ਮੁੰਬਈ : ਪਹਿਲਾਂ ਪੁੱਛਿਆ ਧਰਮ ਫਿਰ ਮਾਰ''ਤਾ ਚਾਕੂ, ਹਮਲਾਵਰ ਨੇ ਕਲਮਾ ਸੁਣਾਉਣ ਨੂੰ ਕਿਹਾ

Tuesday, Apr 28, 2026 - 05:24 PM (IST)

ਮੁੰਬਈ : ਪਹਿਲਾਂ ਪੁੱਛਿਆ ਧਰਮ ਫਿਰ ਮਾਰ''ਤਾ ਚਾਕੂ, ਹਮਲਾਵਰ ਨੇ ਕਲਮਾ ਸੁਣਾਉਣ ਨੂੰ ਕਿਹਾ

ਮੁੰਬਈ (ਏਜੰਸੀ)- ਮੁੰਬਈ ਦੇ ਨਯਾ ਨਗਰ ਇਲਾਕੇ ਵਿੱਚ 31 ਸਾਲਾ ਜ਼ੈਬ ਜ਼ੁਬੇਰ ਅੰਸਾਰੀ ਨਾਮ ਦੇ ਵਿਅਕਤੀ ਨੇ 2 ਸੁਰੱਖਿਆ ਗਾਰਡਾਂ 'ਤੇ ਉਨ੍ਹਾਂ ਦੀ ਧਾਰਮਿਕ ਪਛਾਣ ਪੁੱਛਣ ਤੋਂ ਬਾਅਦ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਿੰਸਕ ਹਮਲੇ ਵਿੱਚ ਗਾਰਡ ਸੁਬਰਤੋ ਸੇਨ ਅਤੇ ਉਸ ਦਾ ਸੁਪਰਵਾਈਜ਼ਰ ਰਾਜਕੁਮਾਰ ਮਿਸ਼ਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: 'ਪੰਜਾਬ ਨਹੀਂ ਜਿੱਤੀ ਤਾਂ ਕੀ ਹੋਇਆ, ਪ੍ਰੀਤੀ ਤਾਂ ਖ਼ੁਦ ਹੀ ਟਰਾਫ਼ੀ..!' ਅਦਾਕਾਰਾ ਨੇ ਫੈਨ ਨੂੰ ਖ਼ੁਦ ਦਿੱਤਾ ਜਵਾਬ

ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ, ਇਹ ਘਟਨਾ ਸੋਮਵਾਰ ਤੜਕੇ ਵਾਕਹਾਰਟ ਹਸਪਤਾਲ ਨੇੜੇ ਵਾਪਰੀ। ਆਪਣੇ ਬਿਆਨ ਵਿੱਚ ਸੁਬਰਤੋ ਸੇਨ ਨੇ ਦੱਸਿਆ ਕਿ ਕਰੀਬ ਤੜਕੇ 3 ਵਜੇ ਇਕ ਆਦਮੀ, ਜਿਸ ਦੀ ਪਛਾਣ ਜੁਬੇਰ ਵਜੋਂ ਹੋਈ ਹੈ, ਉਸ ਕੋਲ ਆਇਆ ਅਤੇ ਮਸਜਿਦ ਦਾ ਰਸਤਾ ਪੁੱਛਣ ਲੱਗ ਪਿਆ, ਜਿਸ ਦੇ ਜਵਾਬ ਵਿਚ ਉਸ ਨੇ ਕਿਹਾ, ਹਾਂ ਇੱਥੇ ਨੇੜੇ ਹੀ ਇਕ ਮਸਜਿਸ ਹੈ। ਫਿਰ ਜੁਬੇਰ ਨੇ ਪੁੱਛਿਆ, ਮਸਜਿਦ ਦਾ ਕੀ ਨਾਂ ਹੈ, ਜਿਸ 'ਤੇ ਸੁਬਰਤੋ ਨੇ ਕਿਹਾ, ਉਸ ਨੂੰ ਮਸਜਿਦ ਦਾ ਨਾਂ ਨਹੀਂ ਪਤਾ। ਇਸ ਮਗਰੋਂ ਜੁਬੇਰ ਨੇ ਪੁੱਛਿਆ, ਕੀ ਤੂੰ ਹਿੰਦੂ ਹੈ ? ਜਿਸ 'ਤੇ ਉਸ ਨੇ ਕਿਹਾ 'ਹਾਂ'। ਇਹ ਸੁਣਦੇ ਹੀ ਜੁਬੇਰ ਉਥੋਂ ਚਲਾ ਗਿਆ। 

ਇਹ ਵੀ ਪੜ੍ਹੋ: ਦੂਜੀ ਪ੍ਰੈਗਨੈਂਸੀ ਦੇ ਐਲਾਨ ਮਗਰੋਂ ਪਹਿਲੀ ਵਾਰ ਦਿਸੀ ਦੀਪਿਕਾ ਪਾਦੂਕੋਣ, ਪ੍ਰੋਟੈਕਟ ਕਰਦੇ ਦਿਸੇ ਰਣਵੀਰ ਸਿੰਘ

ਫਿਰ ਕਰੀਬ 4 ਵਜੇ ਜਦੋਂ ਸੁਬਰਤੋ ਚਾਹ ਦੀ ਦੁਕਾਨ 'ਤੇ ਗਿਆ ਤਾਂ ਉਸ ਨੇ ਦੇਖਿਆ ਜੁਬੇਰ ਉਥੇ ਪਹਿਲਾਂ ਹੀ ਮੌਜੂਦ ਸੀ। ਲਗਭਗ ਜਦੋਂ 4.30 ਵਜੋਂ ਉਹ ਆਪਣੀ ਡਿਊਟੀ ਖਤਮ ਕਰਕੇ ਵਾਪਸ ਜਾਣ ਲੱਗਾ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਜੁਬੇਰ ਉਸ ਦਾ ਪਿੱਛਾ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕੀ ਉਹ ਕੋਈ ਪ੍ਰਤੀਕਿਰਿਆ ਦਿੰਦਾ, ਜੁਬੇਰ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਸੇਨ ਕਿਸੇ ਤਰ੍ਹਾਂ ਬਚ ਕੇ ਆਪਣੇ ਸੁਪਰਵਾਈਜ਼ਰ ਰਾਜਕੁਮਾਰ ਮਿਸ਼ਰਾ ਦੇ ਕੈਬਿਨ ਵੱਲ ਭੱਜਿਆ। ਪਰ ਹਮਲਾਵਰ ਉੱਥੇ ਵੀ ਪਹੁੰਚ ਗਿਆ ਅਤੇ ਮਿਸ਼ਰਾ ਨੂੰ ਦੇਖਦੇ ਹੀ ਚੀਕਿਆ— "ਤੂੰ ਵੀ ਹਿੰਦੂ ਹੈਂ? ਜੇ ਨਹੀਂ, ਤਾਂ ਕਲਮਾ ਪੜ੍ਹ ਕੇ ਸੁਣਾ!" ਜਦੋਂ ਮਿਸ਼ਰਾ ਕਲਮਾ ਨਾ ਪੜ੍ਹ ਸਕਿਆ, ਤਾਂ ਜ਼ੁਬੇਰ ਨੇ ਉਸ ਦੇ ਢਿੱਡ ਅਤੇ ਛਾਤੀ 'ਤੇ ਕਈ ਵਾਰ ਕੀਤੇ। 

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦਾ ਕਲੱਬ 'ਚ ਪੈ ਗਿਆ ਪੰਗਾ ! ਕੁੱਟ-ਕੁੱਟ ਤੋੜ'ਤਾ ਦੰਦ, ਮੂੰਹ ਵੀ ਸੁੱਜਾ

ਇਸ ਘਟਨਾ ਕਾਰਨ ਡਰ ਦੇ ਮਾਰੇ ਸੁਬਰੋਤੋ ਇਮਾਰਤ ਦੇ ਪਿਛਲੇ ਪਾਸੇ ਭੱਜ ਗਿਆ। ਕੁਝ ਸਮੇਂ ਬਾਅਦ, ਜਦੋਂ ਸਥਿਤੀ ਸ਼ਾਂਤ ਹੁੰਦੀ ਦਿਖਾਈ ਦਿੱਤੀ, ਤਾਂ ਉਸਨੇ ਮਿਸ਼ਰਾ ਦੇ ਫੋਨ 'ਤੇ ਫ਼ੋਨ ਕੀਤਾ। ਮਿਸ਼ਰਾ ਨੇ ਜਵਾਬ ਦਿੱਤਾ ਅਤੇ ਕਿਹਾ, "ਮੈਂ ਮਰਨ ਵਾਲਾ ਹਾਂ! ਮੈਂ ਮਰਨ ਵਾਲਾ ਹਾਂ! ਕਿਰਪਾ ਕਰਕੇ ਮੈਨੂੰ ਬਚਾਓ!" ਸੁਬਰੋਤੋ ਭੱਜ ਕੇ ਕੈਬਿਨ ਵਿੱਚ ਵਾਪਸ ਆ ਗਿਆ, ਜਿੱਥੇ ਹੋਰ ਸਟਾਫ਼ ਮੈਂਬਰ ਵੀ ਉਦੋਂ ਤੱਕ ਇਕੱਠੇ ਹੋ ਚੁੱਕੇ ਸਨ। ਉਹ ਤੁਰੰਤ ਮਿਸ਼ਰਾ ਅਤੇ ਸੁਬਰੋਤੋ ਨੂੰ ਹਸਪਤਾਲ ਲੈ ਗਏ ਅਤੇ ਪੁਲਸ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ: ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਏ ਸੰਜੇ ਦੱਤ, ਜਾਣੋ ਕੀ ਹੈ ਪੂਰਾ ਮਾਮਲਾ

ਪੁਲਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਵਾਰਦਾਤ ਦੇ 90 ਮਿੰਟਾਂ ਦੇ ਅੰਦਰ ਹੀ ਅੰਸਾਰੀ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਦੌਰਾਨ ਮੁਲਜ਼ਮ ਕੋਲੋਂ ਅਜਿਹੇ ਨੋਟ ਮਿਲੇ ਹਨ ਜਿਨ੍ਹਾਂ ਵਿੱਚ "ISIS", "ਲੋਨ ਵੁਲਫ" , "ਜਿਹਾਦ" ਅਤੇ "ਗਾਜ਼ਾ" ਵਰਗੇ ਸ਼ਬਦਾਂ ਦਾ ਜ਼ਿਕਰ ਹੈ। ਸੂਬਾ ਐਂਟੀ-ਟੈਰਰਿਜ਼ਮ ਸਕੁਐਡ (ATS) ਅਤੇ ਸਥਾਨਕ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਮੁਲਜ਼ਮ ਆਨਲਾਈਨ ਸਮੱਗਰੀ ਰਾਹੀਂ ਕੱਟੜਪੰਥੀ ਬਣਿਆ ਸੀ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅੰਸਾਰੀ ਕਈ ਸਾਲ ਅਮਰੀਕਾ ਵਿੱਚ ਰਿਹਾ ਸੀ, ਪਰ ਉੱਥੇ ਨੌਕਰੀ ਨਾ ਮਿਲਣ ਕਾਰਨ ਉਹ ਭਾਰਤ ਪਰਤ ਆਇਆ ਸੀ। ਉਹ ਮੀਰਾ ਰੋਡ ਵਿੱਚ ਇਕੱਲਾ ਰਹਿੰਦਾ ਸੀ ਅਤੇ ਗੁਜ਼ਾਰੇ ਲਈ ਆਨਲਾਈਨ ਕੈਮਿਸਟਰੀ ਕਲਾਸਾਂ ਪੜ੍ਹਾਉਂਦਾ ਸੀ। ਅਦਾਲਤ ਨੇ ਮੁਲਜ਼ਮ ਨੂੰ 4 ਮਈ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ: ਅਦਾਕਾਰਾ ਨੇ 'ਮਿੱਠੇ ਜਾਲ' 'ਚ ਫਸਾਇਆ ਇੰਜੀਨੀਅਰ ! ਪਿਆਰ ਦੀਆਂ ਪੀਂਘਾਂ 'ਚ ਪਾ ਠੱਗ ਲਏ 9 ਕਰੋੜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News