''ਗ੍ਰੈਂਡਪਾ ਕਿਚਨ'' ਤੋਂ ਮਸ਼ਹੂਰ ਹੋਏ ਨਾਰਾਇਣ ਰੈੱਡੀ ਦਾ ਹੋਇਆ ਦਿਹਾਂਤ

11/01/2019 11:01:17 AM

ਹੈਦਰਾਬਾਦ— 'ਗ੍ਰੈਂਡਪਾ ਕਿਚਨ' ਯਾਨੀ ਦਾਦਾ ਜੀ ਦੀ ਰਸੋਈ ਦੇ ਨਾਂ ਤੋਂ ਮਸ਼ਹੂਰ ਹੋਏ ਤੇਲੰਗਾਨਾ ਦੇ ਨਾਰਾਇਣ ਰੈੱਡੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਬੀਮਾਰੀ ਕਾਰਨ 73 ਸਾਲ ਦੀ ਉਮਰ 'ਚ 27 ਅਕਤੂਬਰ ਨੂੰ ਆਖਰੀ ਸਾਹ ਲਿਆ। ਦਰਅਸਲ ਨਾਰਾਇਣ ਰੈੱਡੀ ਨੇ 26 ਅਗਸਤ 2017 ਨੂੰ 'ਗ੍ਰੈਂਡਪਾ ਕਿਚਨ' ਨਾਂ ਦਾ ਯੂ-ਟਿਊਬ ਚੈਨਲ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਇਸ ਚੈਨਲ 'ਤੇ 60.11 ਲੱਖ ਸਬਸਕ੍ਰਾਈਬਰਜ਼ ਹਨ। ਉਨ੍ਹਾਂ ਦੇ ਯੂ-ਟਿਊਬ ਚੈਨਲ 'ਤੇ ਦਿਖਾਇਆ ਜਾਣ ਵਾਲਾ ਹਰ ਵੀਡੀਓ 12-15 ਮਿੰਟ ਤੱਕ ਦਾ ਹੁੰਦਾ ਹੈ।

ਇਨ੍ਹਾਂ ਵੀਡੀਓਜ਼ 'ਚ ਉਹ ਹਮੇਸ਼ਾ 100 ਤੋਂ ਵਧ ਲੋਕਾਂ ਦਾ ਖਾਣਾ ਬਣਾਉਂਦੇ ਹੋਏ ਦਿਖਾਈ ਦਿੰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਇਕ ਵਾਰ 'ਚ ਘੱਟੋ-ਘੱਟ 100 ਲੋਕਾਂ ਦੀ ਭੁੱਖ ਮਿਟਾਉਣੀ ਚਾਹੀਦੀ ਹੈ। ਉਹ ਪਿਆਰ ਕਰਨ, ਦੇਖਭਾਲ ਕਰਨ ਅਤੇ ਸਾਂਝਾ ਕਰਨ 'ਚ ਭਰੋਸਾ ਰੱਖਦੇ ਸਨ। ਇੰਨਾ ਹੀ ਨਹੀਂ ਗਰੀਬ, ਅਨਾਥ ਅਤੇ ਭੁੱਖੇ ਬੱਚਿਆਂ ਨੂੰ ਆਪਣਾ ਪਰਿਵਾਰ ਮੰਨਦੇ ਸਨ। ਇਸ ਲਈ ਉਨ੍ਹਾਂ ਲਈ ਪਿਆਰ ਨਾਲ ਭੋਜਨ ਪਕਾਉਂਦੇ ਸਨ। ਉਹ ਹਮੇਸ਼ਾ ਖੇਤਾਂ 'ਚ ਜਾਂ ਨਹਿਰ ਕਿਨਾਰੇ ਖਾਣਾ ਬਣਾਉਂਦੇ ਸਨ। ਯੂ-ਟਿਊਬ ਹੀ ਉਨ੍ਹਾਂ ਦੀ ਕਮਾਈ ਦਾ ਜ਼ਰੀਆ ਸੀ।


DIsha

Content Editor

Related News