ਪਤਨੀ ਦਾ ਕਤਲ ਕਰਨ ਮਗਰੋਂ ''ਫੇਸਬੁੱਕ'' ''ਤੇ ਲਾਈਵ ਹੋਇਆ ਪਤੀ, ਕਬੂਲ ਕੀਤਾ ਜ਼ੁਰਮ

Monday, Sep 22, 2025 - 02:42 PM (IST)

ਪਤਨੀ ਦਾ ਕਤਲ ਕਰਨ ਮਗਰੋਂ ''ਫੇਸਬੁੱਕ'' ''ਤੇ ਲਾਈਵ ਹੋਇਆ ਪਤੀ, ਕਬੂਲ ਕੀਤਾ ਜ਼ੁਰਮ

ਕੋਲਮ- ਕੋਲਮ ਦੇ ਪੁਨਾਲੁਰ ਨੇੜੇ ਕੂਥਨਾਦੀ 'ਚ ਸੋਮਵਾਰ ਨੂੰ ਇਕ 39 ਸਾਲਾ ਔਰਤ ਦਾ ਉਸ ਦੇ ਪਤੀ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਉਸਨੇ ਬਾਅਦ 'ਚ 'ਫੇਸਬੁੱਕ ਲਾਈਵ' 'ਤੇ ਕਤਲ ਦੀ ਗੱਲ ਕਬੂਲੀ। ਮ੍ਰਿਤਕਾ ਦੀ ਪਛਾਣ ਕੋਲਮ ਦੇ ਕੂਥਨਾਦੀ ਦੀ ਰਹਿਣ ਵਾਲੀ ਸ਼ਾਲਿਨੀ ਵਜੋਂ ਹੋਈ ਹੈ। ਉਸ ਦੇ ਪਤੀ, ਇਸਹਾਕ ਨੇ ਬਾਅਦ 'ਚ ਪੁਨਾਲੁਰ ਪੁਲਸ ਸਟੇਸ਼ਨ 'ਚ ਆਤਮ ਸਮਰਪਣ ਕਰ ਦਿੱਤਾ। ਐੱਫਆਈਆਰ ਦੇ ਅਨੁਸਾਰ ਜੋੜੇ ਦੇ ਵਿਵਾਹਿਕ ਜੀਵਨ 'ਚ ਸਮੱਸਿਆਵਾਂ ਸਨ। ਐੱਫਆਈਆਰ 'ਚ ਕਿਹਾ ਗਿਆ ਹੈ,"ਸਵੇਰੇ ਲਗਭਗ 6:30 ਵਜੇ, ਜਦੋਂ ਸ਼ਾਲਿਨੀ ਨਹਾਉਣ ਲਈ ਰਸੋਈ ਦੇ ਪਿੱਛੇ ਪਾਈਪਲਾਈਨ ਕੋਲ ਗਈ ਤਾਂ ਦੋਸ਼ੀ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਗਰਦਨ, ਛਾਤੀ ਅਤੇ ਪਿੱਠ 'ਤੇ ਡੂੰਘੇ ਜ਼ਖ਼ਮ ਹੋ ਗਏ।"

ਅਪਰਾਧ ਤੋਂ ਬਾਅਦ ਇਸਹਾਕ ਨੇ 'ਫੇਸਬੁੱਕ' 'ਤੇ ਲਾਈਵ ਆ ਕੇ ਕਤਲ ਦੀ ਗੱਲ ਸਵੀਕਾਰ ਕੀਤੀ ਅਤੇ ਸ਼ਾਲਿਨੀ 'ਤੇ ਧੋਖਾ ਦੇਣ ਅਤੇ ਗਹਿਣਿਆਂ ਦੀ ਹੇਰਾਫੇਰੀ ਕਰਨ ਦਾ ਦੋਸ਼ ਲਗਾਇਆ। ਬਾਅਦ 'ਚ ਉਹ ਥਾਣੇ ਪਹੁੰਚਿਆ ਅਤੇ ਪੁਲਸ ਦੇ ਸਾਹਮਣੇ ਆਪਣੀ ਪਤਨੀ ਦੇ ਕਤਲ ਦੀ ਸੂਚਨਾ ਦਿੱਤੀ। ਪੁਲਸ ਦੀ ਟੀਮ ਤੁਰੰਤ ਹਾਦਸੇ ਵਾਲੀ ਜਗ੍ਹਾ ਪਹੁੰਚੀ ਅਤੇ ਸ਼ਾਲਿਨੀ ਨੂੰ ਮ੍ਰਿਤਕ ਵੇਖਿਆ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ਾਲਿਨੀ ਦੀ ਲਾਸ਼ ਬਾਅਦ 'ਚ ਹਸਪਤਾਲ ਲਿਜਾਈ ਗਈ। ਜੋੜੇ ਦੇ 19 ਸਾਲਾ ਪੁੱਤ ਦੀ ਸ਼ਿਕਾਇਤ ਦੇ ਆਧਾਰ 'ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103 (1) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਫੋਰੈਂਸਿਕ ਟੀਮ ਉਸ ਘਰ ਦੀ ਜਾਂਚ ਕਰ ਰਹੀ ਹੈ, ਜਿੱਥੇ ਕਤਲ ਹੋਇਆ ਸੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾ ਅਤੇ ਦੋਸ਼ੀ ਦੋਵਾਂ ਦੇ ਮੋਬਾਇਲ ਫੋਨ ਜ਼ਬਤ ਕਰ ਲਏ ਗਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News