ਦੁਨੀਆ ਦੀ ਚੋਟੀ ਦੇ 3 ਹਵਾਈ ਅੱਡਿਆਂ ’ਚ ਸ਼ਾਮਲ ਹੋਏ ਹੈਦਰਾਬਾਦ-ਬੈਂਗਲੁਰੂ ਦੇ ਹਵਾਈ ਅੱਡੇ, ਜਾਣੋ ਖ਼ਾਸੀਅਤ
Wednesday, Jan 03, 2024 - 11:33 AM (IST)
ਨਵੀਂ ਦਿੱਲੀ (ਭਾਸ਼ਾ) – ਕਾਰਜਸ਼ੀਲ ਪ੍ਰਦਰਸ਼ਨ ਅਤੇ ਸਮੇਂ ਦੀ ਪਾਬੰਦੀ ਦੇ ਲਿਹਾਜ ਨਾਲ ਹੈਦਰਾਬਾਦ ਅਤੇ ਬੈਂਗਲੁਰੂ ਦੇ ਹਵਾਈ ਅੱਡਿਆਂ ਨੂੰ ਦੁਨੀਆ ਦੇ ਚੋਟੀ ਦੇ 10 ਹਵਾਈ ਅੱਡਿਆਂ ਵਿਚ ਕ੍ਰਮਵਾਰ : ਦੂਜੇ ਅਤੇ ਤੀਜੇ ਸਥਾਨ ’ਤੇ ਰੱਖਿਆ ਗਿਆ ਹੈ। ਮੰਗਲਵਾਰ ਨੂੰ ਜਾਰੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਏਵੀਏਸ਼ਨ ਸੈਕਟਰ ਨਾਲ ਸਬੰਧਤ ਵਿਸ਼ਲੇਸ਼ਣ ਫਰਮ ਸਿਰੀਅਮ ਨੇ ਸਾਲ 2023 ਦੀ ਆਪਣੀ ਆਨ-ਟਾਈਮ ਪ੍ਰਫਾਰਮੈਂਸ (ਓ. ਟੀ. ਪੀ.) ਸਮੀਖਿਆ ਰਿਪੋਰਟ ਵਿਚ ਭਾਰਤ ਦੇ 3 ਹਵਾਈ ਅੱਡਿਆਂ-ਹੈਦਰਾਬਦ, ਬੈਂਗਲੁਰੂ ਅਤੇ ਕੋਲਕਾਤਾ ਨਾਲ ਭਾਰਤੀ ਏਅਰਲਾਈਨ ਇੰਡੀਗੋ ਨੂੰ ਥਾਂ ਦਿੱਤੀ ਹੈ।
ਇਹ ਵੀ ਪੜ੍ਹੋ - ਸਾਲ 2024 ਦੇ ਪਹਿਲੇ ਦਿਨ ਚਮਕਿਆ ਸੋਨਾ, ਚਾਂਦੀ ਦੀ ਚਮਕ ਹੋਈ ਫਿੱਕੀ, ਜਾਣੋ ਅੱਜ ਦਾ ਤਾਜ਼ਾ ਰੇਟ
ਸਮੇਂ ਸਿਰ ਉਡਾਣ ਨੂੰ ਉਸ ਉਡਾਣ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ, ਜੋ ਨਿਰਧਾਰਿਤ ਅਰਾਈਵਲ ਤੋਂ 15 ਮਿੰਟ ਦੇ ਅੰਦਰ ਪੁੱਜਦੀ ਹੈ। ਉੱਥੇ ਹੀ ਹਵਾਈ ਅੱਡੇ ਦੇ ਸੰਦਰਭ ਵਿਚ ਇਸ ਨੂੰ ਨਿਰਧਾਰਤ ਰਵਾਨਗੀ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਹੈਦਰਾਬਾਦ ਦਾ ਰਾਜੀਵ ਗਾਂਧੀ ਅੰਤਰ ਰਾਸ਼ਟਰੀ ਹਵਾਈ ਅੱਡਾ 84.42 ਫ਼ੀਸਦੀ ਓ. ਟੀ. ਪੀ. ਨਾਲ ਗਲੋਬਲ ਹਵਾਈ ਅੱਡਿਆਂ ਦੇ ਨਾਲ ਵੱਡੇ ਹਵਾਈ ਅੱਡਿਆਂ ਦੀ ਸ਼੍ਰੇਣੀ ਵਿਚ ਦੂਜੇ ਸਥਾਨ ’ਤੇ ਹੈ।
ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...
ਸਿਰੀਅਮ ਨੇ ਕਿ ਬੈਂਗਲੁਰੂ ਦਾ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡਾ 84.08 ਫ਼ੀਸਦੀ ਓ. ਟੀ. ਪੀ. ਨਾਲ ਦੋਵੇਂ ਸੈਗਮੈਂਟ ’ਚ ਤੀਜੇ ਸਥਾਨ ’ਤੇ ਹੈ। ਅਮਰੀਕਾ ਦਾ ਮਿਨੀਆਪੋਲਿਸ-ਸੇਂਟ ਪਾਲ ਹਵਾਈ ਅੱਡਾ 84.44 ਫ਼ੀਸਦੀ ਓ. ਟੀ. ਪੀ. ਨਾਲ ਦੋਵੇਂ ਸੂਚੀਆਂ ’ਚ ਚੋਟੀ ’ਤੇ ਹੈ। ਉੱਥੇ ਹੀ ਦਰਮਿਆਨੇ ਹਵਾਈ ਅੱਡਿਆਂ ਦੀ ਸ਼੍ਰੇਣੀ ਵਿਚ ਕੋਲਕਾਤਾ ਦਾ ਨੇਤਾਜੀ ਸੁਭਾਸ਼ ਚੰਦਰ ਬੋਸ ਹਵਾਈ ਅੱਡਾ 83.91 ਫ਼ੀਸਦੀ ਓ. ਟੀ. ਪੀ. ਨਾਲ 9ਵੇਂ ਸਥਾਨ ’ਤੇ ਹੈ। ਇਸ ਸ਼੍ਰੇਣੀ ਵਿਚ ਜਾਪਾਨ ਦਾ ਓਸਾਕਾ ਅੰਤਰ ਰਾਸ਼ਟਰੀ ਹਵਾਈ ਅੱਡਾ 90.71 ਫੀਸਦੀ ਓ. ਟੀ. ਪੀ. ਨਾਲ ਪਹਿਲੇ ਸਥਾਨ ’ਤੇ ਹੈ।
ਇਹ ਵੀ ਪੜ੍ਹੋ - ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਹੋ ਸਕਦੈ 450 ਕਰੋੜ ਦਾ ਨੁਕਸਾਨ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ
ਇਸ ਦੌਰਾਨ ਜੇਕਰ ਏਅਰਲਾਈਨ ਕੰਪਨੀਆਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ 82.12 ਫ਼ੀਸਦੀ ਓ. ਟੀ. ਪੀ. ਨਾਲ ਚੋਟੀ ’ਤੇ ਹੈ। ਇਹ ਰਿਆਇਤੀ ਏਵੀਏਸ਼ਨ ਸ਼੍ਰੇਣੀ ਵਿਚ 8ਵੇਂ ਸਥਾਨ ’ਤੇ ਹੈ ਅਤੇ ਏਸ਼ੀਆ ਪ੍ਰਸ਼ਾਂਤ ਖੇਤਰ ਵਿਚ ਚੌਥੇ ਸਥਾਨ ’ਤੇ ਹੈ। ਘੱਟ ਲਾਗਤ ਵਾਲੇ ਸੈਗਮੈਂਟ ਵਿਚ ਦੱਖਣੀ ਅਫਰੀਕਾ ਦੀ ਸੈਫਏਅਰ 92.36 ਫ਼ੀਸਦੀ ਓ. ਟੀ. ਪੀ. ਨਾਲ ਚੋਟੀ ’ਤੇ ਹੈ।
ਇਹ ਵੀ ਪੜ੍ਹੋ - ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਆਲੀਸ਼ਾਨ ਘਰ 'ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8