ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਸਵਾਤੀ ਮਾਲੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ

12/3/2019 6:42:30 PM

ਨਵੀਂ ਦਿੱਲੀ—ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਕਿਹਾ ਹੈ ਕਿ ਜਦੋਂ ਤੱਕ ਜਬਰ ਜ਼ਨਾਹ ਕਰਨ ਵਾਲੇ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾਂ ਨਹੀਂ ਦਿੱਤੀ ਜਾਂਦੀ, ਉਦੋ ਤੱਕ ਮੈਂ ਭੁੱਖ ਹੜਤਾਲ 'ਤੇ ਰਹਾਂਗੀ। ਭੁੱਖ ਹੜਤਾਲ ਸ਼ੁਰੂ ਕਰਨ ਤੋਂ ਪਹਿਲਾਂ ਸਵਾਤੀ ਮਾਲੀਵਾਲ ਨੇ ਅੱਜ ਭਾਵ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖਤ ਲਿਖਿਆ ਅਤੇ ਟਵੀਟ ਵੀ ਕੀਤਾ। ਮਾਲੀਵਾਲ ਨੇ ਟਵੀਟ ਕੀਤਾ ਕਿ ਮੈਂ ਭੁੱਖ ਹੜਤਾਲ ਕਰਾਂਗੀ ਹੁਣ ਤੱਕ ਪੀ.ਐੱਮ. ਮੋਦੀ ਵੱਲੋਂ ਆਪਣੇ ਵਾਅਦੇ ਪੂਰਾ ਨਹੀਂ ਕੀਤੇ ਜਾ ਰਹੇ। ਦੇਸ਼ 'ਚ ਪੁਲਸ ਦੀ ਜਵਾਬਦੇਹੀ ਵਧਾਈ ਜਾਵੇ, ਫਾਸਟ ਟ੍ਰੈਕ ਕੋਰਟ ਬਣਾਏ ਜਾਣ। ਦਿੱਲੀ ਪੁਲਸ ਨੂੰ 66,000 ਪੁਲਸ ਕਰਮਚਾਰੀ ਤਰੁੰਤ ਦਿੱਤੇ ਜਾਣ ਅਤੇ 45 ਫਾਸਟ ਟ੍ਰੈਕ ਕੋਰਟ ਦਿੱਲੀ 'ਚ ਸਥਾਪਿਤ ਹੋਣ। ਦੋਸ਼ੀ ਨੂੰ ਹਰ ਹਾਲ 'ਚ ਤਰੁੰਤ ਸਜ਼ਾ ਦਿਓ।

PunjabKesari

ਸਵਾਤੀ ਨੇ ਇਹ ਵੀ ਲਿਖਿਆ ਹੈ ਕਿ ਪੁਲਸ ਅਤੇ ਕੇਂਦਰ ਕਿੰਨੀ ਵੀ ਕੋਸ਼ਿਸ਼ ਕਰ ਲੈਣ ਮੇਰੀ ਭੁੱਖ ਹੜਤਾਲ ਹਰ ਹਾਲ 'ਚ ਜਾਰੀ ਰਹੇਗੀ। ਜਦੋਂ ਤੱਕ ਕੇਂਦਰ ਪੂਰੇ ਦੇਸ਼ ਦੇ ਲਈ ਅਜਿਹਾ ਕੋਈ ਸਿਸਟਮ ਨਹੀਂ ਬਣਾਉਂਦੀ ਹੈ, ਦੋਸ਼ੀ ਨੂੰ ਹਰ ਹਾਲ 'ਚ 6 ਮਹੀਨੇ 'ਚ ਫਾਂਸੀ ਹੋਵੇ, ਤਾਂ ਉਦੋਂ ਤੱਕ ਮੈਂ ਭੁੱਖ ਹੜਤਾਲ ਨਹੀਂ ਤੋੜਾਂਗੀ। ਉਨ੍ਹਾਂ ਨੇ ਲਿਖਿਆ ਹੈ ਕਿ ਪਹਿਲਾਂ ਰਾਜਘਾਟ ਅਤੇ ਫਿਰ ਸਿੱਧਾ ਜੰਤਰ-ਮੰਤਰ ਜਾ ਰਹੀ ਹਾਂ। ਜੈ ਹਿੰਦ। ਸਵਾਤੀ ਮਾਲੀਵਾਲ ਨੇ ਸਿਲਸਿਲੇਵਾਰ ਕਈ ਟਵੀਟ ਕੀਤੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਉਨ੍ਹਾਂ ਨੇ ਕਿਹਾ ਹੈ ਕਿ 6 ਸਾਲ ਉਮਰ ਦੀ ਬੱਚੀ ਦੇ ਨਾਲ ਜਾਂ ਫਿਰ ਹੈਦਰਾਬਾਦ ਦੀ ਮਹਿਲਾਂ ਡਾਕਟਰ ਨਾਲ ਅਜਿਹੀਆ ਵਾਰਦਾਤਾਂ ਨੇ ਦਿਲ ਨੂੰ ਦਹਿਲਾ ਰਹੀਆਂ ਹਨ।

PunjabKesari

ਜ਼ਿਕਰਯੋਗ ਹੈ ਰਿ ਹੈਦਰਾਬਾਦ 'ਚ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਉਸ ਸਮੇਂ ਪਾਰ ਹੋ ਗਈਆਂ ਜਦ ਉੱਥੇ ਇੱਕ ਮਹਿਲਾ ਡਾਕਟਰ ਨਾਲ ਜਬਰ ਜ਼ਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਕੇ ਅੱਧ ਸੜੀ ਲਾਸ਼ ਫਲਾਈਓਵਰ ਦੇ ਹੇਠਾ ਸੁੱਟ ਦਿੱਤੀ ਗਈ। ਇਸ ਘਟਨਾ ਨੂੰ ਲੈ ਕੇ ਪੂਰੇ ਦੇਸ਼ ਚ ਕਾਫੀ ਵਿਰੋਧ ਪ੍ਰਦਰਸ਼ਨ ਹੋਇਆ ਅਤੇ ਲੋਕ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Iqbalkaur

This news is Edited By Iqbalkaur