ਕਤਲ ਮਗਰੋਂ ਪਤੀ ਦਾ ਹੈਰਾਨੀਜਨਕ ਖ਼ੁਲਾਸਾ, 'ਮੇਲੇ 'ਚ ਗੁਆਚ ਗਈ ਤੁਹਾਡੀ ਮਾਂ...'

Monday, Feb 24, 2025 - 04:44 PM (IST)

ਕਤਲ ਮਗਰੋਂ ਪਤੀ ਦਾ ਹੈਰਾਨੀਜਨਕ ਖ਼ੁਲਾਸਾ, 'ਮੇਲੇ 'ਚ ਗੁਆਚ ਗਈ ਤੁਹਾਡੀ ਮਾਂ...'

ਨੈਸ਼ਨਲ ਡੈਸਕ- ਪ੍ਰਯਾਗਰਾਜ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਸ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦਰਅਸਲ ਦਿੱਲੀ ਦੇ ਇਕ ਸ਼ਖ਼ਸ ਨੇ ਆਪਣੀ ਪਤਨੀ ਨੂੰ ਪਵਿੱਤਰ ਡੁੱਬਕੀ ਦੇ ਬਹਾਨੇ ਪ੍ਰਯਾਗਰਾਜ ਲੈ ਗਿਆ ਪਰ ਉੱਥੇ ਉਸ ਦਾ ਗਲ਼ ਵੱਢ ਕੇ ਕਤਲ ਕਰ ਦਿੱਤਾ। ਇਸ ਖੂਨੀ ਖੇਡ ਦਾ ਪਤੀ ਵਲੋਂ ਮਹੀਨੇ ਪਹਿਲਾਂ ਹੀ ਪਲਾਨ ਤਿਆਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ- ਸਕੂਨ ਦਾ ਪਲ ਬਿਤਾਉਣਾ ਚਾਹੁੰਦੇ ਹੋ ਤਾਂ ਲਾ ਆਓ ਇਸ ਪਿੰਡ ਦਾ ਗੇੜਾ

ਕਤਲ ਦੇ ਇਰਾਦੇ ਨਾਲ ਪਤੀ ਨੂੰ ਲੈ ਗਿਆ ਸੀ ਮਹਾਕੁੰਭ

ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਦੇ ਤ੍ਰਿਲੋਕਪੁਰੀ ਦਾ ਰਹਿਣ ਵਾਲਾ ਸਫਾਈ ਕਰਮੀ ਅਸ਼ੋਕ ਕੁਮਾਰ ਆਪਣੀ 40 ਸਾਲਾ ਪਤਨੀ ਮੀਨਾਕਸ਼ੀ ਨੂੰ ਮਹਾਕੁੰਭ ਲੈ ਗਿਆ ਪਰ ਅਸਲ ਵਿਚ ਉਹ ਉਸ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਆਇਆ ਸੀ, ਕਿਉਂਕਿ ਮੀਨਾਕਸ਼ੀ ਉਸ ਦੇ ਅਫੇਅਰ ਖਿਲਾਫ਼ ਸਨ।  ਇਸ ਖੂਨੀ ਖੇਡ ਨੂੰ ਅੰਜਾਮ ਦੇਣ ਲਈ ਅਸ਼ੋਕ ਨੇ ਬਹੁਤ ਹੀ ਚਲਾਕੀ ਨਾਲ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਪੋਸਟ ਕੀਤੇ, ਜਿਸ ਵਿਚ ਉਹ ਦੋਵੇਂ ਗੰਗਾ ਵਿਚ ਡੁੱਬਕੀ ਲਾਉਂਦੇ ਹੋਏ ਨਜ਼ਰ ਆ ਰਹੇ ਸਨ। ਹਾਲਾਂਕਿ ਉਸ ਦੇ ਪਿੱਛੇ ਇਕ ਖ਼ੌਫਨਾਕ ਯੋਜਨਾ ਚੱਲ ਰਹੀ ਸੀ। ਕਤਲ ਮਗਰੋਂ ਅਸ਼ੋਕ ਨੇ ਬੱਚਿਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਮਾਂ ਮਹਾਕੁੰਭ ਮੇਲੇ ਵਿਚ ਗੁਆਚ ਗਈ ਹੈ।

ਇਹ ਵੀ ਪੜ੍ਹੋ- ਹੁਣ ਤੁਸੀਂ ਵੀ WhatsApp ਰਾਹੀਂ ਕਰ ਸਕਦੇ ਹੋ 'E-FIR'

ਹੋਟਲ ਦੇ ਬਾਥਰੂਮ 'ਚ ਮੀਨਾਕਸ਼ੀ ਦਾ ਕੀਤਾ ਕਤਲ

ਪੁੱਛ-ਗਿੱਛ ਵਿਚ ਦੋਸ਼ੀ ਅਸ਼ੋਕ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਸਾਜ਼ਿਸ਼ ਨੂੰ ਰੱਚ ਰਿਹਾ ਸੀ। ਇੱਥੇ ਉਸ ਨੂੰ ਮੀਨਾਕਸ਼ੀ ਨੂੰ ਸੰਗਮ ਕੰਢੇ ਘੁੰਮਾਇਆ, ਇਸ਼ਨਾਨ ਕਰਵਾਇਆ। ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੇ, ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ। ਫਿਰ ਸ਼ਾਮ ਨੂੰ ਝੂੰਸੀ ਇਲਾਕੇ ਵਿਚ 500 ਰੁਪਏ ਦਾ ਇਕ ਹੋਟਲ ਦਾ ਕਮਰਾ ਬੁੱਕ ਕਰਵਾਇਆ। ਇੱਥੇ ਰਾਤ ਦੇ ਸਮੇਂ ਬਾਥਰੂਮ ਵਿਚ ਮੀਨਾਕਸ਼ੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਕੇ ਕਮਰੇ ਵਿਚੋਂ ਗਾਇਬ ਹੋ ਗਿਆ। ਕਮਰਾ ਬੁੱਕ ਕਰਦੇ ਸਮੇਂ ਕੋਈ ਆਈਡੀ ਪਰੂਫ ਨਹੀਂ ਲਿਆ ਗਿਆ ਸੀ, ਇਸ ਲਈ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ।

ਇਹ ਵੀ ਪੜ੍ਹੋ- ਕਰੋੜਾਂ ਰੁਪਏ ਦਾ ਅੰਡਰ ਬ੍ਰਿਜ ਧੱਸਿਆ; ਘਰਾਂ 'ਚ ਕੈਦ ਹੋਏ ਲੋਕ (ਵੇਖੋ ਵੀਡੀਓ)

ਮਹਾਕੁੰਭ ਦੀ ਭੀੜ 'ਚ ਪਤਨੀ ਦੇ ਗੁਆਚ ਜਾਣ ਦੀ ਝੂਠੀ ਖ਼ਬਰ ਫੈਲਾਈ

ਦੋਸ਼ੀ ਨੇ ਦੱਸਿਆ ਕਿ ਉਸ ਦਾ ਇਕ ਔਰਤ ਨਾਲ ਅਫੇਅਰ ਚੱਲ ਰਿਹਾ ਹੈ। ਪਤਨੀ ਇਸ ਦਾ ਹਮੇਸ਼ਾ ਵਿਰੋਧ ਕਰਦੀ ਸੀ, ਜਿਸ ਕਾਰਨ ਅਕਸਰ ਝਗੜਾ ਹੁੰਦਾ ਸੀ, ਇਸ ਲਈ ਪਤਨੀ ਦੇ ਕਤਲ ਦੀ ਸਾਜ਼ਿਸ਼ ਰਚੀ ਅਤੇ ਉਸ ਨੂੰ ਕੁੰਭ ਚੱਲਣ ਲਈ ਰਾਜੀ ਕੀਤਾ। ਫਿਰ ਹੋਟਲ ਲਿਜਾ ਕੇ ਉਸ ਦਾ ਕਤਲ ਕਰ ਦਿੱਤਾ। ਕਤਲ ਮਗਰੋਂ ਮਹਾਕੁੰਭ ਦੀ ਭੀੜ ਵਿਚ ਪਤਨੀ ਦੇ ਗੁਆਚ ਜਾਣ ਦੀ ਖ਼ਬਰ ਫੈਲਾ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News