ਪਤਨੀ ਵੱਧ ਕਮਾਏ ਤਾਂ ਪਤੀ ਦਾ ਵਧਦਾ ਹੈ ਤਣਾਅ!

11/25/2019 9:06:31 PM

ਨਵੀਂ ਦਿੱਲੀ – ‘ਆਮਦਨੀ ਅਠੱਨੀ ਖਰਚਾ ਰੁਪਈਆ’ ਵਾਲੀ ਗੱਲ ਤੁਸੀਂ ਸੁਣੀ ਹੋਵੇਗੀ। ਜਦੋਂ ਪਤੀ ਅਤੇ ਪਤਨੀ ਮਿਲ ਕੇ ਕਮਾਉਂਦੇ ਹਨ ਤਾਂ ਘਰ ਚਲਾਉਣਾ ਕਾਫੀ ਆਸਾਨ ਹੋ ਜਾਂਦਾ ਹੈ। ਹੁਣ ਇਕ ਹਾਲੀਆ ਸਟੱਡੀ ’ਚ ਪਤੀ-ਪਤਨੀ ਦੀ ਕਮਾਈ ਅਤੇ ਤਣਾਅ ਦਾ ਕੁਨੈਕਸ਼ਨ ਸਾਹਮਣੇ ਆਇਆ ਹੈ। ਸਟੱਡੀ ਅਨੁਸਾਰ ਜੇਕਰ ਪਤਨੀ ਘਰ ਦੀ ਕੁਲ ਆਮਦਨੀ ਦਾ 40 ਫੀਸਦੀ ਤੋਂ ਵੱਧ ਕਮਾਉਂਦੀ ਹੈ ਤਾਂ ਪਤੀ ਤਣਾਅ ’ਚ ਰਹਿੰਦਾ ਹੈ। ਕਰੀਬ 6 ਹਜ਼ਾਰ ਅਮਰੀਕੀ ਕਪਲਸ ’ਤੇ ਕੀਤੀ ਗਈ ਇਸ ਰਿਸਰਚ ’ਚ ਪਤਾ ਲੱਗਾ ਕਿ ਮਰਦ ਸਭ ਤੋਂ ਵੱਧ ਪ੍ਰੇਸ਼ਾਨ ਉਦੋਂ ਹੁੰਦੇ ਹਨ ਜਦੋਂ ਉਹ ਇਕੱਲੇ ਕਮਾਉਂਦੇ ਹਨ। ਜੇਕਰ ਪਤਨੀ ਵੀ 40 ਫੀਸਦੀ ਕਮਾਉਂਦੀ ਹੈ ਤਾਂ ਮਰਦ ਸੰਤੁਸ਼ਟ ਹੁੰਦੇ ਹਨ। ਉੱਥੇ ਹੀ ਜੇਕਰ ਪਤਨੀ ਦੀ ਆਮਦਨੀ ਘਰ ਖਰਚ ਦਾ 40 ਫੀਸਦੀ ਤੋਂ ਵੱਧ ਜਾਵੇ ਤਾਂ ਪਤੀ ਤਣਾਅ ’ਚ ਰਹਿਣ ਲੱਗਦਾ ਹੈ। ਇਸ ਤੋਂ ਇਹ ਸਾਫ ਹੈ ਕਿ ਮਰਦਾਂ ਦੇ ਘਰ ਖਰਚ ਦੇ ਲਈ ਕਮਾਉਣ ਦੀ ਪ੍ਰੰਪਰਿਕ ਸੋਚ ਕਿਸ ਤਰ੍ਹਾਂ ਨਾਲ ਉਨ੍ਹਾਂ ਦੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਰਿਸਰਚ ਦਾ ਕਹਿਣਾ ਹੈ ਕਿ ਲਗਾਤਾਰ ਤਣਾਅ ਕਾਰਨ ਕਈ ਹੋਰ ਸਮੱਸਿਆਵਾਂ ਵੀ ਸਾਹਮਣੇ ਆ ਸਕਦੀਆਂ ਹਨ। ਮੈਂਟਸ ਹੈਲਥ ਦਾ ਅਸਰ ਮਰਦਾਂ ਦੀ ਸਿਹਤ ਅਤੇ ਉਨ੍ਹਾਂ ਦੀ ਸੋਸ਼ਲ ਲਾਈਫ ’ਤੇ ਵੀ ਪੈਂਦਾ ਹੈ। ਰਿਸਰਚ ਅਨੁਸਾਰ ਪਤਨੀ ’ਤੇ ਆਰਥਿਕ ਨਿਰਭਰਤਾ ਦੇ ਕਾਰਣ ਇਹ ਸਟ੍ਰੈੱਸ ਵੱਧ ਜਾਂਦਾ ਹੈ। ਅਜਕਲ ਤਲਾਕ ਵੀ ਵੱਧ ਰਹੇ ਹਨ। ਅਜਿਹੇ ’ਚ ਪਤੀ ਦੇ ਵੱਖ ਹੋਣ ’ਤੇ ਇਕਨਾਮਿਕ ਸਟੇਟਸ ਘੱਟ ਹੋਣ ਦਾ ਵੀ ਡਰ ਰਹਿੰਦਾ ਹੈ।


Inder Prajapati

Content Editor

Related News