ਪਤੀ-ਪਤਨੀ ਨੇ 19 ਸਾਲਾ ਪੁੱਤ ਨਾਲ ਮੌਤ ਨੂੰ ਲਾਇਆ ਗਲੇ, ਸੁਸਾਈਡ ਨੋਟ ਦੇਖ ਪੁਲਸ ਦੇ ਉੱਡੇ ਹੋਸ਼

Tuesday, Aug 06, 2024 - 10:52 PM (IST)

ਪਤੀ-ਪਤਨੀ ਨੇ 19 ਸਾਲਾ ਪੁੱਤ ਨਾਲ ਮੌਤ ਨੂੰ ਲਾਇਆ ਗਲੇ, ਸੁਸਾਈਡ ਨੋਟ ਦੇਖ ਪੁਲਸ ਦੇ ਉੱਡੇ ਹੋਸ਼

ਅਹਿਮਦਾਬਾਦ : ਗੁਜਰਾਤ ਦੇ ਮੋਰਬੀ ਸ਼ਹਿਰ ਵਿਚ ਮੰਗਲਵਾਰ ਨੂੰ ਇਕ ਜੋੜੇ ਅਤੇ ਉਨ੍ਹਾਂ ਦੇ 19 ਸਾਲਾ ਪੁੱਤਰ ਨੇ ਇਕ ਰਿਹਾਇਸ਼ੀ ਇਮਾਰਤ ਵਿਚ ਆਪਣੇ ਘਰ ਵਿਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਏ-ਡਵੀਜ਼ਨ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਰੇਸ਼ ਕੰਬਰ (57), ਉਸ ਦੀ ਪਤਨੀ ਵਰਸ਼ਾਬੇਨ (55) ਅਤੇ ਪੁੱਤਰ ਹਰਸ਼ (19) ਦੀਆਂ ਲਾਸ਼ਾਂ ਰਾਓਪਰ ਰੋਡ ਇਲਾਕੇ ਵਿਚ ਇਕ ਇਮਾਰਤ ਦੀ ਚੌਥੀ ਮੰਜ਼ਿਲ 'ਤੇ ਸਥਿਤ ਉਨ੍ਹਾਂ ਦੇ ਫਲੈਟ ਦੇ ਵੱਖ-ਵੱਖ ਕਮਰਿਆਂ ਤੋਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਕੰਬਰ ਦੇ ਭਰਾ ਨੇ ਸਵੇਰੇ ਫਲੈਟ ਦੇ ਬੈੱਡਰੂਮ, ਲਿਵਿੰਗ ਰੂਮ ਅਤੇ ਰਸੋਈ ਵਿਚ ਲਾਸ਼ਾਂ ਪਈਆਂ ਦੇਖੀਆਂ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਕੰਬਰ ਇਕ ਵਪਾਰੀ ਸੀ ਅਤੇ ਸ਼ਹਿਰ ਵਿਚ 'ਹਾਰਡਵੇਅਰ' ਦੀ ਦੁਕਾਨ ਸੀ।

ਮੋਰਬੀ ਦੇ ਐੱਸਪੀ ਰਾਹੁਲ ਤ੍ਰਿਪਾਠੀ ਨੇ ਕਿਹਾ, "ਪਹਿਲੀ ਨਜ਼ਰ ਨਾਲ ਇਹ ਖੁਦਕੁਸ਼ੀ ਦਾ ਮਾਮਲਾ ਜਾਪਦਾ ਹੈ, ਹਾਲਾਂਕਿ, ਅਸੀਂ ਹੋਰ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕਰ ਰਹੇ ਹਾਂ ਅਤੇ ਅਸੀਂ ਮਾਮਲੇ ਦੀ ਜਾਂਚ ਕਰਾਂਗੇ।" ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇਕ ਪੱਤਰ ਵੀ ਬਰਾਮਦ ਹੋਇਆ ਹੈ, ਜਿਸ ਵਿਚ ਪਰਿਵਾਰ ਨੇ ਆਪਣੀ ਕਾਰਵਾਈ ਲਈ ਕਿਸੇ ਨੂੰ ਜ਼ਿੰਮੇਵਾਰ ਨਾ ਠਹਿਰਾਉਣ ਦੀ ਗੱਲ ਕਹੀ ਹੈ। ਅਧਿਕਾਰੀ ਨੇ ਕਿਹਾ, “ਉਹ ਉਸ ਦੀ ਕਾਰਵਾਈ ਦੇ ਪਿੱਛੇ ਕਾਰਨ ਦਾ ਪਤਾ ਨਹੀਂ ਲਗਾ ਸਕੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਪਰਿਵਾਰਕ ਜਾਣਕਾਰ ਮੁਤਾਬਕ ਕੰਬਰ ਨੇ ਦੋ ਦਿਨ ਪਹਿਲਾਂ ਆਪਣੇ ਬੇਟੇ ਦਾ ਜਨਮ ਦਿਨ ਮਨਾਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


author

Sandeep Kumar

Content Editor

Related News