ਡਾਕਟਰਾਂ ਨੇ 12 ਸਾਲਾ ਬੱਚੇ ਨੂੰ ਬਖ਼ਸ਼ੀ ਨਵੀਂ ਜ਼ਿੰਦਗੀ, 65 ਦਿਨਾਂ ਤੱਕ ਲੜਦਾ ਰਿਹੈ ਜ਼ਿੰਦਗੀ ਅਤੇ ਮੌਤ ਦੀ ਜੰਗ

Saturday, Dec 25, 2021 - 03:30 PM (IST)

ਡਾਕਟਰਾਂ ਨੇ 12 ਸਾਲਾ ਬੱਚੇ ਨੂੰ ਬਖ਼ਸ਼ੀ ਨਵੀਂ ਜ਼ਿੰਦਗੀ, 65 ਦਿਨਾਂ ਤੱਕ ਲੜਦਾ ਰਿਹੈ ਜ਼ਿੰਦਗੀ ਅਤੇ ਮੌਤ ਦੀ ਜੰਗ

ਹੈਦਰਾਬਾਦ— ਕੋਰੋਨਾ ਵਾਇਰਸ ਦਾ ਕਹਿਰ ਇਕ ਵਾਰ ਫਿਰ ਵੱਧਣ ਲੱਗਾ ਹੈ ਕਿਉਂਕਿ ਨਵੇਂ ਵੇਰੀਐਂਟ ਓਮੀਕੋਰਨ ਦੇ ਮਾਮਲੇ ਦੇਸ਼ ਦੇ ਲੱਗਭਗ 17 ਸੂਬਿਆਂ ’ਚ ਫੈਲ ਚੁੱਕਾ ਹੈ ਅਤੇ ਹੁਣ ਤਕ 415 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦਰਮਿਆਨ ਹੈਦਰਾਬਾਦ ਦੇ ਕੇ. ਆਈ. ਐੱਮ. ਐੱਸ. ਹਸਪਤਾਲ ਦੇ ਡਾਕਟਰਾਂ ਨੇ ਲਖਨਊ ਦੇ ਇਕ 12 ਸਾਲਾ ਮੁੰਡੇ ਨੂੰ ਪੂਰੀ ਤਰ੍ਹਾਂ ਸਿਹਤਮੰਦ ਕੀਤਾ, ਜੋ ਕਿ ਕੋਵਿਡ-19 ਲਾਗ ਨਾਲ ਪੀੜਤ ਸੀ। ਕੋਵਿਡ-19 ਲਾਗ ਤੋਂ ਪੀੜਤ ਇਸ ਮੁੰਡੇ ਨੂੰ ਐਕਸਟਰਾਕੋਰਪੋਰੀਅਲ ਮੈਂਬਰੈਂਸ ਆਕਸੀਜਨੇਸ਼ਨ (ਈ. ਸੀ. ਐੱਮ. ਓ.) ਥੈਰੇਪੀ ਦੀ ਲੋੜ ਸੀ।

ਇਹ ਵੀ ਪੜ੍ਹੋ: ਜ਼ਮੀਨ ’ਚ ਦਫਨ ਹੋਣ ਤੋਂ ਬਾਅਦ ਵੀ ਜ਼ਿੰਦਾ ਬਚਿਆ ਨਵ-ਜੰਮਿਆ ਬੱਚਾ, ਨਾਂ ਰੱਖਿਆ ਪ੍ਰਿਥਵੀ ਰਾਜ

ਇਹ ਸਭ ਤੋਂ ਲੰਬਾ ਸਮਾਂ ਹੈ, ਜਦੋਂ ਕਿਸੇ ਬਾਲ ਰੋਗੀ ਨੂੰ ਬਚਾਉਣ ਲਈ ਈ. ਸੀ. ਐੱਮ. ਓ. ਸਹਾਇਤਾ ’ਤੇ ਰੱਖਿਆ ਗਿਆ ਸੀ। ਮੁੰਡਾ ਲੱਗਭਗ 65 ਦਿਨਾਂ ਤੱਕ ਵੈਨੋ-ਵੈਨਸ ਈ. ਸੀ. ਐੱਮ. ਓ. ਦੀ ਵਰਤੋਂ ਕਰ ਕੇ ਜੀਵਨ ਸਹਾਇਤਾ ’ਤੇ ਸੀ। ਕੋਵਿਡ-19 ਕਾਰਨ ਸ਼ੌਰਿਆ ਦੇ ਕਈ ਅੰਗ ਲਾਗ ਤੋਂ ਪੀੜਤ ਸਨ। ਬੱਚੇ ਦੇ ਮਾਂ-ਬਾਪ ਨੇ ਕਈ ਡਾਕਟਰਾਂ ਨੂੰ ਵਿਖਾਇਆ ’ਤੇ ਆਖ਼ਰਕਾਰ ਇਲਾਜ ਜਾ ਕੇ ਮਿਲਿਆ ਹੈਦਰਾਬਾਦ ਦੇ ਇਕ ਹਸਪਤਾਲ ’ਚ। ਈ. ਸੀ. ਐੱਮ. ਓ. ’ਚ ਰੱਖ ਕੇ ਡਾਕਟਰਾਂ ਉਸ ਦੇ ਆਰਗਨ ਫੰਕਸ਼ਨ, ਉਸ ਦੇ ਨਿਊਟ੍ਰਿਸ਼ਨ ਨਾਲ ਹੀ ਫੇਫੜਿਆਂ ਦੀ ਰਿਕਵਰੀ ਦੀ ਨਿਗਰਾਨੀ ਕਰ ਰਹੇ ਸਨ।

ਗੰਭੀਰ ਰੂਪ ਨਾਲ ਸਰੀਰ ਨੂੰ ਕੋਵਿਡ-19 ਨੇ ਪ੍ਰਭਾਵਿਤ ਕੀਤਾ-
ਹਸਪਤਾਲ ਦੇ ਡਾ. ਸੰਦੀਪ ਅਟਾਵਰ ਦਾ ਕਹਿਣਾ ਹੈ ਕਿ ਕੋਵਿਡ ਜੇਕਰ ਗੰਭੀਰ ਰੂਪ ਲੈ ਲੈਂਦਾ ਹੈ ਤਾਂ ਉਸ ਕਾਰਨ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਜਿਵੇਂ ਕਿ ਮਾਸਪੇਸ਼ੀਆਂ ਵਿਚ ਕਮਜ਼ੋਰੀ, ਖੂਨ ਵਗਣਾ, ਵਾਰ-ਵਾਰ ਲਾਗ ਅਤੇ ਇਸ ਦੇ ਨਾਲ ਹੀ ਨਿਮੋਨੀਆ ਵੀ ਹੋ ਸਕਦਾ ਹੈ। ਇਹ ਗੰਭੀਰ ਕੋਵਿਡ ਨਿਮੋਨੀਆ ਇਕ ਬੱਚੇ ਦੇ ਠੀਕ ਹੋਣ ਲਈ ਹੁਣ ਤੱਕ ਦਾ ਸਭ ਤੋਂ ਲੰਬਾ ਈ. ਸੀ. ਐੱਮ. ਓ. ਇਲਾਜ ਰਿਹਾ ਹੈ।

ਇਹ ਵੀ ਪੜ੍ਹੋ: SC ਦੇ ਫ਼ੈਸਲੇ ਮਗਰੋਂ ਰਾਮ ਮੰਦਰ ਨੇੜੇ ਜ਼ਮੀਨ ਖਰੀਦਣ ਦੀ ਹੋੜ, SDM ਅਤੇ DIG ਦੇ ਰਿਸ਼ਤੇਦਾਰਾਂ ਨੇ ਲਏ ਪਲਾਟ

ਲਾਈਫ਼ ਸਪੋਰਟ ’ਤੇ ਰਿਹਾ ਬੱਚਾ-
ਡਾਕਟਰ ਮੁਤਾਬਕ ਇਹ ਦੇਸ਼ ਦਾ ਹੁਣ ਤੱਕ ਦਾ ਇਕਮਾਤਰ ਕੇਸ ਹੈ, ਜਿਸ ’ਚ ਬੱਚੇ ਨੂੰ ਦੋ ਮਹੀਨੇ ਤੱਕ ਲਾਈਫ਼ ਸਪੋਰਟ ’ਤੇ ਰੱਖਿਆ ਗਿਆ ਹੋਵੇ। ਉਸ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋਣ ਮਗਰੋਂ ਘਰ ਪਰਤਿਆ ਹੋਵੇ। ਬੱਚੇ ਦੇ ਫੇਫੜੇ ਪੂਰੀ ਤਰ੍ਹਾਂ ਨਾਲ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਸਨ, ਜਿਸ ਕਾਰਨ ਸਰੀਰ ’ਚ ਆਕਸੀਜਨ ਦੀ ਠੀਕ ਢੰਗ ਨਾਲ ਸਪਲਾਈ ਵੀ ਨਹੀਂ ਹੋ ਰਹੀ ਸੀ। ਈ. ਸੀ. ਐੱਮ. ਓ. ਦੀ ਮਦਦ ਨਾਲ ਬੱਚੇ ਦੇ ਫੇਫੜਿਆਂ ਨੂੰ ਆਰਾਮ ਮਿਲਿਆ ਅਤੇ ਹੌਲੀ-ਹੌਲੀ ਉਹ ਠੀਕ ਹੋ ਗਏ। 

ਇਹ ਵੀ ਪੜ੍ਹੋ: ਜ਼ਮੀਨ ’ਚ ਦਫਨ ਹੋਣ ਤੋਂ ਬਾਅਦ ਵੀ ਜ਼ਿੰਦਾ ਬਚਿਆ ਨਵ-ਜੰਮਿਆ ਬੱਚਾ, ਨਾਂ ਰੱਖਿਆ ਪ੍ਰਿਥਵੀ ਰਾਜ

ਸ਼ੌਰਿਆ ਨੂੰ ਲਖਊਨ ਤੋਂ ਹੈਦਰਾਬਾਦ ਦੇ ਹਸਪਤਾਲ ’ਚ ਸ਼ਿਫਟ ਕੀਤਾ ਸੀ-
ਸ਼ੌਰਿਆ ਨਾਂ ਦੇ ਇਸ ਬੱਚੇ ’ਚ ਜਦੋਂ ਕੋਵਿਡ ਨਿਮੋਨੀਆ ਦਾ ਪਤਾ ਲੱਗਾ ਤਾਂ ਲਖਨਊ ਦੇ ਮਿਡਲੈਂਡ ਹੈਲਥ ਕੇਅਰ ਐਂਡ ਰਿਸਰਚ ਸੈਂਟਰ ਤੋਂ ਕੇ. ਆਈ. ਐੱਮ. ਐੱਸ. ਹੈਦਰਾਬਾਦ ਸ਼ਿਫਟ ਕੀਤਾ ਗਿਆ ਸੀ। ਨਮ ਅੱਖਾਂ ਨਾਲ ਸ਼ੌਰਿਆ ਦੀ ਮਾਂ ਨੇ ਕਿਹਾ ਕਿ ਅਸੀਂ ਬਹੁਤ ਪਰੇਸ਼ਾਨੀ ਵਿਚ ਸੀ ਕਿਉਂਕਿ ਸਾਡਾ ਪੁੱਤਰ ਪੂਰੀ ਤਰ੍ਹਾਂ ਈ. ਸੀ. ਐੱਮ. ਓ. ਸਪੋਰਟ ’ਤੇ ਸੀ। ਅਸੀਂ ਡਾਕਟਰਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੀ ਵਜ੍ਹਾ ਨਾਲ ਸਾਡਾ ਪੁੱਤਰ ਜ਼ਿੰਦਾ ਹੈ।

ਇਹ ਵੀ ਪੜ੍ਹੋ:  ਹੁਣ ਬਲਾਤਕਾਰੀਆਂ ਦੀ ਖੈਰ ਨਹੀਂ, ਮਿਲੇਗੀ ਫਾਂਸੀ ਦੀ ਸਜ਼ਾ, ਇਸ ਸੂਬੇ ਦੀ ਵਿਧਾਨ ਸਭਾ ’ਚ ‘ਸ਼ਕਤੀ ਬਿੱਲ’ ਪੇਸ਼

ਕੀ ਹੈ ਈ. ਸੀ. ਐੱਮ. ਓ., ਕਿਉਂ ਹੁੰਦੀ ਹੈ ਇਸ ਦੀ ਵਰਤੋਂ-
ਈ. ਸੀ. ਐੱਮ. ਓ. ਦੀ ਵਰਤੋਂ ਉਨ੍ਹਾਂ ਲੋਕਾਂ ਦੀ ਮਦਦ ਲਈ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਵਾਧੂ ਆਕਸੀਜਨ ਦੇਣ ਮਗਰੋਂ ਵੀ ਸਰੀਰ ਨੂੰ ਉੱਚਿਤ ਆਕਸੀਜਨ ਨਹੀਂ ਮਿਲਦੀ ਜਾਂ ਫਿਰ ਵੈਂਟੀਲੇਟਰ ਦੀ ਵਰਤੋਂ ਕਰਨ ਮਗਰੋਂ ਵੀ ਜਿਨ੍ਹਾਂ ਦੇ ਫੇਫੜੇ ਕਾਰਬਨ ਡਾਈਆਕਸਾਈਡ ਤੋਂ ਛੁਟਕਾਰਾ ਨਹੀਂ ਪਾ ਸਕਦੇ ਹਨ। ਜਦੋਂ ਦਿਲ ਸਰੀਰ ’ਚ ਉੱਚਿਤ ਖੂਨ ਪੰਪ ਨਹੀਂ ਕਰ ਪਾਉਂਦਾ, ਉਦੋਂ ਇਸ ਦੀ ਵਰਤੋਂ ਹੁੰਦੀ ਹੈ। ਈ. ਸੀ. ਐੱਮ. ਓ. ਦੀ ਵਰਤੋਂ ਦਿਲ ਜਾਂ ਫੇਫੜਿਆਂ ਨੂੰ ਸਹਾਰਾ ਦੇਣ ਲਈ ਵੀ ਕੀਤੀ ਜਾ ਸਕਦੀ ਹੈ।


author

Tanu

Content Editor

Related News