ਹਾਈਬ੍ਰਿਡ ਅੱਤਵਾਦ ਪਾਕਿਸਤਾਨ ਦਾ ਸਿਆਸੀ ਕਦਮ : DGP ਦਿਲਬਾਗ

Saturday, Jul 23, 2022 - 12:08 PM (IST)

ਹਾਈਬ੍ਰਿਡ ਅੱਤਵਾਦ ਪਾਕਿਸਤਾਨ ਦਾ ਸਿਆਸੀ ਕਦਮ : DGP ਦਿਲਬਾਗ

ਸ਼੍ਰੀਨਗਰ (ਉਦੇ/ਅਰਾਜ਼)– ਜੰਮੂ-ਕਸ਼ਮੀਰ ਪੁਲਸ ਦੇ ਡਾਇਰੈਕਟਰ ਜਨਰਲ (ਡੀ. ਜੀ. ਪੀ.) ਦਿਲਬਾਗ ਸਿੰਘ ਨੇ ਸ਼ੁੱਕਰਵਾਰ ਨੂੰ ਹਾਈਬ੍ਰਿਡ ਅੱਤਵਾਦ ਨੂੰ ਪਾਕਿਸਤਾਨ ਦਾ ਇਕ ਸਿਆਸੀ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਲਈ ਹਾਈਬ੍ਰਿਡ ਅੱਤਵਾਦੀ ਨਵੀਂ ਚੁਣੌਤੀ ਬਣ ਕੇ ਸਾਹਮਣੇ ਆਏ ਹਨ। ਡੀ. ਜੀ. ਪੀ. ਨੇ ਕਿਹਾ ਕਿ ਅਪਰਾਧ ਨੂੰ ਅੰਜਾਮ ਦੇਣ ਅਤੇ ਅਪਰਾਧੀ ਨੂੰ ਬਚਾਉਣ ਲਈ ਪਾਕਿਸਤਾਨ ਨੇ ਨਵੀਂ ਰਣਨੀਤੀ ’ਚ ਹਾਈਬ੍ਰਿਡ ਅੱਤਵਾਦ ਨੂੰ ਸ਼ਾਮਲ ਕੀਤਾ ਹੈ।

ਅਨੰਤਨਾਗ ਵਿਚ ਮਹਿਲਾ ਪੁਲਸ ਸਟੇਸ਼ਨ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ. ਜੀ. ਪੀ. ਨੇ ਕਿਹਾ ਕਿ ਹਾਈਬ੍ਰਿਡ ਅੱਤਵਾਦੀ ਪਾਕਿਸਤਾਨ ਦਾ ਇਕ ਨਵਾਂ ਸਿਆਸੀ ਕਦਮ ਹੈ, ਜਿੱਥੇ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਅਪਰਾਧੀ ਨੂੰ ਅਪਰਾਧ ਮੁਕਤ ਰੱਖਣਾ ਚਾਹੁੰਦੇ ਹਨ ਪਰ ਪੁਲਸ ਨੇ ਅਜਿਹੇ ਸਾਰੇ ਮਾਡਿਊਲਾਂ ਦਾ ਪਰਦਾਫਾਸ਼ ਕਰ ਦਿੱਤਾ ਹੈ, ਜੋ ਬੇਕਸੂਰ ਹੱਤਿਆਵਾਂ ’ਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਹਾਈਬ੍ਰਿਡ ਅੱਤਵਾਦ ਫੇਲ੍ਹ ਹੋਣਾ ਲਾਜ਼ਮੀ ਹੈ ਕਿਉਂਕਿ ਪੁਲਸ ਨੈੱਟਵਰਕ ਇਸ ਦਾ ਮੁਕਾਬਲਾ ਕਰਨ ਲਈ ਬਹੁਤ ਮਜ਼ਬੂਤ ​​ਹੈ।

ਡੀ. ਜੀ. ਪੀ. ਨੇ ਕਿਹਾ ਕਿ ਮਹਿਲਾ ਪੁਲਸ ਸਟੇਸ਼ਨ ਦੀ ਸਥਾਪਨਾ ਪੁਲਸ ਅਤੇ ਔਰਤਾਂ ਵਿਚਲੇ ਪਾੜੇ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਚੁੱਕਿਆ ਗਿਆ ਇਕ ਕਦਮ ਹੈ। ਅਸੀਂ ਔਰਤਾਂ ਨੂੰ ਰਹਿਣ ਲਈ ਮੁਫਤ ਜਗ੍ਹਾ ਪ੍ਰਦਾਨ ਕਰਨ ਲਈ ਪੂਰੇ ਕਸ਼ਮੀਰ ’ਚ ਮਹਿਲਾ ਥਾਣਿਆਂ ਨੂੰ ਅਪਗ੍ਰੇਡ ਕਰਾਂਗੇ।


author

Tanu

Content Editor

Related News