''ਨੌਕਰੀ ਜਾਂ ਪੈਸਾ ਨਹੀਂ, ਬਸ ਪਤੀ ਲਈ ਚਾਹੀਦਾ ਸ਼ਹੀਦ ਦਾ ਦਰਜਾ'' : ਪਹਿਲਗਾਮ ਹਮਲੇ ਦੇ ਪੀੜਤ ਸ਼ੁਭਮ ਦੀ ਪਤਨੀ

Friday, May 02, 2025 - 11:27 AM (IST)

''ਨੌਕਰੀ ਜਾਂ ਪੈਸਾ ਨਹੀਂ, ਬਸ ਪਤੀ ਲਈ ਚਾਹੀਦਾ ਸ਼ਹੀਦ ਦਾ ਦਰਜਾ'' : ਪਹਿਲਗਾਮ ਹਮਲੇ ਦੇ ਪੀੜਤ ਸ਼ੁਭਮ ਦੀ ਪਤਨੀ

ਕਾਨਪੁਰ- ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਘਾਤਕ ਅੱਤਵਾਦੀ ਹਮਲੇ ਦੇ 10 ਦਿਨ ਬਾਅਦ, ਜਿਸ 'ਚ ਉਨ੍ਹਾਂ ਦੇ ਪਤੀ ਸ਼ੁਭਮ ਦਿਵੇਦੀ ਸਮੇਤ 26 ਲੋਕਾਂ ਦੀ ਜਾਨ ਚਲੀ ਗਈ, ਆਸ਼ਨਯਾ ਨੇ ਵੀਰਵਾਰ ਨੂੰ ਕਿਹਾ ਕਿ ਅਪਰਾਧੀਆਂ ਖ਼ਿਲਾਫ਼ ਅਜੇ ਤੱਕ ਕੋਈ ਪ੍ਰਭਾਵੀ ਕਾਰਵਾਈ ਨਹੀਂ ਕੀਤੀ ਗਈ ਹੈ। ਸ਼ੁਭਮ ਦਿਵੇਦੀ (31) ਉਨ੍ਹਾਂ ਪੀੜਤਾਂ 'ਚ ਸ਼ਾਮਲ ਸਨ, ਜੋ 22 ਅਪ੍ਰੈਲ ਨੂੰ ਪਹਿਲਗਾਮ ਦੇ ਬੈਸਰਨ ਇਲਾਕੇ 'ਚ ਹੋਈ ਹਮਲੇ 'ਚ ਮਾਰੇ ਗਏ ਸਨ। ਇਸ ਹਮਲੇ 'ਚ ਜ਼ਿਆਦਾਤਰ ਸੈਲਾਨੀ ਸ਼ਾਮਲ ਸਨ। ਆਸ਼ਨਯਾ ਨੇ ਕਿਹਾ ਕਿ ਉਹ ਨੌਕਰੀ ਜਾਂ ਮੁਆਵਜ਼ਾ ਨਹੀਂ ਮੰਗ ਰਹੀ ਹੈ, ਸਗੋਂ ਸਿਰਫ਼ ਇਹ ਚਾਹੁੰਦੀ ਹੈ ਕਿ ਉਸ ਦੇ ਪਤੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਉਸ ਨੇ ਕਿਹਾ,''ਨਾ ਤਾਂ ਸ਼ੁਭਮ ਨੂੰ ਸ਼ਹੀਦ ਦਾ ਦਰਜਾ ਮਿਲਿਆ ਹੈ ਅਤੇ ਨਾ ਹੀ ਸਰਕਾਰ ਨੇ ਕਤਲਾਂ ਲਈ ਜ਼ਿੰਮੇਵਾਰ ਅੱਤਵਾਦੀਆਂ ਨੂੰ ਖ਼ਤਮ ਕੀਤਾ ਹੈ।'' 

ਇਹ ਵੀ ਪੜ੍ਹੋ : ਵੱਡਾ ਖੁਲਾਸਾ ! ਪਾਕਿ ਦਾ ਪੈਰਾ ਕਮਾਂਡੋ ਨਿਕਲਿਆ ਪਹਿਲਗਾਮ 'ਚ 26 ਬੇਕਸੂਰਾਂ ਦੀ ਜਾਨ ਲੈਣ ਵਾਲਾ 'ਮੂਸਾ'

ਆਸ਼ਨਯਾ ਨੇ ਕਿਹਾ,''ਮੈਨੂੰ ਨੌਕਰੀ ਜਾਂ ਪੈਸਾ ਨਹੀਂ ਚਾਹੀਦਾ- ਬਸ ਮੇਰੇ ਸ਼ੁਭਮ ਲਈ ਸ਼ਹੀਦ ਦਾ ਦਰਜਾ ਚਾਹੀਦਾ। ਮੈਂ ਇਸ ਦਰਦ ਨੂੰ ਜੀਵਨ ਭਰ ਸਹਾਂਗੀ।'' ਹਮਲੇ ਤੋਂ ਬਾਅਦ ਆਪਣੇ ਮਨ 'ਚ ਚੱਲ ਰਹੇ ਸਦਮੇ ਨੂੰ ਯਾਦ ਕਰਦੇ ਹੋਏ ਆਸ਼ਨਯਾ ਨੇ ਕਿਹਾ,''ਟਾਇਰ ਫਟਣ ਜਾਂ ਤੇਜ਼ ਆਵਾਜ਼ ਨਾਲ ਮੈਂ ਡਰ ਜਾਂਦੀ ਹਾਂ।''ਉਸ ਨੇ ਸਰਕਾਰ ਨੂੰ ਕਤਲਾਂ ਦੇ ਪਿੱਛੇ ਦੇ ਅੱਤਵਾਦੀਆਂ ਖ਼ਿਲਾਫ਼ ਠੋਸ ਅਤੇ ਤੁਰੰਤ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਉਹ ਮੁੜ ਕਦੇ ਕਸ਼ਮੀਰ ਜਾਣ ਬਾਰੇ ਸੋਚੇਗੀ ਤਾਂ ਉਸ ਨੇ ਕਿਹਾ,''ਕਦੇ ਨਹੀਂ। ਇਕ ਵਾਰ ਵੀ ਨਹੀਂ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News