9 ਮਹੀਨੇ ਪਹਿਲਾਂ ਲਵ ਮੈਰਿਜ ਕਰਾਉਣ ਵਾਲੇ ਸਨਕੀ ਪਤੀ ਨੇ ਪਤਨੀ ਦਾ ਗੋਲੀ ਮਾਰ ਕੇ ਕੀਤਾ ਕਤਲ

Tuesday, Sep 21, 2021 - 12:33 PM (IST)

9 ਮਹੀਨੇ ਪਹਿਲਾਂ ਲਵ ਮੈਰਿਜ ਕਰਾਉਣ ਵਾਲੇ ਸਨਕੀ ਪਤੀ ਨੇ ਪਤਨੀ ਦਾ ਗੋਲੀ ਮਾਰ ਕੇ ਕੀਤਾ ਕਤਲ

ਪਾਨੀਪਤ— ਹਰਿਆਣਾ ਦੇ ਪਾਨੀਪਤ ਵਿਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ 9 ਮਹੀਨੇ ਪਹਿਲਾਂ ਲਵ ਮੈਰਿਜ ਕਰਨ ਵਾਲੇ ਸਨਕੀ ਪਤੀ ਨੇ ਮਾਮੂਲੀ ਅਣਬਣ ਦੇ ਚੱਲਦੇ ਗੋਲੀ ਮਾਰ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਦਬੋਚ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ। ਇਹ ਘਟਨਾ ਸੋਮਵਾਰ ਦੁਪਹਿਰ ਨੂੰ ਵਾਪਰੀ। ਮਿਲੀ ਜਾਣਕਾਰੀ ਮੁਤਾਬਕ ਸੈਕਟਰ-29 ਪਾਰਟ ’ਚ ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਾਸੀ ਵਿਜੇ ਨੇ ਕਰੀਬ 9 ਮਹੀਨੇ ਪਹਿਲਾਂ ਮੂਲ ਰੂਪ ਨਾਲ ਪੱਛਮੀ ਬੰਗਾਲ ਦੇ ਦਿਨਾਜਪੁਰ ਜ਼ਿਲ੍ਹੇ ਦੇ ਪਿੰਡ ਪਰਤਾਪੁਰ ਵਾਸੀ ਮੁਸਕਾਨ ਨਾਲ ਲਵ ਮੈਰਿਜ ਕੀਤੀ ਸੀ। ਉਸ ਤੋਂ ਬਾਅਦ ਹੀ ਦੋਵੇਂ ਇਕੱਠੇ ਰਹਿ ਰਹੇ ਸਨ ਪਰ ਕੁਝ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚ ਅਣਬਣ ਹੋ ਗਈ। ਇਸ ਕਾਰਨ ਪਤਨੀ ਮੁਸਕਾਨ ਆਪਣੇ ਪੇਕੇ ਘਰ ਚੱਲੀ ਗਈ। 

PunjabKesari

ਕੁਝ ਦਿਨ ਪਹਿਲਾਂ ਪਤੀ ਵਿਜੇ ਨੇ ਆਪਣੀ ਪਤਨੀ ਮੁਸਕਾਨ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਹ ਛੇਤੀ ਨਹੀਂ ਪਰਤੀ ਤਾਂ ਉਹ ਉਸ ਨੂੰ ਮਾਰ ਕੇ ਖ਼ੁਦ ਵੀ ਮਰ ਜਾਵੇਗਾ। ਦੋਸ਼ੀ ਵਿਜੇ ਆਪਣੀ ਪਤਨੀ ਨੂੰ ਮਿਲਣ ਲਈ ਸਹੁਰੇ ਘਰ ਪਹੁੰਚਿਆ ਅਤੇ ਮੁਸਕਾਨ ਨੂੰ ਆਪਣੇ ਨਾਲ ਚੱਲਣ ਲਈ ਦਬਾਅ ਬਣਾਉਣ ਲੱਗਾ। ਇਸ ਦਰਮਿਆਨ ਉਸ ਦੀ ਸਾਲੀ ਛੱਤ ’ਤੇ ਕੱਪੜੇ ਸੁਕਾਉਣ ਚੱਲੀ ਗਈ। ਵਿਜੇ ਨੇ ਮੌਕਾ ਵੇਖ ਕੇ ਦੇਸੀ ਕੱਟੇ ਨਾਲ ਮੁਸਕਾਨ ਦੇ ਸਿਰ ’ਚ ਗੋਲੀ ਮਾਰ ਦਿੱਤੀ। ਜਿਸ ਕਾਰਨ ਮੁਸਕਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।

PunjabKesari

ਗੋਲੀ ਦੀ ਆਵਾਜ਼ ਸੁਣ ਕੇ ਮਕਾਨ ਮਾਲਕ ਮਨੀਸ਼ ਉਨ੍ਹਾਂ ਦੇ ਕਮਰੇ ਵਿਚ ਆਇਆ ਤਾਂ ਵਿਜੇ ਨੇ ਉਸ ਨੂੰ ਦੇਸੀ ਕੱਟਾ ਅਤੇ ਇਕ ਕਾਰਤੂਸ ਦਿੰਦੇ ਹੋਏ ਉਸ ਨੂੰ ਗੋਲੀ ਮਾਰਨ ਦੀ ਗੱਲ ਆਖੀ ਪਰ ਮਨੀਸ਼ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦਰਮਿਆਨ ਆਲੇ-ਦੁਆਲੇ ਦੇ ਲੋਕ ਵੀ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ ਅਤੇ ਵਿਜੇ ਨੂੰ ਫੜ ਲਿਆ। ਸੂਚਨਾ ਮਿਲਣ ’ਤੇ ਸੈਕਟਰ-29 ਥਾਣਾ ਪੁਲਸ ਮੌਕੇ ’ਤੇ ਪੁੱਜੀ ਅਤੇ ਦੋਸ਼ੀ ਵਿਜੇ ਨੂੰ ਹਿਰਾਸਤ ਵਿਚ ਲੈ ਲਿਆ।


author

Tanu

Content Editor

Related News