ਪਤੀ ਬਣਿਆ ਰਿਹਾ ਪੜ੍ਹਾਕੂ, ਪਤਨੀ ਨੇ ਮੰਗਿਆ ਤਲਾਕ

08/31/2019 1:39:12 PM

ਭੋਪਾਲ— ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ’ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਤਨੀ ਨੇ ਆਪਣੇ ਪਤੀ ਤੋਂ ਸਿਰਫ਼ ਇਸ ਲਈ ਤਲਾਕ ਮੰਗਿਆ ਹੈ, ਕਿਉਂਕਿ ਉਹ ਯੂ.ਪੀ.ਐੱਸ.ਸੀ. ਦੀ ਤਿਆਰੀ ’ਚ ਲੱਗਾ ਰਹਿੰਦਾ ਹੈ। ਉਸ ਦੇ ਸੱਜਣ ਅਤੇ ਤਿਆਰ ਹੋਣ ’ਤੇ ਪਤੀ ਤਾਰੀਫ਼ ਨਹੀਂ ਕਰਦਾ। ਜਾਣਕਾਰੀ ਅਨੁਸਾਰ ਇਹ ਮਾਮਲਾ ਭੋਪਾਲ ਦੇ ਕਟਾਰਾ ਹਿਲਸ ਇਲਾਕੇ ਦਾ ਹੈ। ਔਰਤ ਦਾ ਕਹਿਣਾ ਹੈ ਕਿ ਯੂ.ਪੀ.ਐੱਸ.ਸੀ. ਦੀ ਤਿਆਰੀ ’ਚ ਜੁਟੇ ਰਹਿਣ ਕਾਰਨ ਪਤੀ ਉਸ ਵੱਲ ਧਿਆਨ ਨਹੀਂ ਦਿੰਦਾ।

ਪਤੀ ਦਾ ਹੋਣਾ ਜਾਂ ਨਾ ਹੋਣਾ ਬਰਾਬਰ ਹੈ
ਭੋਪਾਲ ਜ਼ਿਲਾ ਕਾਨੂੰਨੀ ਸੇਵਾ ਅਥਾਰਟੀ ’ਚ ਕਾਊਂਸਲਿੰਗ ਦੌਰਾਨ ਪਤਨੀ ਨੇ ਕਿਹਾ ਕਿ ਪਤੀ ਕਮਰਾ ਬੰਦ ਕਰ ਕੇ ਯੂ.ਪੀ.ਐੱਸ.ਸੀ. ਦੀ ਤਿਆਰੀ ’ਚ ਲੱਗੇ ਰਹਿੰਦਾ ਹੈ। ਉਹ ਇੰਨਾ ਗਵਾਚਿਆ ਰਹਿੰਦਾ ਹੈ ਕਿ ਕਈ ਵਾਰ ਪੂਰਾ ਦਿਨ ਉਸ ਨਾਲ ਗੱਲ ਨਹੀਂ ਕਰਦਾ। ਪਤਨੀ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਪਤੀ ਨੂੰ ਕਈ ਵਾਰ ਸ਼ਾਪਿੰਗ ਕਰਨ, ਫਿਲਮ ਦਿਖਾਉਣ ਅਤੇ ਬਾਹਰ ਘੁੰਮਾਉਣ ਲਿਜਾਉਣ ਲਈ ਕਿਹਾ ਪਰ ਪਤੀ ਨੇ ਉਸ ਦੀਆਂ ਗੱਲਾਂ ’ਤੇ ਧਿਆਨ ਨਹੀਂ ਦਿੱਤਾ। ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਵੀ ਨਹੀਂ ਜਾਂਦਾ। ਔਰਤ ਅਨੁਸਾਰ, ਉਸ ਦੇ ਪੇਕੇ ਜਾਣ ’ਤੇ ਪਤੀ ਉਸ ਨੂੰ ਫੋਨ ਵੀ ਨਹੀਂ ਕਰਦਾ। ਔਰਤ ਦਾ ਕਹਿਣਾ ਹੈ ਕਿ ਵਿਆਹ ਨੂੰ 2 ਸਾਲ ਹੋ ਗਏ, ਪਤੀ ਸਿਰਫ਼ ਆਪਣੀ ਕੋਚਿੰਗ ਅਤੇ ਤਿਆਰੀ ’ਤੇ ਵੀ ਧਿਆਨ ਦਿੰਦਾ ਹੈ। ਮੇਰੇ ਲਈ ਪਤੀ ਦਾ ਹੋਣਾ ਜਾਂ ਨਾ ਹੋਣਾ ਬਰਾਬਰ ਹੈ। ਔਰਤ ਅਨੁਸਾਰ ਉਹ ਮੁੰਬਈ ਦੀ ਰਹਿਣ ਵਾਲੀ ਹੈ। ਉਸ ਦਾ ਕੋਈ ਰਿਸ਼ਤੇਦਾਰ ਵੀ ਉੱਥੇ ਨਹੀਂ ਹੈ, ਜਿਸ ਨਾਲ ਉਹ ਗੱਲ ਕਰ ਸਕੇ। ਔਰਤ ਦਾ ਕਹਿਣਾ ਹੈ ਕਿ ਏਕਾਂਤ ਜੀਵਨ ਤੋਂ ਉਹ ਤੰਗ ਆ ਚੁਕੀ ਹੈ।

ਪਤੀ ਨੂੰ ਪਤਨੀ ਤੋਂ ਕੋਈ ਸ਼ਿਕਾਇਤ ਨਹੀਂ
ਕਾਊਂਸਲਰ ਨੁਰਾਨਿਸ਼ਾ ਖਾਨ ਨੇ ਜਦੋਂ ਪਤੀ ਨੂੰ ਕਾਊਂਸਲਿੰਗ ਲਈ ਬੁਲਾਇਆ ਤਾਂ ਉਸ ਨੇ ਦੱਸਿਆ ਕਿ ਬਚਪਨ ਤੋਂ ਹੀ ਯੂ.ਪੀ.ਐੱਸ.ਸੀ. ਨੂੰ ਆਪਣਾ ਟੀਚਾ ਬਣਾਇਆ ਹੋਇਆ ਹੈ। ਅਜਿਹੇ ’ਚ ਉਸ ਦਾ ਜ਼ਿਆਦਾਤਰ ਸਮਾਂ ਕੋਚਿੰਗ ਅਤੇ ਪੜ੍ਹਾਈ ’ਚ ਨਿਕਲਦਾ ਹੈ। ਕਾਊਂਸਲਰ ਅਨੁਸਾਰ ਪਤੀ ਨੂੰ ਆਪਣੀ ਪਤਨੀ ਤੋਂ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੈ ਪਰ ਉਸ ਨੂੰ ਲੱਗਦਾ ਹੈ ਕਿ ਉਸ ਦਾ ਵਿਆਹੁਤਾ ਜੀਵਨ ਸਥਿਰ ਨਹੀਂ ਹੈ। ਉਹ ਨਹੀਂ ਚਾਹੁੰਦਾ ਕਿ ਸਥਿਤੀਆਂ ਅੱਗੇ ਜਾ ਕੇ ਹੋਰ ਵਿਗੜਨ। ਕਾਊਂਸਲਰ ਨੇ ਕਿਹਾ ਕਿ ਫਿਲਹਾਲ ਦੋਹਾਂ ਨੂੰ ਹੋਰ ਸਮਾਂ ਦਿੱਤਾ ਗਿਆ ਹੈ ਤਾਂ ਕਿ ਉਹ ਆਪਣੇ ਫੈਸਲੇ ’ਤੇ ਮੁੜ ਸੋਚਣ। ਉਨ੍ਹਾਂ ਨੇ ਕਿਹਾ ਕਿ ਦੋਹਾਂ ਨੂੰ ਸਮਝਾਇਆ ਗਿਆ ਹੈ ਕਿ ਉਹ ਇਕ-ਦੂਜੇ ਦੀਆਂ ਭਾਵਨਾਵਾਂ ਸਮਝਣ ਅਤੇ ਸਮਾਂ ਕੱਢਣ।


DIsha

Content Editor

Related News