ਜਬਰ-ਜ਼ਨਾਹ ਦੀ ਸ਼ਿਕਾਇਤ ਵਾਪਸ ਲੈਣ ਦੀ ਮੰਗ ਲਈ ਪਤੀ-ਪਤਨੀ ਦੇ ਕੱਪੜੇ ਲੁਹਾ ਕੇ ਕੁਟਿਆ

03/04/2020 12:29:38 AM

ਮੁੰਬਈ – ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲੇ ਵਿਚ ਇਕ ਔਰਤ ਅਤੇ ਉਸ ਦੇ ਪਤੀ ਦੀ ਕੱਪੜੇ ਲੁਹਾ ਕੇ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ’ਤੇ ਦਬਾਅ ਪਾਇਆ ਗਿਆ ਕਿ ਜਬਰ-ਜ਼ਨਾਹ ਦੀ ਦਰਜ ਕਰਵਾਈ ਗਈ ਸ਼ਿਕਾਇਤ ਵਾਪਸ ਲਈ ਜਾਵੇ। ਪੁਲਸ ਸੂਤਰਾਂ ਮੁਤਾਬਕ ਉਕਤ ਘਟਨਾ ਔਰੰਗਾਬਾਦ ਦੇ ਸਰਕਾਰੀ ਹਸਪਤਾਲ ਨੇੜੇ ਕੁਝ ਦਿਨ ਪਹਿਲਾਂ ਵਾਪਰੀ ਸੀ। ਇਸ ਦਾ ਵੀਡੀਓ ਸੋਮਵਾਰ ਰਾਤ ਵਾਇਰਲ ਹੋਣ ਪਿੱਛੋਂ ਪੁਲਸ ਐਕਸ਼ਨ ਵਿਚ ਆਈ। ਖਬਰਾਂ ਮੁਤਾਬਕ ਪਤੀ-ਪਤਨੀ ਇਕ ਆਟੋ ਵਿਚ ਆਪਣੇ ਘਰ ਜਾ ਰਹੇ ਸਨ। ਉਨ੍ਹਾਂ ਦੇ ਨਾਲ ਬੈਠੇ ਇਕ ਵਿਅਕਤੀ ਨੇ ਦੋਵਾਂ ਨੂੰ ਕੁਝ ਸੁੰਘਾ ਕੇ ਬੇਹੋਸ਼ ਕਰ ਦਿੱਤਾ ਅਤੇ ਫਿਰ ਇਕ ਕਮਰੇ ਵਿਚ ਲਿਜਾ ਕੇ ਉਨ੍ਹਾਂ ’ਤੇ 4 ਸਾਲ ਪਹਿਲਾਂ ਦਰਜ ਜਬਰ-ਜ਼ਨਾਹ ਦੀ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ। ਪਤੀ-ਪਤਨੀ ਦੇ ਕੱਪੜੇ ਲੁਹਾ ਕੇ ਉਨ੍ਹਾਂ ਨੂੰ ਬੈਲਟ ਨਾਲ ਕੁੱਟਿਆ ਗਿਆ। ਦੋਵਾਂ ਦੀ ਹੱਤਿਆ ਦੀ ਵੀ ਕੋਸ਼ਿਸ਼ ਕੀਤੀ ਗਈ। ਪੁਲਸ ਨੇ ਇਸ ਸਬੰਧੀ 8 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।


Inder Prajapati

Content Editor

Related News