ਪੇਕੇ ਗਈ ਪਤਨੀ ਨੂੰ ਵੀਡੀਓ ਕਾਲ ਕਰ ਕੇ ਕਿਹਾ- ਆਓ ਜਾਓ, ਨਹੀਂ ਤਾਂ ਮੈਂ ਮਰ ਜਾਵਾਂਗਾ ਤੇ ਫਿਰ...

Tuesday, Aug 13, 2024 - 11:54 AM (IST)

ਪੇਕੇ ਗਈ ਪਤਨੀ ਨੂੰ ਵੀਡੀਓ ਕਾਲ ਕਰ ਕੇ ਕਿਹਾ- ਆਓ ਜਾਓ, ਨਹੀਂ ਤਾਂ ਮੈਂ ਮਰ ਜਾਵਾਂਗਾ ਤੇ ਫਿਰ...

ਮੁਰੈਨਾ (ਵਾਰਤਾ)- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਪੇਕੇ ਗਈ ਪਤਨੀ ਦੇ ਬੁਲਾਉਣ 'ਤੇ ਨਾ ਆਉਣ ਤੋਂ ਦੁਖੀ ਹੋ ਕੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਨੇ ਦੱਸਿਆ ਕਿ ਮਾਤਾ ਵਸਈਆ ਥਾਣਾ ਖੇਤਰ ਦੇ ਪਿੰਡ ਕਿਸ਼ਨਪੁਰ 'ਚ ਇਕ ਵਿਅਕਤੀ ਨੇ ਪੇਕੇ ਗਈ ਪਤਨੀ ਦੇ ਵਾਪਸ ਨਾ ਆਉਣ ਤੋਂ ਦੁਖੀ ਹੋ ਕੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਸੁਨੀਲ ਬਾਥਮ (30) ਦੀ ਪਤਨੀ ਸਾਵਣ ਮਹੀਨੇ 'ਚ ਆਪਣੇ ਪੇਕੇ ਗਈ ਹੋਈ ਹੈ। ਸੁਨੀਲ ਨੇ ਕੱਲ੍ਹ ਯਾਨੀ ਸੋਮਵਾਰ ਨੂੰ ਦੇਰ ਰਾਤ ਆਪਣੀ ਪਤਨੀ ਨੂੰ ਵੀਡੀਓ ਕਾਲ ਕਰ ਕੇ ਕਿਹਾ ਕਿ ਆ ਜਾਓ, ਨਹੀਂ ਤਾਂ ਮੈਂ ਮਰ ਜਾਵਾਂਗਾ। 

ਪਤਨੀ ਦੇ ਮਨ੍ਹਾ ਕਰਨ 'ਤੇ ਸੁਨੀਲ ਨੇ ਫਾਹਾ ਬਣਾਇਆ ਅਤੇ ਗਲੇ 'ਚ ਪਾ ਕੇ ਝੂਲ ਗਿਆ। ਪਹਿਲੇ ਤਾਂ ਪਤਨੀ ਇਹ ਸਮਝਦੀ ਰਹੀ ਕਿ ਬੁਲਾਉਣ ਲਈ ਉਹ ਨਾਟਕ ਕਰ ਰਹੇ ਹਨ ਪਰ ਫਾਹੇ ਤੋਂ ਬਾਅਦ ਜਦੋਂ ਉਸ ਦੀ ਜ਼ੁਬਾਨ ਬਾਹਰ ਨਿਕਲ ਆਈ ਤਾਂ ਘਬਰਾ ਕੇ ਔਰਤ ਨੇ ਸਹੁਰੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਸੂਚਨਾ ਮਿਲਣ 'ਤੇ ਪਰਿਵਾਰ ਵਾਲੇ ਸੁਨੀਲ ਨੂੰ ਫਾਹੇ ਤੋਂ ਹੇਠਾਂ ਉਤਾਰ ਕੇ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News