ਹੈਦਰਾਬਾਦ ਗੈਂਗਰੇਪ : ਪੀੜਤਾ ਦੇ ਪਿਤਾ ਬੋਲੇ- ਹੁਣ ਬੇਟੀ ਦੀ ਆਤਮਾ ਨੂੰ ਮਿਲੇਗੀ ਸ਼ਾਂਤੀ

Friday, Dec 06, 2019 - 10:16 AM (IST)

ਹੈਦਰਾਬਾਦ ਗੈਂਗਰੇਪ : ਪੀੜਤਾ ਦੇ ਪਿਤਾ ਬੋਲੇ- ਹੁਣ ਬੇਟੀ ਦੀ ਆਤਮਾ ਨੂੰ ਮਿਲੇਗੀ ਸ਼ਾਂਤੀ

ਹੈਦਰਾਬਾਦ— ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਗੈਂਗਰੇਪ ਤੋਂ ਬਾਅਦ ਹੱਤਿਆ ਦੇ ਮਾਮਲੇ ਦੇ ਚਾਰੇ ਦੋਸ਼ੀਆਂ ਨੂੰ ਪੁਲਸ ਐਨਕਾਊਂਟਰ 'ਚ ਮਾਰੇ ਜਾਣ ਦੀ ਖਬਰ ਨੇ ਪਰਿਵਾਰ ਵਾਲਿਆਂ ਨੂੰ ਇਨਸਾਫ਼ ਦੇ ਦਿੱਤਾ ਹੈ। ਚਾਰੇ ਦੋਸ਼ੀਆਂ ਦੇ ਮਾਰੇ ਜਾਣ ਦੀ ਖਬਰ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਮਹਿਲਾ ਡਾਕਟਰ ਦੇ ਪਿਤਾ ਨੇ ਕਿਹਾ,''ਮੇਰੀ ਬੱਚੀ ਨੂੰ ਮਰੇ 10 ਦਿਨ ਹੋ ਗਏ ਹਨ ਪਰ ਮੇਰੀ ਬੱਚੀ ਦੀ ਆਤਮਾ ਨੂੰ ਹੁਣ ਸ਼ਾਂਤੀ ਮਿਲੇਗੀ। ਮੈਂ ਇਸ ਲਈ ਪੁਲਸ ਅਤੇ ਸਰਕਾਰ ਦੇ ਪ੍ਰਤੀ ਆਭਾਰ ਜ਼ਾਹਰ ਕਰਦਾ ਹਾਂ।

ਪੀੜਤਾ ਦੀ ਭੈਣ ਨੇ ਵੀ ਕੀਤੀ ਖੁਸ਼ੀ ਜ਼ਾਹਰ
ਗੈਂਗਰੇਪ ਅਤੇ ਕਤਲ ਦੇ ਸਾਰੇ ਦੋਸ਼ੀਆਂ ਦੇ ਮਾਰੇ ਜਾਣ ਦੀ ਖਬਰ ਮਿਲਣ ਤੋਂ ਬਾਅਦ ਮਹਿਲਾ ਡਾਕਟਰ ਦੀ ਭੈਣ ਨੇ ਵੀ ਖੁਸ਼ੀ ਜ਼ਾਹਰ ਕੀਤੀ ਹੈ। ਉਸ ਨੇ ਕਿਹਾ ਕਿ ਦੋਸ਼ੀਆਂ ਦਾ ਐਨਕਾਊਂਟਰ ਹੋਇਆ ਹੈ। ਮੈਂ ਇਹ ਸੁਣ ਕੇ ਬੇਹੱਦ ਖੁਸ਼ ਹਾਂ। ਇਸ ਤਰ੍ਹਾਂ ਦਾ ਐਨਕਾਊਂਟਰ ਇਕ ਉਦਾਹਰਣ ਪੇਸ਼ ਕਰੇਗਾ। ਰਿਕਾਰਡ ਟਾਈਮ 'ਚ ਇਨਸਾਫ਼ ਮਿਲਿਆ ਹੈ। ਮੈਂ ਉਨ੍ਹਾਂ ਲੋਕਾਂ ਲਈ ਧੰਨਵਾਦੀ ਹਾਂ, ਜੋ ਇਸ ਮੁਸ਼ਕਲ ਸਮੇਂ 'ਚ ਸਾਡੇ ਨਾਲ ਖੜ੍ਹੇ ਰਹੇ।


author

DIsha

Content Editor

Related News