ਹੈਦਰਾਬਾਦ ਐਨਕਾਊਂਟਰ 'ਤੇ ਕੇਜਰੀਵਾਲ ਨੇ ਜ਼ਾਹਰ ਕੀਤੀ ਚਿੰਤਾ (ਵੀਡੀਓ)

12/06/2019 1:28:16 PM

ਨਵੀਂ ਦਿੱਲੀ— ਹੈਦਰਾਬਾਦ ਗੈਂਗਰੇਪ ਦੇ ਦੋਸ਼ੀਆਂ ਦੇ ਪੁਲਸ ਐਨਕਾਊਂਟਰ 'ਚ ਮਾਰੇ ਜਾਣ 'ਤੇ ਔਰਤਾਂ ਅਤੇ ਕੁੜੀਆਂ ਸਮੇਤ ਦੇਸ਼ ਭਰ ਦੀ ਜਨਤਾ ਨੇ ਖੁਸ਼ੀ ਜ਼ਾਹਰ ਕੀਤੀ ਹੈ। ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚਿੰਤਾ ਜ਼ਾਹਰ ਕੀਤੀ ਹੈ। ਇਕ ਨਿਊਜ਼ ਏਜੰਸੀ ਅਨੁਸਾਰ ਕੇਜਰੀਵਾਲ ਨੇ ਕਿਹਾ ਕਿ ਇਹ ਦਿਖਾਉਂਦਾ ਹੈ ਕਿ ਨਿਆਇਕ ਵਿਵਸਥਾ 'ਤੇ ਲੋਕਾਂ ਦਾ ਭਰੋਸਾ ਖਤਮ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਸਰਕਾਰਾਂ ਨੂੰ ਅਪਰਾਧ ਦੇ ਅਜਿਹੇ ਮਾਮਲਿਆਂ 'ਚ ਜਲਦ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਕੇਜਰੀਵਾਲ ਨੇ ਕਿਹਾ ਕਿ ਓਨਾਵ ਹੋਵੇ ਜਾਂ ਹੈਦਰਾਬਾਦ, ਰੇਪ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਇਸ ਨਾਲ ਲੋਕਾਂ 'ਚ ਭਾਰੀ ਗੁੱਸਾ ਹੈ। ਇਸ ਲਈ ਉਹ ਹੈਦਰਾਬਾਦ ਐਨਕਾਊਂਟਰ 'ਤੇ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਹਨ।

ਕੇਜਰੀਵਾਲ ਨੇ ਕਿਹਾ,''ਦੇਸ਼ ਬਹੁਤ ਜ਼ਿਆਦਾ ਗੁੱਸੇ 'ਚ ਹੈ। ਐਨਕਾਊਂਟਰ ਨਾਲ ਦੇਸ਼ 'ਚ ਖੁਸ਼ੀ ਜ਼ਾਹਰ ਹੋ ਰਹੀ ਹੈ ਪਰ ਇਹ ਚਿੰਤਾ ਦਾ ਵਿਸ਼ਾ ਹੈ। ਲੋਕਾਂ ਦਾ ਪੁਲਸ ਤੋਂ ਅਤੇ ਕ੍ਰਿਮੀਨਲ ਜਸਟਿਸ ਸਿਸਟਮ ਤੋਂ ਭਰੋਸਾ ਉੱਠ ਰਿਹਾ ਹੈ। ਸਾਨੂੰ ਇਸ ਦਾ ਨੋਟਿਸ ਲੈਣਾ ਪਵੇਗਾ ਕਿ ਕਿਸ ਤਰ੍ਹਾਂ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਸਹੀ ਕੀਤਾ ਜਾਵੇ। ਨਿਰਭਿਆ ਮਾਮਲੇ 'ਚ ਜਿਵੇਂ ਹੀ ਸਾਡੇ ਕੋਲ ਦਯਾ ਪਟੀਸ਼ਨ ਦੀ ਫਾਈਲ ਆਈ, ਅਸੀਂ ਉਸ ਨੂੰ ਰਿਜੈਕਟ ਕਰ ਕੇ ਤੁਰੰਤ ਅੱਗੇ ਵਧਾ ਦਿੱਤਾ। ਮੈਂ ਆਸ ਕਰਦਾ ਹਾਂ ਕਿ ਰਾਸ਼ਟਰਪਤੀ ਜਲਦ ਉਨ੍ਹਾਂ ਦੀ ਦਯਾ ਪਟੀਸ਼ਨ ਖਾਰਜ ਕਰਨ ਅਤੇ ਸਾਰੇ ਦੋਸ਼ੀਆਂ ਨੂੰ ਜਲਦ ਫਾਂਸੀ ਹੋਵੇ।''


DIsha

Content Editor

Related News