ਬੱਚਿਆਂ ਨੂੰ ਮਿਲਣ ਜਾਂਦੇ ਪਤੀ-ਪਤਨੀ ਨਾਲ ਵਾਪਰ ਗਿਆ ਦਰਦਨਾਕ ਹਾਦਸਾ, ਮੌਕੇ ''ਤੇ ਨਿਕਲੀ ਜਾਨ
Saturday, Jul 12, 2025 - 04:52 PM (IST)

ਨੈਸ਼ਨਲ ਡੈਸਕ- ਰਾਜਸਥਾਨ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਭਰਤਪੁਰ ਵਿੱਚ ਸਾਰਸ ਚੌਕ ਨੇੜੇ ਇੱਕ ਗੈਸ ਟੈਂਕਰ ਦੀ ਟੱਕਰ ਲੱਗਣ ਨਾਲ ਮੋਟਰਸਾਈਕਲ ਸਵਾਰ ਇੱਕ ਜੋੜੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਾਰਸ ਚੌਕੀ ਇੰਚਾਰਜ ਸਹਾਇਕ ਸਬ-ਇੰਸਪੈਕਟਰ ਏ.ਐੱਸ.ਆਈ. ਰਾਧਾ ਕਿਸ਼ਨ ਦੇ ਅਨੁਸਾਰ, ਇਹ ਦਰਦਨਾਕ ਹਾਦਸਾ ਸਵੇਰੇ ਵਾਪਰਿਆ।
ਉਨ੍ਹਾਂ ਦੱਸਿਆ ਕਿ ਹੇਲਕ ਪਿੰਡ ਦੇ ਰਹਿਣ ਵਾਲੇ ਨੇਤਰਪਾਲ ਗੁਰਜਰ (36) ਅਤੇ ਉਨ੍ਹਾਂ ਦੀ ਪਤਨੀ ਕ੍ਰਿਪਾ (32) ਸਾਈਕਲ 'ਤੇ ਕਿਤੇ ਜਾ ਰਹੇ ਸਨ, ਜਦੋਂ ਜੈਪੁਰ ਤੋਂ ਆਗਰਾ ਜਾ ਰਹੇ ਇੱਕ ਗੈਸ ਟੈਂਕਰ ਨੇ ਉਨ੍ਹਾਂ ਦੀ ਸਾਈਕਲ ਨੂੰ ਟੱਕਰ ਮਾਰ ਦਿੱਤੀ, ਇਸ ਹਾਦਸੇ ਵਿੱਚ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਟੈਂਕਰ ਚਾਲਕ ਗੱਡੀ ਛੱਡ ਕੇ ਭੱਜ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ ; SI ਤੇ ASI ਸਣੇ 4 ਪੁਲਸ ਮੁਲਾਜ਼ਮ ਸਸਪੈਂਡ
ਕਿਸ਼ਨ ਨੇ ਦੱਸਿਆ ਕਿ ਪੇਸ਼ੇ ਤੋਂ ਕਿਸਾਨ ਨੇਤਰਪਾਲ ਆਪਣੇ ਬੱਚਿਆਂ - ਧੀਆਂ ਨਿਧੀ (19) ਅਤੇ ਨੇਹਾ (18) ਅਤੇ ਪੁੱਤਰ ਦੁਰਗੇਸ਼ (15) ਨੂੰ ਮਿਲਣ ਭਰਤਪੁਰ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਬੱਚੇ ਪੜ੍ਹਾਈ ਲਈ ਪੁਲਸ ਲਾਈਨ ਇਲਾਕੇ ਵਿੱਚ ਆਪਣੇ ਮਾਮੇ ਦੇ ਘਰ ਰਹਿ ਰਹੇ ਸਨ। ਪੁਲਸ ਨੇ ਕਿਹਾ ਕਿ ਟੈਂਕਰ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ .ਫੁਟੇਜ ਦੇ ਆਧਾਰ 'ਤੇ ਫਰਾਰ ਡਰਾਈਵਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e