ਪਤਨੀ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ ਪਤੀ, ਇੱਕਠਿਆਂ ਬਲੀਆਂ ਦੋਵਾਂ ਦੀਆਂ ਚਿਖ਼ਾਵਾਂ

Wednesday, Feb 07, 2024 - 09:47 PM (IST)

ਪਤਨੀ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ ਪਤੀ, ਇੱਕਠਿਆਂ ਬਲੀਆਂ ਦੋਵਾਂ ਦੀਆਂ ਚਿਖ਼ਾਵਾਂ

ਨੈਸ਼ਨਲ ਡੇਸਕ- ਉੱਤਰ-ਪ੍ਰਦੇਸ਼ ਦੇ ਆਗਰਾ ਵਿਚ ਦਿਲ ਦਾ ਦੌਰਾ ਪੈਣ ਨਾਲ ਪਤਨੀ ਦੀ ਹੋਈ ਮੌਤ ਦਾ ਸਦਮਾ ਨਾ ਸਹਾਰਦਿਆਂ ਪਤੀ ਨੇ ਵੀ ਦਮ ਤੋੜ ਦਿੱਤਾ। ਦਰਅਸਲ, ਪਤਨੀ ਦੀ ਮੌਤ ਤੋਂ ਪਤੀ ਕਾਸ਼ੀਰਾਮ ਇੰਨਾ ਦੁੱਖੀ ਅਤੇ ਸਦਮੇ 'ਚ ਸੀ ਕਿ 12 ਘੰਟਿਆਂ ਦੇ ਅੰਦਰ-ਅੰਦਰ ਉਸ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੋਵਾਂ ਦਾ ਅੰਤਿਮ ਸਸਕਾਰ ਇਕੱਠਿਆਂ ਫਤੇਹਾਬਾਦ ਦੇ ਜੋਨੇਸ਼ਵਰ ਘਾਟ 'ਤੇ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਮੌਤ ਤੋਂ ਪਹਿਲਾਂ ਵੀ ਇਹ ਪਤੀ-ਪਤਨੀ ਇੱਕਠਿਆਂ ਦੁਨੀਆ ਛੱਡਣ ਦੀਆਂ ਗੱਲਾਂ ਕਰਦੇ ਹੁੰਦੇ ਸਨ। ਬੀਤੇ ਦਿਨੀਂ ਉਨ੍ਹਾਂ ਦੀ ਗੱਲ ਸੱਚ ਸਾਬਿਤ ਹੋ ਗਈ। 

ਇਹ ਵੀ ਪੜ੍ਹੋ- ਆਪਣੇ ਗੁਰੂ ਆਸ਼ੂਤੋਸ਼ ਮਹਾਰਾਜ ਨੂੰ ਜਗਾਉਣ ਲਈ ਸਾਧਵੀ ਨੇ ਲੈ ਲਈ ਸਮਾਧੀ, ਲੋਕਾਂ ਨੇ ਦੱਸਿਆ ਪਖੰਡ

ਜ਼ਿਕਰਯੋਗ ਹੈ ਕਿ ਕਮਲੇਸ਼ ਉਰਫ ਮਲੂਕੀ (58) ਦਾ ਵਿਆਹ 40 ਸਾਲ ਪਹਿਲਾਂ ਗੰਗਾਰਾਮ ਕਾ ਨਗਲਾ ਵਾਸੀ ਕਾਸ਼ੀਰਾਮ (65) ਨਾਲ ਹੋਇਆ ਸੀ। ਵਿਆਹ ਤੋਂ 10 ਸਾਲ ਬਾਅਦ ਕਮਲੇਸ਼ ਆਪਣੇ ਪਤੀ ਕਾਸ਼ੀਰਾਮ ਦੇ ਨਾਲ ਆਪਣੀ ਮਾਂ ਦੇ ਘਰ ਅੰਬੇਡਕਰ ਨਗਰ ਰਹਿਣ ਲੱਗ ਪਈ ਸੀ। ਕਮਲੇਸ਼ ਹਰ ਰੋਜ਼ ਦੀ ਤਰ੍ਹਾਂ ਬੀਤੇ ਸੋਮਵਾਰ ਸਵੇਰੇ ਘਰ ਦਾ ਕੰਮ ਕਰ ਰਹੀ ਸੀ ਕਿ ਅਚਾਨਕ ਉਸ ਦੀ ਛਤੀ 'ਚ ਦਰਦ ਹੋਣ ਲੱਗੀ। ਕੁਝ ਹੀ ਦੇਰ ਵਿਚ ਕਮਲੇਸ਼ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

ਪਰਿਵਾਰ ਨੇ ਕਮਲੇਸ਼ ਦੀ ਮੌਤ ਦੀ ਸੂਚਨਾ ਉਸਦੇ ਭਰਾ ਵਜਿੰਦਰ ਨੂੰ ਦਿੱਤੀ ਅਤੇ ਉਸਦੇ ਆਉਣ ਦਾ ਇੰਤਜਾਰ ਕਰ ਰਹੇ ਸਨ ਤਾਂ ਜੋਂ ਉਨ੍ਹਾਂ ਦੇ ਆਉਣ 'ਤੇ ਅੰਤਿਮ ਕਿਰਿਆ ਸੰਪਨ ਕੀਤੀ ਜਾਵੇ ਪਰ ਸੋਮਵਾਰ ਨੂੰ ਹੀ 12 ਘੰਟੇ ਬਾਅਦ ਰਾਤ ਨੂੰ ਕਰੀਬ 10 ਵਜੇ ਕਮਲੇਸ਼ ਦੇ ਪਤੀ ਕਾਸ਼ੀਰਾਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਦੌਰਾਨ ਬੀਤੇ ਮੰਗਲਵਾਰ ਨੂੰ ਦੋਵਾਂ ਦਾ ਇੱਕਠਿਆਂ ਅੰਤਿਮ ਸਸਕਾਰ ਕੀਤਾ ਗਿਆ। ਇਹ ਭਾਵੁਕ ਕਰ ਦੇਣ ਵਾਲੇ ਪਲ ਦੇਖ ਕੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ- ਵੰਦੇ ਭਾਰਤ ਐਕਸਪ੍ਰੈਸ ਟਰੇਨ ’ਚ ਯਾਤਰੀ ਦੇ ਖਾਣੇ ’ਚ ਮਿਲਿਆ ਮਰਿਆ ਹੋਇਆ ਕਾਕਰੋਚ


author

Rakesh

Content Editor

Related News