ਪਤੀ ਨੇ ਦਿੱਤਾ 2 ਵਾਰ ਤਿੰਨ ਤਲਾਕ, ਔਰਤ ਨੇ PM ਮੋਦੀ ਤੇ ਯੋਗੀ ਤੋਂ ਮੰਗੀ ਮਦਦ

Saturday, Aug 31, 2019 - 09:53 AM (IST)

ਪਤੀ ਨੇ ਦਿੱਤਾ 2 ਵਾਰ ਤਿੰਨ ਤਲਾਕ, ਔਰਤ ਨੇ PM ਮੋਦੀ ਤੇ ਯੋਗੀ ਤੋਂ ਮੰਗੀ ਮਦਦ

ਆਗਰਾ— ਆਗਰਾ ’ਚ ਇਕ ਔਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਤੋਂ ਮਦਦ ਦੀ ਗੁਹਾਰ ਲਗਾਈ ਹੈ। ਉਸ ਦਾ ਦੋਸ਼ ਹੈ ਕਿ ਉਹ ਤਿੰਨ ਤਲਾਕ ਦੇ ਕੇਸ ਲੜ ਰਹੀ ਹੈ, ਲਿਹਾਜਾ ਪੀ.ਐਮ. ਅਤੇ ਸੀ.ਐੱਮ. ਉਸ ਦੀ ਮਦਦ ਕਰਨ।

ਨਿਊਜ਼ ਏਜੰਸੀ ਅਨੁਸਾਰ ਔਰਤ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ 2013 ਅਤੇ 2016 ’ਚ 2 ਵਾਰ ਤਿੰਨ ਤਲਾਕ ਦਿੱਤਾ ਗਿਆ ਅਤੇ ਉਹ ਇਸ ਨੂੰ ਲੈ ਕੇ ਹੁਣ ਵੀ ਅਦਾਲਤੀ ਲੜਾਈ ਲੜ ਰਹੀ ਹੈ। ਔਰਤ ਦਾ ਕਹਿਣਾ ਹੈ ਕਿ ਹੁਣ ਤਾਂ ਤਿੰਨ ਤਲਾਕ ਬਿੱਲ ਪਾਸ ਹੋ ਗਿਆ ਹੈ, ਇਸ ਲਈ ਪੀ.ਐੱਮ. ਅਤੇ ਸੀ.ਐੱਮ. ਉਸ ਦੀ ਮਦਦ ਕਰਨ। ਔਰਤ ਨੇ ਕਿਹਾ ਹੈ ਕਿ ਉਸ ਦੇ ਬੱਚੇ ਪੜ੍ਹਨ ਦੀ ਬਜਾਏ ਕੰਮ ਕਰ ਰਹੇ ਹਨ। ਉਹ ਕਹਿੰਦੀ ਹੈ ਉਸ ਨੂੰ ਨਿਆਂ ਚਾਹੀਦਾ।

ਦੱਸਣਯੋਗ ਹੈ ਕਿ ਇਹ ਬਿੱਲ ਵਿਰੋਧ ਦੇ ਬਾਵਜੂਦ 25 ਜੁਲਾਈ ਨੂੰ ਪਾਸ ਹੋ ਗਿਆ ਸੀ। ਵਿਰੋਧੀ ਧਿਰ ਦੀ ਮੰਗ ਸੀ ਕਿ ਪਾਸ ਕਰਨ ਤੋਂ ਪਹਿਲਾਂ ਸਟੈਂਡਿੰਗ ਕਮੇਟੀ ਵਲੋਂ ਇਸ ਦੀ ਸਮੀਖਿਆ ਹੋਵੇ। ਇਸ ਤੋਂ ਬਾਅਦ ਇਹ ਬਿੱਲ ਰਾਜ ਸਭਾ ’ਚ ਵੀ ਪਾਸ ਹੋ ਗਿਆ। 


author

DIsha

Content Editor

Related News