ਹੈਦਰਾਬਾਦ ਦੀਆਂ ਮੁਸਲਿਮ ਵਿਦਿਆਰਥਣਾਂ ਨੇ ਔਰਤਾਂ ਦਾ ਸਫ਼ਰ ਸੌਖਾਲਾ ਕਰਨ ਲਈ ਸ਼ੁਰੂ ਕੀਤੀ ਟੈਕਸੀ ਸੇਵਾ

Thursday, Aug 11, 2022 - 11:30 AM (IST)

ਨੈਸ਼ਨਲ ਡੈਸਕ- ਜੇਕਰ ਵਿਦਿਆਰਥੀ ਰੁਜ਼ਗਾਰ ਦਾ ਸਾਧਨ ਤਲਾਸ਼ ਕਰ ਕੇ ਆਤਮ-ਨਿਰਭਰ ਹੋ ਜਾਣ ਤਾਂ ਉਨ੍ਹਾਂ ਨੂੰ ਪੜ੍ਹਾਈ ਦੇ ਖਰਚੇ ਲਈ ਮਾਤਾ-ਪਿਤਾ ਵੱਲ ਦੇਖਣਾ ਨਹੀਂ ਪੈਂਦਾ। ਕੁਝ ਅਜਿਹਾ ਹੀ ਵਿਚਾਰ ਹੈਦਰਾਬਾਦ ਦੀਆਂ ਦੋ ਮੁਸਲਿਮ ਭੈਣਾਂ ਉਜ਼ਮਾ ਖਾਤੂਨ ਅਤੇ ਜ਼ੈਨਬ ਖਾਤੂਨ ਦੇ ਦਿਮਾਗ ਵਿਚ ਆਇਆ ਕਿ ਕਿਉਂ ਨਾ ਸ਼ਹਿਰ ਦੀਆਂ ਔਰਤਾਂ ਨੂੰ ਕਫਾਇਤੀ ਦਰਾਂ ’ਤੇ ਇਕ ਥਾਂ ਤੋਂ ਦੂਜੀ ਥਾਂ ਤੱਕ ਸੁਰੱਖਿਅਤ ਪਹੁੰਚਾਉਣ ਲਈ ‘ਉਬੇਰ’ ਅਤੇ ‘ਓਲਾ’ ਵਾਂਗ ਇਕ ਟੈਕਸੀ ਸਹੂਲਤ ਸ਼ੁਰੂ ਕੀਤੀ ਜਾਵੇ। ਉਜ਼ਮਾ ਖਾਤੂਨ ਅਤੇ ਜ਼ੈਨਬ ਖਾਤੂਨ ਵਲੋਂ 'ਡੋਵਲੀ' ਐਪ ਦੀ ਸਿਰਜਣਾ ਕੀਤੀ।

ਇਹ ਵੀ ਪੜ੍ਹੋ-  ਕੇਂਦਰ ਸਰਕਾਰ ’ਤੇ ਵਰ੍ਹੇ ਵਰੁਣ ਗਾਂਧੀ, ਬੋਲੇ- ਗਰੀਬਾਂ ਦੀ ਬੁਰਕੀ ਖੋਹ ਕੇ ਤਿਰੰਗੇ ਦੀ ਕੀਮਤ ਵਸੂਲਣਾ ਸ਼ਰਮਨਾਕ

‘ਡੋਵਲੀ ਐਪ’ ਲਾਂਚ ਕੀਤੀ-

ਦੋਵੇਂ ਭੈਣਾਂ ਦਾ ਇਹ ਆਈਡੀਆ ਉਨ੍ਹਾਂ ਦੇ ਘਰ ਵਾਲਿਆਂ ਦੀ ਮਦਦ ਨਾਲ ਸਾਕਾਰ ਹੋ ਗਿਆ। ਆਪਣੀ ਟੈਕਸੀ ਸਰਵਿਸ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਚਲਾਉਣ ਲਈ ਦੋਹਾਂ ਭੈਣਾਂ ਨੇ ‘ਡੋਵਲੀ ਐਪ’ ਵੀ ਲਾਂਚ ਕੀਤੀ ਹੈ। ਡੋਵਲੀ ਐਪ ਵਿਸ਼ੇਸ਼ ਰੂਪ ਨਾਲ ਔਰਤਾਂ ਲਈ ਬਾਈਕ ਟੈਕਸੀ ਸੇਵਾ ਪ੍ਰਦਾਨ ਕਰਦੀ ਹੈ। ਦੋਹਾਂ ਭੈਣਾਂ ਮੁਤਾਬਕ ਉਨ੍ਹਾਂ ਦੇ ਇਸ ਕੰਮ ਦਾ ਉਦੇਸ਼ ਯਾਤਰਾ ਦੌਰਾਨ ਔਰਤਾਂ, ਖ਼ਾਸ ਕਰ ਕੇ ਮਹਿਲਾ ਰੋਗੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਇਸ ਤੋਂ ਇਲਾਵਾ ਉਹ ਆਪਣੇ ਇਸ ਕੰਮ ਜ਼ਰੀਏ  ਔਰਤਾਂ ਨੂੰ ਆਜ਼ਾਦ ਬਣਾਉਣਾ ਚਾਹੁੰਦੀਆਂ ਹਨ।

ਇਹ ਵੀ ਪੜ੍ਹੋ- ਮਿਰਜ਼ਾਪੁਰ ਦੇ ਸੁੰਦਰ ਗਲੀਚੇ ਬਣਨਗੇ ਨਵੇਂ ਸੰਸਦ ਭਵਨ ਦਾ ਸ਼ਿੰਗਾਰ, ਅੰਦਰ ਸਜੇਗਾ ਮਹਾਰਾਸ਼ਟਰ ਦਾ ਫ਼ਰਨੀਚਰ

ਇੰਝ ਆਇਆ ਦਿਮਾਗ ਵਿਚ ਆਈਡੀਆ

ਦੋਹਾਂ ਭੈਣਾਂ ’ਚੋਂ ਇਕ ਜ਼ੈਨਬ ਨੇ ਕਿਹਾ ਕਿ ਇਕ ਵਾਰ ਮੈਂ ਆਪਣੇ ਦੋਸਤ ਨਾਲ ਇਕ ਆਟੋ ਰਿਕਸ਼ਾ ਵਿਚ ਸਫਰ ਕਰ ਰਹੀ ਸੀ। ਉਸ ਸਮੇਂ ਡਰਾਈਵਰ ਨੇ ਸਾਨੂੰ ਪਿੱਛੇ ਦੇ ਸ਼ੀਸ਼ੇ ਤੋਂ ਦੇਖਿਆ, ਜਿਸ ਨਾਲ ਮੈਨੂੰ ਬੇਚੈਨੀ ਹੋਣ ਲੱਗੀ। ਓਦੋਂ ਵੀ ਮੈਂ ਆਪਣੇ ਮਨ ਵਿਚ ਸੋਚਿਆ ਕਿ ਔਰਤਾਂ ਲਈ ਸੁਰੱਖਿਅਤ ਸਵਾਰੀ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਮੁੱਖ ਆਪਰੇਸ਼ਨ ਅਫਸਰ ਅਤੇ ਸਹਿ-ਸੰਸਥਾਪਕ ਉਜ਼ਮਾ ਕਹਿੰਦੀ ਹੈ ਕਿ ਜਦੋਂ ਅਸੀਂ ਇਸ ਉੱਦਮ ਨੂੰ ਸ਼ੁਰੂ ਕਰਨ ਬਾਰੇ ਸੋਚਿਆ ਤਾਂ ਅਸੀਂ ਕੰਪਨੀ ਦੇ ਨਾਂ ’ਤੇ ਚਰਚਾ ਕਰਨ ਲਈ ਆਪਣੇ ਮਾਤਾ-ਪਿਤਾ ਨਾਲ ਬੈਠ ਕੇ ਸਲਾਹ ਕੀਤੀ। ਲਗਭਗ 400 ਨਾਵਾਂ ਨੂੰ ਸੋਚਣ ਤੋਂ ਬਾਅਦ ਸਾਡੇ ਪਿਤਾ ਨੇ ‘ਡੋਬਲੀ’ ਨਾਂ ਦੱਸਿਆ।

ਇਹ ਵੀ ਪੜ੍ਹੋ- ਨਿਤੀਸ਼ ਕੁਮਾਰ ਨੇ 8ਵੀਂ ਵਾਰ ਸੰਭਾਲੀ ਬਿਹਾਰ ਦੀ ਸੱਤਾ ਦੀ ‘ਚਾਬੀ’, ਚੁੱਕੀ CM ਅਹੁਦੇ ਦੀ ਸਹੁੰ

100 ਤੋਂ ਜ਼ਿਆਦਾ ਰਾਈਡਸ ਹੋ ਚੁੱਕੀਆਂ ਹਨ ਪੂਰੀਆਂ

ਔਰਤਾਂ ਲਈ ਰਾਈਡ ਪ੍ਰਦਾਨ ਕਰਨ ਤੋਂ ਇਲਾਵਾ ਐਪ ਔਰਤਾਂ ਨੂੰ ਡੋਬਲੀ ਪਾਰਟਨਰ ਦੇ ਰੂਪ ਵਿਚ ਸਾਡੇ ਨਾਲ ਜੁੜਨ ਦੀ ਵੀ ਇਜਾਜ਼ਤ ਦਿੰਦਾ ਹੈ। ਜੈਨਬ ਨੇ ਕਿਹਾ ਕਿ ਮੰਚ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਡੋਬਲੀ ਵੈੱਬਸਾਈਟ ’ਤੇ ਜਾ ਸਕਦੇ ਹਨ। ਹੁਣ ਤੱਕ ਡੋਵਲੀ ਨੇ ਹੈਦਰਾਬਾਦ ਦੇ ਵੱਖ-ਵੱਖ ਸਥਾਨਾਂ ’ਤੇ 100 ਤੋਂ ਜ਼ਿਆਦਾ ਰਾਈਡਸ ਪੂਰੀਆਂ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਂਝ ਸੇਵਾ ਆਪਣੇ ਸ਼ੁਰੂਆਤੀ ਪੜਾਅ ਵਿਚ ਹੈ, ਇਸ ਲਈ ਸਵਾਰੀ ਤੋਂ ਹੋਣ ਵਾਲੀ ਸਾਰੀ ਕਮਾਈ ਸਵਾਰਾਂ ਵਲੋਂ ਖੁਦ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਕੋਈ ਕਮਿਸ਼ਨ ਨਹੀਂ ਮਿਲ ਰਹੀ ਹੈ। ਸਵਾਰਾਂ ਬਾਰੇ ਜੈਨਬ ਨੇ ਕਿਹਾ ਕਿ ਮੈਂ ਨਿੱਜੀ ਤੌਰ ’ਤੇ ਡੋਵਲੀ ਲਈ ਆਨਬੋਰਡਿੰਗ ਪ੍ਰਕਿਰਿਆ ਸੰਭਾਲਦੀ ਹਾਂ।

ਪ੍ਰੋਫੈਸ਼ਨਲ ਕੋਰਸ ਦੇ ਆਖਰੀ ਸਾਲ ਦੀਆਂ ਹਨ ਵਿਦਿਆਰਥੀਆਂ

ਦੋਵੇਂ ਭੈਣਾਂ ਨੇ ਦੋ ਹੋਰ ਵਿਦਿਆਰਥੀਆਂ ਨੂੰ ਆਪਣੀ ਟੀਮ ਵਿਚ ਸ਼ਾਮਲ ਕੀਤਾ ਹੈ। ਚਾਰ ਲੋਕਾਂ ਵਲੋਂ ਚਲਾਏ ਗਏ ਐਪਲੀਕੇਸ਼ਨ ਵਿਚ ਸੰਸਥਾਪਕ ਜੈਨਬ ਬੀ. ਫਾਰਮੈਸੀ ਦੇ ਆਖਰੀ ਸਾਲ ਦੀ ਵਿਦਿਆਰਥਣ ਹੈ। ਉਜਮਾ ਵੀ ਬੀ-ਕਾਮ ਕੰਪਿਊਟਰ ਦੇ ਆਖਰੀ ਸਾਲ ਵਿਚ ਹੈ। ਇਨ੍ਹਾਂ ਤੋਂ ਇਲਾਵਾ ਮਸਰਰਥ ਫਾਤਿਮਾ ਅਤੇ ਓਬੈਦੁੱਲਾ ਖਾਨ ਸ਼ਾਮਲ ਹਨ, ਜੋ ਬੀ.ਟੈਕ ਦੇ ਆਖ਼ਰੀ ਸਾਲ ਦੇ ਵਿਦਿਆਰਥੀ ਹਨ। ਡੋਵਲੀ ਦੀ ਸੰਸਥਾਪਕ ਅਤੇ ਸੀ. ਈ. ਓ. ਜ਼ੈਨਬ ਖਾਤੂਨ ਨੇ ਦੱਸਿਆ ਕਿ ਡੋਵਲੀ ਐਪ ਬਣਾਉਣ ਦਾ ਜਦੋਂ ਉਨ੍ਹਾਂ ਦੇ ਮਨ ਵਿਚ ਵਿਚਾਰ ਆਇਆ ਤਾਂ ਉਨ੍ਹਾਂ ਨੇ ਆਪਣੀ ਮਾਂ ਨਾਲ ਗੱਲ ਕੀਤੀ, ਜੋ ਸ਼ਹਿਰ ਦੇ ਕਿਸੇ ਕੋਨੇ ਵਿਚ ਉਨ੍ਹਾਂ ਦੀ ਨਾਨੀ ਨੂੰ ਮਿਲਣ ਜਾਇਆ ਕਰਦੀ ਹੁੰਦੀ ਸੀ। ਉਹ ਇਕ ਸੁਰੱਖਿਆ ਸਵਾਰੀ ਅਤੇ ਘੱਟ ਲਾਗਤ ਵਾਲੇ ਸਾਧਨ ਦੀ ਭਾਲ ਵਿਚ ਸੀ। ਜੈਨਬ ਨੇ ਇਹ ਵੀ ਕਿਹਾ ਕਿ ਇਹ ਵਿਚਾਰ ਇਕ ਆਟੋ-ਰਿਕਸ਼ਾ ਨਾਲ ਇਕ ਗਲਤ ਤਜ਼ਰਬੇ ਤੋਂ ਬਾਅਦ ਵੀ ਆਇਆ।

ਇਹ ਵੀ ਪੜ੍ਹੋ- ਇਹ ਹੈ ਡਿਜੀਟਲ ਭਿਖਾਰੀ, ਨਕਦੀ ਨਾ ਹੋਣ ’ਤੇ ਕਹਿੰਦਾ ਹੈ Paytm ਕਰੋ, ਖਰੀਦਣਾ ਚਾਹੁੰਦਾ ਹੈਲੀਕਾਪਟਰ


Tanu

Content Editor

Related News