ਗੰਭੀਰ ਬੀਮਾਰ ਹੋਣ ਤੋਂ ਬਚਾ ਰਹੀ ਲੋਕਾਂ ''ਚ ਹਾਈਬ੍ਰਿਡ ਇਮਿਊਨਿਟੀ, ਮਰੀਜ਼ 2-3 ਦਿਨਾਂ ''ਚ ਖ਼ੁਦ ਹੋ ਰਹੇ ਠੀਕ

Saturday, Apr 08, 2023 - 03:29 PM (IST)

ਗੰਭੀਰ ਬੀਮਾਰ ਹੋਣ ਤੋਂ ਬਚਾ ਰਹੀ ਲੋਕਾਂ ''ਚ ਹਾਈਬ੍ਰਿਡ ਇਮਿਊਨਿਟੀ, ਮਰੀਜ਼ 2-3 ਦਿਨਾਂ ''ਚ ਖ਼ੁਦ ਹੋ ਰਹੇ ਠੀਕ

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਦੇ ਮਾਮਲੇ ਮੁੜ ਵਧਣ ਲੱਗ ਗਏ ਹਨ। ਹਾਲਾਂਕਿ ਘਬਰਾਉਣ ਦੀ ਲੋੜ ਨਹੀਂ ਹੈ। ਦਰਅਸਲ ਦੇਸ਼ 'ਚ ਜ਼ਿਆਦਾਤਰ ਲੋਕਾਂ 'ਚ ਹਾਈਬ੍ਰਿਡ ਇਮਿਊਨਿਟੀ ਆ ਚੁੱਕੀ ਹੈ। ਯਾਨੀ ਟੀਕਾਕਰਨ ਅਤੇ ਕੁਦਰਤੀ ਸੰਕਰਮਣ ਤੋਂ ਮਿਲੀ ਇਮਿਊਨਿਟੀ। ਇਹੀ ਹਾਈਬ੍ਰਿਡ ਇਮਿਊਨਿਟੀ ਲੋਕਾਂ ਨੂੰ ਗੰਭੀਰ ਬੀਮਾਰ ਹੋਣ ਅਤੇ ਹਸਪਤਾਲ 'ਚ ਦਾਖ਼ਲ ਹੋਣ ਤੋਂ ਬਚਾ ਰਹੀ ਹੈ। ਦੇਸ਼ 'ਚ ਜ਼ਿਆਦਾਤਰ ਆਬਾਦੀ ਨੂੰ ਵੈਕਸੀਨ ਲੱਗ ਚੁੱਕੀ ਹੈ। ਬਾਕੀ ਆਬਾਦੀ ਨੂੰ ਇਨ੍ਹਾਂ ਵੈਕਸੀਨ ਲੱਗੇ ਲੋਕਾਂ ਤੋਂ ਸੁਰੱਖਿਆ ਮਿਲ ਰਹੀ ਹੈ।

ਇਹੀ ਵੈਕਸੀਨ ਓਮੀਕ੍ਰੋਨ ਦੇ 6 ਸਬ ਵੈਰੀਐਂਟ ਦਾ ਮੁਕਾਬਲਾ ਕਰ ਰਹੀ ਹੈ। ਇਨ੍ਹਾਂ 'ਚ ਐਕਸਬੀਬੀ.1.16 ਵੀ ਸ਼ਾਮਲ ਹੈ। ਕੋਰੋਨਾ ਦੇ ਮਾਮਲਿਆਂ 'ਚ ਮੌਜੂਦਾ ਵਾਧਾ ਇਸੇ ਸਬ ਵੈਰੀਐਂਟ ਦੇ ਕਾਰਨ ਹੈ। ਡਬਲਿਊ.ਐੱਚ.ਓ. ਨੇ 22 ਮਾਰਚ ਨੂੰ ਇਸ ਨੂੰ ਮਾਨੀਟਰਿੰਗ ਸੂਚੀ 'ਚ ਪਾਇਆ ਸੀ। ਇਸ ਦੇ ਬਾਅਦ ਤੋਂ ਉਹ ਇਸ 'ਤੇ ਨਜ਼ਰ ਰੱਖੇ ਹੋਏ ਹਨ। ਕੋਰੋਨਾ ਵਾਇਰਸ ਦੇ ਮੌਜੂਦਾ ਮਾਮਲਿਆਂ ਦੇ ਟਰੈਂਡ ਨੂੰ ਬਾਰੀਕੀ ਨਾਲ ਦੇਖੀਏ ਤਾਂ ਸਾਫ਼ ਸਮਝ ਆ ਰਿਹਾ ਹੈ ਕਿ ਮਰੀਜ਼ਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣ ਦੀ ਨੌਬਤ ਨਹੀਂ ਆ ਰਹੀ ਹੈ। ਵਾਇਰਸ ਦਾ ਅਸਰ ਹੋਣ ਤੋਂ ਬਾਅਦ ਬੁਖ਼ਾਰ ਦੀ ਸਥਿਤੀ 2 ਜਾਂ ਤਿੰਨ ਦਿਨ ਹੀ ਆ ਰਹੀ ਹੈ। ਡਬਲਿਊ.ਐੱਚ.ਓ. ਦੀ ਅਫ਼ਸਰ ਮਾਰੀਆ ਵਾਨ ਕੇਰਖੋਵ ਨੇ ਵੀ ਇਸ਼ਾਰਾ ਕੀਤਾ ਹੈ ਕਿ ਨਵਾਂ ਵੈਰੀਐਂਟ ਗੰਭੀਰ ਬੀਮਾਰ ਦਾ ਕਾਰਨ ਨਹੀਂ ਲੱਗਦਾ ਹੈ।


author

DIsha

Content Editor

Related News