2 ਬੱਚਿਆਂ ਦੀ ਹੱਤਿਆ ਕਰਣ ਤੋਂ ਬਾਅਦ ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ

Saturday, Jun 20, 2020 - 01:32 AM (IST)

2 ਬੱਚਿਆਂ ਦੀ ਹੱਤਿਆ ਕਰਣ ਤੋਂ ਬਾਅਦ ਪਤੀ-ਪਤਨੀ ਨੇ ਕੀਤੀ ਖੁਦਕੁਸ਼ੀ

ਪੁਣੇ : ਮਹਾਰਾਸ਼ਟਰ ਦੇ ਪੁਣੇ ਸ਼ਹਿਰ 'ਚ ਇੱਕ ਪਤੀ-ਪਤਨੀ ਨੇ ਆਪਣੇ 2 ਬੱਚਿਆਂ ਦੀ ਕਥਿਤ ਤੌਰ 'ਤੇ ਹੱਤਿਆ ਕਰਣ ਤੋਂ ਬਾਅਦ ਖੁਦਕੁਸ਼ੀ ਕਰ ਲਈ। ਪੁਣੇ ਪੁਲਸ ਦੇ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੇ ਚਾਰ ਮੈਂਬਰ ਵੀਰਵਾਰ ਦੇਰ ਰਾਤ ਸੁਖਸਾਗਰ ਨਗਰ 'ਚ ਸਥਿਤ ਆਪਣੇ ਘਰ 'ਚ ਛੱਤ ਨਾਲ ਲਟਕਦੇ ਮਿਲੇ।
ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸ਼ੱਕ ਹੈ ਕਿ 33 ਸਾਲ ਦਾ ਅਤੁੱਲ ਸ਼ਿੰਦੇ ਅਤੇ ਉਸ ਦੀ ਪਤਨੀ 32 ਸਾਲ ਦੀ ਜਯਾ ਨੇ ਆਪਣੇ 6 ਸਾਲਾ ਬੇਟੇ ਰਿਗਵੇਦ ਅਤੇ 3 ਸਾਲ ਦੀ ਧੀ ਅੰਤਰਾ ਦੀ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ ਅਤੇ ਫਿਰ ਦੋਵਾਂ ਨੇ ਖੁਦਕੁਸ਼ੀ ਕਰ ਲਈ। ਅਧਿਕਾਰੀ ਨੇ ਦੱਸਿਆ ਕਿ ਸ਼ਿੰਦੇ ਸਕੂਲਾਂ ਲਈ ਪਛਾਣ ਪੱਤਰ ਬਣਾਉਣ ਦਾ ਕੰਮ ਕਰਦਾ ਸੀ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੋਵਿਡ-19 ਮਹਾਂਮਾਰੀ ਕਾਰਣ ਕੰਮ 'ਤੇ ਮਾੜਾ ਅਸਰ ਪੈਣ ਕਾਰਨ ਪਰਿਵਾਰ ਵਿੱਤੀ ਸੰਕਟਾਂ ਦਾ ਸਾਹਮਣਾ ਕਰ ਰਿਹਾ ਸੀ। 
 


author

Inder Prajapati

Content Editor

Related News