ਰੂਹ ਕੰਬਾਊ ਵਾਰਦਾਤ : ਬੰਦ ਘਰ 'ਚੋਂ ਖੂਨ ਨਾਲ ਲੱਖਪੱਥ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਉੱਡੇ ਪਰਿਵਾਰ ਦੇ ਹੋਸ਼

Friday, Aug 30, 2024 - 05:50 PM (IST)

ਰੂਹ ਕੰਬਾਊ ਵਾਰਦਾਤ : ਬੰਦ ਘਰ 'ਚੋਂ ਖੂਨ ਨਾਲ ਲੱਖਪੱਥ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਉੱਡੇ ਪਰਿਵਾਰ ਦੇ ਹੋਸ਼

ਅੰਬਾਲਾ : ਹਰਿਆਣਾ 'ਚ ਅਪਰਾਧ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਅੰਬਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਸ਼ਹਿਰ ਦੇ ਕਮਲ ਵਿਹਾਰ 'ਚ ਪਤੀ-ਪਤਨੀ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਤੋਂ ਬਰਾਮਦ ਹੋਈਆਂ ਹਨ। ਪੁਲਸ ਇਸ ਨੂੰ ਕਤਲ ਮੰਨ ਕੇ ਜਾਂਚ ਕਰ ਰਹੀ ਹੈ, ਕਿਉਂਕਿ ਪਤੀ ਦੀ ਲਾਸ਼ ਘਰ ਦੇ ਹਾਲ 'ਚ ਪਈ ਸੀ ਅਤੇ ਪਤਨੀ ਦੀ ਲਾਸ਼ ਬੈੱਡਰੂਮ 'ਚ ਪਈ ਸੀ। ਘਰ ਵਿੱਚ ਲੱਗੇ ਸੀਸੀਟੀਵੀ ਵੀ ਟੁੱਟੇ ਹੋਏ ਪਾਏ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ ਇਸ ਮੰਦਰ 'ਚ ਸ਼ਰਧਾਲੂਆਂ ਲਈ ਲਾਜ਼ਮੀ ਹੋਇਆ ਆਧਾਰ ਕਾਰਡ, ਵਰਨਾ ਨਹੀਂ ਮਿਲੇਗਾ ਪ੍ਰਸਾਦ!

ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਪਰਿਵਾਰਕ ਮੈਂਬਰ ਬੀਤੀ ਸ਼ਾਮ ਤੋਂ ਹੀ ਔਰਤ ਨੂੰ ਫੋਨ ਕਰ ਰਹੇ ਸਨ, ਜਿਸ ਦਾ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਜਦੋਂ ਮਹਿਲਾ ਦੇ ਪਰਿਵਾਰਕ ਮੈਂਬਰ ਘਰ ਪਹੁੰਚੇ ਤਾਂ ਦਰਵਾਜ਼ੇ ਬੰਦ ਸਨ, ਜਦੋਂ ਪਰਿਵਾਰਕ ਮੈਂਬਰ ਕੰਧ ਟੱਪ ਕੇ ਕਮਰੇ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਨੇ ਘਰ ਦੇ ਅੰਦਰ ਕਮਰੇ 'ਚ ਪਤੀ ਸੰਜੇ ਜੋਸ਼ੀ ਅਤੇ ਪਤਨੀ ਪਾਰੁਲ ਜੋਸ਼ੀ ਦੀਆਂ ਲਾਸ਼ਾਂ ਪਈਆਂ ਦੇਖੀਆਂ। ਸੰਜੇ ਦੀ ਲਾਸ਼ ਘਰ ਦੇ ਹਾਲ ਵਿੱਚ ਪਈ ਸੀ ਅਤੇ ਪਾਰੁਲ ਦੀ ਲਾਸ਼ ਬੈੱਡਰੂਮ ਵਿੱਚ ਪਈ ਸੀ। ਇਹ ਨਜ਼ਾਰਾ ਦੇਖ ਕੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਮੌਕੇ 'ਤੇ ਪਹੁੰਚ ਕੇ ਜਾਂਚ 'ਚ ਜੁਟ ਗਈ। ਇਸ ਦੌਰਾਨ ਸੀਨ ਆਫ ਕਰਾਈਮ ਟੀਮ ਨੂੰ ਬੁਲਾਇਆ ਗਿਆ ਹੈ।

ਇਹ ਵੀ ਪੜ੍ਹੋ ਵੱਡੀ ਵਾਰਦਾਤ : ਵਿਆਹ ਲਈ ਧੀ ਦੇ ਆਸ਼ਕ ਨੂੰ ਫੋਨ ਕਰਕੇ ਬੁਲਾਇਆ ਘਰ, ਫਿਰ ਕਰ ਦਿੱਤਾ ਕਤਲ

ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਦੀ ਮਾਤਾ ਨੇ ਦੱਸਿਆ ਕਿ ਉਹ ਕੱਲ੍ਹ ਰਾਤ ਕਰੀਬ 8 ਵਜੇ ਤੋਂ ਉਸ ਨੂੰ ਫੋਨ ਕਰ ਰਹੀ ਸੀ ਪਰ ਕੋਈ ਹੁੰਗਾਰਾ ਨਹੀਂ ਮਿਲਿਆ। ਇਸ ਲਈ ਉਹ ਇੱਥੇ ਆ ਗਏ, ਜਿਥੋਂ ਉਹਨਾਂ ਨੂੰ ਦੋਵਾਂ ਦੀਆਂ ਲਾਸ਼ਾਂ ਪਈਆਂ ਮਿਲਿਆ। ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੀ ਟੁੱਟੇ ਹੋਏ ਦਿਖਾਈ ਦੇ ਰਹੇ ਹਨ। ਪੁਲਸ ਇਸ ਮਾਮਲੇ ਦੀ ਜਾਂਚ ਕਤਲ ਵਜੋਂ ਮੰਨ ਕੇ ਕਰ ਰਹੀ ਹੈ।

ਇਹ ਵੀ ਪੜ੍ਹੋ ਵੱਡੀ ਵਾਰਦਾਤ: ਪਹਿਲਾ ਵਿਅਕਤੀ ਨੂੰ ਕੀਤਾ ਅਗਵਾ, ਫਿਰ ਚਲਦੀ ਕਾਰ 'ਚ ਕਰ 'ਤਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News