ਚੱਲਦੀ ਕਾਰ ’ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 39 ਸਾਲਾ ਡਾਕਟਰ

Sunday, Sep 19, 2021 - 03:23 PM (IST)

ਚੱਲਦੀ ਕਾਰ ’ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ 39 ਸਾਲਾ ਡਾਕਟਰ

ਹੈਦਰਾਬਾਦ— ਹੈਦਰਾਬਾਦ ’ਚ ਸ਼ਨੀਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ 39 ਸਾਲਾ ਡਾਕਟਰ ਦੀ ਮੌਤ ਹੋ ਗਈ। ਦਰਅਸਲ ਸ਼ਨੀਵਾਰ ਦੀ ਸਵੇਰ ਨੂੰ ਡਾਕਟਰ ਆਪਣੀ ਕਾਰ ਵਿਚ ਸਵਾਰ ਹੋ ਕੇ ਕਿਤੇ ਜਾ ਰਹੇ ਸੀ ਤਾਂ ਉਸ ਸਮੇਂ ਅਚਾਨਕ ਕਾਰ ’ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਮਸਾਬਾਦ ਨੇੜੇ ਉਨ੍ਹਾਂ ਦੀ ਕਾਰ ’ਚ ਅੱਗ ਲੱਗੀ। 

ਕਾਰ ਨੂੰ ਡਾਕਟਰ ਚਲਾ ਰਹੇ ਸਨ, ਅੱਗ ਲੱਗਣ ਤੋਂ ਬਾਅਦ ਉਹ  ਕਾਰ ’ਚ ਫਸ ਗਏ ਅਤੇ ਅੱਗ ਦੀ ਲਪੇਟ ’ਚ ਆਉਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਅਤੇ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਪਰ ਡਾਕਟਰ ਦੀ ਜਾਨ ਨਹੀਂ ਬਚਾਈ ਜਾ ਸਕੀ। ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ ਅਤੇ ਫਿਰ ਡਾਕਟਰ ਦੀ ਲਾਸ਼ ਨੂੰ ਕਾਰ ’ਚੋਂ ਬਾਹਰ ਕੱਢਿਆ।

ਡਾਕਟਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਿ੍ਰਤਕ ਦੀ ਪਹਿਚਾਣ 39 ਸਾਲਾ ਡਾਕਟਰ ਨੀਲਪਤੀ ਸੁਧੀਰ ਦੇ ਰੂਪ ਵਿਚ ਹੋਈ ਹੈ। ਉਹ ਮਲਕਪੇਟ ਦੇ ਯਸ਼ੋਦਾ ਹਸਪਤਾਲ ਦੇ ਆਰਥੋਪੈਡਿਕ ਡਾਕਟਰ ਸਨ। ਉਹ ਆਂਧਰਾ ਪ੍ਰਦੇਸ਼ ਦੇ ਅੋਂਗੋਲ ਦੇ ਰਹਿਣ ਵਾਲੇ ਸਨ। ਡਾਕਟਰ ਸੁਧੀਰ ਹੈਦਰਾਬਾਦ ਦੇ ਕੇ. ਪੀ. ਐੱਚ. ਬੀ. ਕਾਲੋਨੀ ਵਿਚ ਰਹਿ ਰਹੇ ਸਨ। ਇਸ ਦਰਦਨਾਕ ਹਾਦਸੇ ਮਗਰੋਂ ਹਰ ਕੋਈ ਸਦਮੇ ਵਿਚ ਹੈ। ਕਾਰ ’ਚ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਲਾਇਆ ਜਾ ਰਿਹਾ ਹੈ।


author

Tanu

Content Editor

Related News