ਪਤਨੀ ਨੇ ਕੀਤਾ ਸ਼ਰਾਬ ਪੀਣ ਤੋਂ ਮਨ੍ਹਾ, ਗੁੱਸੇ ''ਚ ਆਏ ਪਤੀ ਨੇ ਦਿੱਤੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ (ਦੇਖੋ ਤਸਵੀਰ

07/24/2016 1:20:15 PM

ਬਾਂਦਾ— ਇਥੇ ਇਕ ਪਤੀ ਨੇ ਆਪਣੀ ਪਤੀ ਨੂੰ ਇੰਨੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ, ਜਿਸ ਬਾਰੇ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਪਤਨੀ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਆਪਣੇ ਪਤੀ ਨੂੰ ਸ਼ਰਾਬ ਪੀਣ ਤੋਂ ਰੋਕ ਰਹੀ ਸੀ। ਇਹ ਮਾਮਲਾ ਬਾਂਦਾ ਦੇ ਦੇਹਾਤ ਕੋਤਵਾਲੀ ਖੇਤਰ ਦਾ ਹੈ। ਇਥੇ ਕਾਲੀਚਰਨ ਰੈਦਾਸ ਨਾਂ ਦਾ ਰਹਿਣ ਵਾਲਾ ਵਿਅਕਤੀ ਸ਼ਰਾਬ ਦਾ ਆਦੀ ਸੀ। ਸ਼ੁੱਕਰਵਾਰ ਨੂੰ ਉਹ ਘਰ ''ਚ ਸ਼ਰਾਬ ਪੀ ਰਿਹਾ ਸੀ, ਜਿਸ ਦਾ ਉਸ ਦੀ ਪਤਨੀ ਮੀਰਾ ਦੇਵੀ ਨੇ ਵਿਰੋਧ ਕੀਤਾ। ਉਸ ਦੀ ਗੱਲ ਨਾ ਮੰਨਣ ''ਤੇ ਪਤਨੀ ਨੇ ਦੇਸੀ ਸ਼ਰਾਬ ਦੀ ਬੋਲਤ ਭੰਨ ਦਿੱਤੀ। ਉਸ ਦੇਸੀ ਸ਼ਰਾਬ ਦੀ ਬੋਤਲ ਦੀ ਕੀਮਤ 40 ਰੁਪਏ ਸੀ। 
ਇਸ ਗੱਲ ਨਾਲ ਗੁੱਸੇ ''ਚ ਆਏ ਪਤੀ ਨੇ ਪਤਨੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪਤੀ ਨੇ ਚਟਨੀ ਮਸਾਲਾ ਪੀਸਣ ਵਾਲੇ ਸਿਲ-ਬੱਟੇ ਨਾਲ ਉਦੋਂ ਤੱਕ ਵਾਰ ਕੀਤੇ, ਜਦੋਂ ਤੱਕ ਉਸ ਦੀ ਮੌਤ ਨਾ ਹੋ ਗਈ। ਇਸ ਤੋਂ ਬਾਅਦ ਪਤੀ ਮੌਕੇ ਤੋਂ ਫਰਾਰ ਹੋ ਗਿਆ। ਮੀਰਾ ਦੇਵੀ ਦੀਆਂ ਚੀਕਾਂ ਸੁਣ ਕੇ ਗੁਆਂਢੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ ''ਤੇ ਪਹੁੰਚੀ ਪੁਲਸ ਨੇ ਘਰ ਦੇ ਅੰਦਰੋਂ ਮੀਰਾ ਦੀ ਲਾਸ਼ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮ੍ਰਿਤਕਾ ਦੇ ਤਿੰਨ ਬੇਟੇ ਹਨ, ਜੋ ਮਜ਼ਦੂਰੀ ਕਰਨ ਲਈ ਜ਼ਿਲੇ ਤੋਂ ਬਾਹਰ ਗਏ ਹੋਏ ਸਨ। ਮ੍ਰਿਤਕਾ ਦੇ ਗੁਆਂਢੀ ਜਿਤੇਂਦਰ ਨੇ ਦੱਸਿਆ ਕਿ ਦੋਸ਼ੀ ਸ਼ਰਾਬ ਦਾ ਆਦੀ ਹੈ ਅਤੇ ਸ਼ਰਾਬ ਪੀ ਕੇ ਰੋਜ਼ਾਨਾ ਪਤਨੀ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਸੀ. ਓ. ਸਿਟੀ ਪ੍ਰਭਾਤ ਕੁਮਾਰ ਦਾ ਕਹਿਣਾ ਹੈ ਕਿ ਸ਼ਰਾਬ ਦੇ ਨਸ਼ੇ ''ਚ ਹੱਤਿਆ ਕੀਤੀ ਗਈ ਹੈ। ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਟੀਮ ਲਗਾ ਦਿੱਤੀ ਗਈ ਹੈ।


Related News