ਅਦਾਕਾਰਾ ਅੰਕਿਤਾ ਲੋਖੰਡੇ ਦੇ ਪਤੀ ਵਿਕੀ ਦਾ ਹੋਇਆ ਭਿਆਨਕ ਐਕਸੀਡੈਂਟ, ਹੱਥ 'ਤੇ ਲੱਗੇ 45 ਟਾਂਕੇ

Saturday, Sep 13, 2025 - 05:12 PM (IST)

ਅਦਾਕਾਰਾ ਅੰਕਿਤਾ ਲੋਖੰਡੇ ਦੇ ਪਤੀ ਵਿਕੀ ਦਾ ਹੋਇਆ ਭਿਆਨਕ ਐਕਸੀਡੈਂਟ, ਹੱਥ 'ਤੇ ਲੱਗੇ 45 ਟਾਂਕੇ

ਮੁੰਬਈ (ਏਜੰਸੀ) – ਅਦਾਕਾਰਾ ਅੰਕਿਤਾ ਲੋਖੰਡੇ ਦੇ ਪਤੀ ਤੇ ਵਪਾਰੀ ਵਿਕੀ ਜੈਨ ਹਾਲ ਹੀ ਵਿੱਚ ਇਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਸ਼ੀਸ਼ੇ ਦੇ ਕਈ ਟੁਕੜੇ ਉਨ੍ਹਾਂ ਦੇ ਹੱਥ ਵਿੱਚ ਚੁੱਭ ਗਏ, ਜਿਸ ਕਾਰਨ ਉਨ੍ਹਾਂ ਨੂੰ 45 ਟਾਂਕੇ ਲਗੇ ਅਤੇ ਛੋਟੀ ਸਰਜਰੀ ਵੀ ਕਰਵਾਉਣੀ ਪਈ। 

ਇਹ ਵੀ ਪੜ੍ਹੋ: ਅਦਾਕਾਰਾ ਕਰਿਸ਼ਮਾ ਨੇ ਦੱਸਿਆ ਕਿਉਂ ਮਾਰੀ ਚੱਲਦੀ ਟ੍ਰੇਨ ਤੋਂ ਛਾਲ, ਕਿਹਾ- ਮੈਂ ਡਰ ਗਈ ਸੀ...

 

 
 
 
 
 
 
 
 
 
 
 
 
 
 
 
 

A post shared by SANDEEP SINGH (@officialsandipssingh)

ਫ਼ਿਲਮ ਨਿਰਮਾਤਾ ਅਤੇ ਵਿਕੀ-ਅੰਕਿਤਾ ਦੇ ਨੇੜਲੇ ਦੋਸਤ ਸੰਦੀਪ ਸਿੰਘ ਨੇ ਹਸਪਤਾਲ ਵਿੱਚ ਵਿਕੀ ਨੂੰ ਮਿਲ ਕੇ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ। ਤਸਵੀਰਾਂ ਵਿੱਚ ਵਿਕੀ ਹਸਤਾਲ ਵਿਚ ਬਿਸਤਰੇ ‘ਤੇ ਲੰਮੇ ਪਏ ਹੋਏ ਹਨ ਜਦਕਿ ਅੰਕਿਤਾ ਉਨ੍ਹਾਂ ਦੇ ਨਾਲ ਬੈਠ ਕੇ ਪੂਰਾ ਧਿਆਨ ਰੱਖ ਰਹੀ ਹੈ। ਇਕ ਤਸਵੀਰ ਵਿੱਚ ਅੰਕਿਤਾ ਰੋਂਦੀ ਹੋਈ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋੋ: ਡੁੱਬ ਗਈਆਂ ਯਾਤਰੀਆਂ ਨਾਲ ਭਰੀਆਂ ਕਿਸ਼ਤੀਆਂ, 193 ਮੌਤਾਂ, ਸੈਂਕੜੇ ਲਾਪਤਾ

ਸਿੰਘ ਨੇ ਲਿਖਿਆ, '45 ਟਾਂਕੇ ਲੱਗਣ ਅਤੇ 3 ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਵੀ ਵਿਕੀ ਦਾ ਹੌਂਸਲਾ ਕਾਇਮ ਹੈ। ਉਹ ਸਾਨੂੰ ਹਸਾਉਂਦੇ ਰਹੇ ਅਤੇ ਇਹ ਅਹਿਸਾਸ ਕਰਵਾਇਆ ਕਿ ਜਿਵੇਂ ਕੁਝ ਹੋਇਆ ਹੀ ਨਹੀਂ।' 

ਇਹ ਵੀ ਪੜ੍ਹੋ: ਮਸ਼ਹੂਰ YouTuber ਨੂੰ ਲੱਗੀਆਂ ਹੱਥਕੜੀਆਂ, Bigg Boss 19 ਦੀ ਮੁਕਾਬਲੇਬਾਜ਼ ਤਾਨਿਆ ਨਾਲ ਰਹਿ ਚੁੱਕੈ ਰਿਸ਼ਤਾ

ਅੰਕਿਤਾ ਤੇ ਵਿਕੀ, ਜਿਨ੍ਹਾਂ ਨੂੰ ਪਿਆਰ ਨਾਲ "ਅਨਵੀ" ਕਿਹਾ ਜਾਂਦਾ ਹੈ, ਹਾਲ ਹੀ ਵਿੱਚ ਆਪਣੇ ਘਰ ਵਿੱਚ ਗਣਪਤੀ ਬਾਪਾ ਨੂੰ ਲੈ ਕੇ ਆਏ ਸਨ ਅਤੇ ਟੈਲੀਵਿਜ਼ਨ ਇੰਡਸਟਰੀ ਦੇ ਕਈ ਵੱਡੇ ਚਿਹਰੇ ਉਨ੍ਹਾਂ ਦੇ ਘਰ ਆ ਕੇ ਆਸ਼ੀਰਵਾਦ ਲੈ ਗਏ। ਦੋਵਾਂ ਨੇ ਦਸੰਬਰ 2021 ਵਿੱਚ ਵਿਆਹ ਕਰਾਇਆ ਸੀ, ਜੋ ਟੀਵੀ ਇੰਡਸਟਰੀ ਦੇ ਸਭ ਤੋਂ ਸ਼ਾਨਦਾਰ ਵਿਆਹਾਂ ਵਿੱਚੋਂ ਇੱਕ ਸੀ। ਇਸ ਤੋਂ ਬਾਅਦ ਦੋਵੇਂ ਬਿਗ ਬੌਸ 17 ਵਿੱਚ ਵੀ ਇਕੱਠੇ ਨਜ਼ਰ ਆਏ ਸਨ ਅਤੇ ਹਾਲ ਹੀ ਵਿੱਚ ਦੋਵੇਂ ਲਾਫ਼ਟਰ ਸ਼ੈਫਸ 2 ਸ਼ੋਅ ਵਿੱਚ ਵੀ ਸ਼ਾਮਲ ਹੋਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News