ਪਤੀ ਨੇ ਕੁਹਾੜੀ ਨਾਲ ਪਤਨੀ, ਪੁੱਤ ਤੇ ਧੀ ਨੂੰ ਵੱਢ ਕੇ ਘਰ ’ਚ ਦੱਬਿਆ, ਦੋ ਮਹੀਨਿਆਂ ਬਾਅਦ ਜ਼ਮੀਨ ’ਚੋਂ ਕੱਢੀਆਂ ਲਾਸ਼ਾਂ

Monday, Jan 23, 2023 - 04:06 AM (IST)

ਪਤੀ ਨੇ ਕੁਹਾੜੀ ਨਾਲ ਪਤਨੀ, ਪੁੱਤ ਤੇ ਧੀ ਨੂੰ ਵੱਢ ਕੇ ਘਰ ’ਚ ਦੱਬਿਆ, ਦੋ ਮਹੀਨਿਆਂ ਬਾਅਦ ਜ਼ਮੀਨ ’ਚੋਂ ਕੱਢੀਆਂ ਲਾਸ਼ਾਂ

ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਰਤਲਾਮ ’ਚ ਇਕ ਵਿਅਕਤੀ ਨੇ ਬੜੀ ਬੇਰਹਿਮੀ ਨਾਲ ਆਪਣੀ ਪਤਨੀ, 7 ਸਾਲ ਦੇ ਪੁੱਤ ਅਤੇ 4 ਸਾਲਾ ਧੀ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਘਰ ’ਚ ਹੀ ਦੱਬ ਦਿੱਤਾ। ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਕਤਲਾਂ ਤੋਂ ਤਕਰੀਬਨ ਦੋ ਮਹੀਨਿਆਂ ਬਾਅਦ ਐਤਵਾਰ ਦੀ ਸ਼ਾਮ ਨੂੰ ਜ਼ਮੀਨ ਪੁੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਇਸ ਦੌਰਾਨ ਮੁਲਜ਼ਮ ਆਪਣੇ ਘਰ ’ਚ ਆਰਾਮ ਨਾਲ ਰਹਿ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਨੇ ਮੋਬਾਇਲ ਖੋਹਣ ਦਾ ਕੀਤਾ ਵਿਰੋਧ, 2 ਨਾਬਾਲਗਾਂ ਨੇ ਉਤਾਰਿਆ ਮੌਤ ਦੇ ਘਾਟ

ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਕਤਲਾਂ ਦੇ ਤਕਰੀਬਨ ਦੋ ਮਹੀਨਿਆਂ ਬਾਅਦ ਐਤਵਾਰ ਦੀ ਸ਼ਾਮ ਨੂੰ ਜ਼ਮੀਨ ਪੁੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਇਸ ਦੌਰਾਨ ਮੁਲਜ਼ਮ ਆਰਾਮ ਨਾਲ ਘਰ ’ਚ ਰਹਿ ਰਿਹਾ ਸੀ। ਰਤਲਾਮ ਦੇ ਐੱਸ. ਪੀ. ਅਭਿਸ਼ੇਕ ਤਿਵਾਰੀ ਨੇ ਕਿਹਾ, ‘‘ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ ਕੁਝ ਲੋਕਾਂ ਨੂੰ ਜਾਣਕਾਰੀ ਹੋਈ ਕਿ ਕਤਲ ਦੇ ਮੁਲਜ਼ਮ ਦੇ ਪਰਿਵਾਰਕ ਮੈਂਬਰ ਲਾਪਤਾ ਹਨ।’’ ਜਦੋਂ ਮੁਲਜ਼ਮ ਵਿਅਕਤੀ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਪਤਨੀ ਅਤੇ ਬੱਚਿਆਂ ਦਾ ਕਤਲ ਕਰਨ ਦੀ ਗੱਲ ਕਬੂਲ ਕਰ ਲਈ।  ਮੁਲਜ਼ਮ ਪਤੀ ਦੀ ਨਿਸ਼ਾਨਦੇਹੀ ’ਤੇ ਡਾਕਟਰਾਂ ਅਤੇ ਫੋਰੈਂਸਿਕ ਮਾਹਿਰਾਂ ਦੀ ਮੌਜੂਦਗੀ ’ਚ ਜ਼ਮੀਨ ਨੂੰ ਪੁੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਕਤਲ ਦੀ ਇਸ ਘਟਨਾ ਬਾਰੇ ਮੁਲਜ਼ਮ ਨੇ ਕਿਹਾ ਹੈ ਕਿ ਉਸ ਨੇ ਪਰਿਵਾਰਕ ਕਲੇਸ਼ ਕਾਰਨ ਕੁਹਾੜੀ ਨਾਲ ਇਹ ਕਤਲ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ : ਬਿਹਾਰ ’ਚ ਵਾਪਰੀ ਕੰਝਾਵਾਲਾ ਵਰਗੀ ਘਟਨਾ, ਕਾਰ ਦੇ ਬੋਨਟ ’ਚ ਫਸੇ ਬਜ਼ੁਰਗ ਨੂੰ 8 ਕਿਲੋਮੀਟਰ ਤੱਕ ਘੜੀਸਿਆ

ਇਸ ਮਾਮਲੇ ਬਾਰੇ ਐੱਸ. ਪੀ. ਨੇ ਕਿਹਾ ਕਿ ਜਾਂਚ ਤੋਂ ਬਾਅਦ ਹੋਰ ਜਾਣਕਾਰੀ ਸਾਹਮਣੇ ਆਵੇਗੀ। ਅਸੀਂ ਡੀ. ਐੱਨ. ਏ. ਟੈਸਟ ਦੀ ਮਦਦ ਵੀ ਲਵਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲਾਸ਼ਾਂ ਮੁਲਜ਼ਮ ਦੀ ਪਤਨੀ ਅਤੇ ਦੋ ਨਾਬਾਲਗ ਬੱਚਿਆਂ ਦੀਆਂ ਹੀ ਹਨ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਤੇ ਲਾਸ਼ਾਂ ਨੂੰ ਦੱਬਣ ’ਚ ਮਦਦ ਕਰਨ ਵਾਲੇ ਉਸਦੇ ਇਕ ਸਹਿਯੋਗੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ : ਸੈਲੂਨ ’ਚ ਕੰਮ ਕਰ ਕੇ ਪਰਤ ਰਹੀ ਕੁੜੀ ਨੂੰ ਕੀਤਾ ਅਗਵਾ


author

Manoj

Content Editor

Related News