ਮਹਿੰਗੀ ਸ਼ਰਾਬ ਪੀਣ ਦੀ ਪਈ ਅਜਿਹੀ ਆਦਤ, ਵੱਡਾ ਕਾਂਡ ਕਰ ਗਏ ਪਤੀ-ਪਤਨੀ

Tuesday, Sep 03, 2024 - 05:25 PM (IST)

ਮਹਿੰਗੀ ਸ਼ਰਾਬ ਪੀਣ ਦੀ ਪਈ ਅਜਿਹੀ ਆਦਤ, ਵੱਡਾ ਕਾਂਡ ਕਰ ਗਏ ਪਤੀ-ਪਤਨੀ

ਨੋਇਡਾ (ਭਾਸ਼ਾ)- ਮਹਿੰਗੀ ਸ਼ਰਾਬ ਪੀਣ ਦਾ ਸ਼ੌਂਕ ਪੂਰਾ ਕਰਨ ਲਈ ਠੇਕਿਆਂ ਤੋਂ ਸ਼ਰਾਬ ਚੋਰੀ ਕਰਨ ਦੇ ਦੋਸ਼ 'ਚ ਇਕ ਜੋੜੇ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਮਨੀਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਐਕਸਪ੍ਰੈੱਸ ਵੇਅ ਪੁਲਸ ਥਾਣੇ ਨੇ ਇਕ ਸੂਚਨਾ ਦੇ ਆਧਾਰ 'ਤੇ ਸੂਰਜ, ਉਸ ਦੀ ਪਤਨੀ ਕਾਜਲ ਅਤੇ ਕੁਲਦੀਪ ਨਾਂ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲੋਂ ਇਕ ਆਟੋ ਰਿਕਸ਼ਆ ਅਤੇ 40 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ ਹਨ।

ਐਡੀਸ਼ਨਲ ਡਿਪਟੀ ਕਮਿਸ਼ਨ ਨੇ ਦੱਸਿਆ ਕਿ ਦੋਸ਼ੀ ਕਾਜਲ ਮਹਿੰਗੀ ਸ਼ਰਾਬ ਪੀਣ ਦੀ ਸ਼ੌਕੀਨ ਹੈ ਅਤੇ ਉਸ ਦਾ ਪਤੀ ਅਤੇ ਕੁਲਦੀਪ ਵੱਖ-ਵੱਖ ਸ਼ਰਾਬ ਦੇ ਠੇਕਿਆਂ ਤੋਂ ਮਹਿੰਗੀ ਸ਼ਰਾਬ ਅਤੇ ਨਕਦੀ ਚੋਰੀ ਕਰਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਨੇ ਥਾਣਾ ਐਕਸਪ੍ਰੈੱਸ ਵੇਅ ਖੇਤਰ 'ਚ ਸਥਿਤ ਇਕ ਸ਼ਰਾਬ ਦੇ ਠੇਕੇ ਤੋਂ ਅਗਸਤ 'ਚ ਨਕਦੀ, ਸ਼ਰਾਬ ਆਦਿ ਚੋਰੀ ਕੀਤੀ ਸੀ ਅਤੇ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ। ਮਿਸ਼ਰਾ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਨੇ ਪੁੱਛ-ਗਿੱਛ ਦੌਰਾਨ ਪੁਲਸ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਸੂਰਜਪੁਰ ਥਾਣਾ ਖੇਤਰ 'ਚ ਸਥਿਤ ਸ਼ਰਾਬ ਦੇ ਇਕ ਠੇਕੇ ਤੋਂ ਵੀ ਚੋਰੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਰਾਸ਼ਟਰੀ ਰਾਜਧਾਨੀ ਖੇਤਰ ਦੇ ਵੱਖ-ਵੱਖ ਥਾਣਿਆਂ 'ਚ ਅੱਧਾ ਦਰਜਨ ਤੋਂ ਵੱਧ ਮਾਮਲੇ ਦਰਜ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News