ਪਰਿਵਾਰ ਦੇ ਤਿੰਨ ਜੀਆਂ ਦਾ ਕ.ਤ.ਲ, ਲਾਸ਼ਾਂ ਕੋਲ ਪਿਆ ਸੀ ''ਪੇਚਕਸ''
Sunday, Nov 10, 2024 - 01:46 PM (IST)

ਬਿਜਨੌਰ (ਭਾਸ਼ਾ)- ਐਤਵਾਰ ਨੂੰ ਇਕ ਸਨਸਨੀਖੇਜ਼ ਘਟਨਾ 'ਚ ਇਕ ਕਬਾੜ ਵਪਾਰੀ, ਉਸ ਦੀ ਪਤਨੀ ਅਤੇ ਬੇਟੇ ਦੀਆਂ ਲਾਸ਼ਾਂ ਉਨ੍ਹਾਂ ਦੇ ਘਰੋਂ ਖੂਨ ਨਾਲ ਲੱਥਪੱਥ ਮਿਲੀਆਂ। ਇਹ ਵਾਰਦਾਤ ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ ਹੋਈ। ਪੁਲਸ ਸੁਪਰਡੈਂਟ ਅਭਿਸ਼ੇਕ ਝਾਅ ਨੇ ਦੱਸਿਆ ਕਿ ਖਲੀਫ਼ਾ ਕਾਲੋਨੀ 'ਚ ਮੰਸੂਰ ਉਰਫ਼ ਭੂਰਾ (55), ਉਸ ਦੀ ਪਤਨੀ ਉਬੈਦਾ (50) ਅਤੇ ਬੇਟੇ ਯਾਕੂਬ (19) ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਉਨ੍ਹਾਂ ਦੇ ਘਰ 'ਚ ਮਿਲੀਆਂ। ਲਾਸ਼ਾਂ ਕੋਲ ਇਕ 'ਪੇਚਕਸ' ਵੀ ਮਿਲਿਆ ਹੈ।
ਪਹਿਲੀ ਨਜ਼ਰ ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਦਾ ਕਤਲ ਇਸੇ ਪੇਚਕਸ ਨਾਲ ਕੀਤਾ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਕੋਲ ਹੀ ਰਹਿਣ ਵਾਲੀ ਮੰਸੂਰ ਦੀ ਮਾਂ ਨੇ ਸਵੇਰੇ ਆਪਣੇ ਬੇਟੇ ਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਕਾਫ਼ੀ ਦੇਰ ਤੱਕ ਦਰਵਾਜ਼ਾ ਨਹੀਂ ਖੋਲ੍ਹਣ 'ਤੇ ਜਦੋਂ ਉਸ ਨੇ ਅੰਦਰ ਦੇਖਿਆ ਤਾਂ ਖੂਨ ਨਾਲ ਲੱਥਪੱਥ ਤਿੰਨ ਲਾਸ਼ਾਂ ਪਈਆਂ ਸਨ। ਪੁਲਸ ਅਨੁਸਾਰ, ਮ੍ਰਿਤਕ ਜੋੜੇ ਦਾ ਇਕ ਬੇਟਾ ਜਹੂਰ ਹਿਸਟ੍ਰੀਸ਼ੀਟਰ ਹੈ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8