ਬਾਬਾ ਸਾਹਿਬ ’ਤੇ ਟਿੱਪਣੀ ਤੋਂ ਦੁਖੀ ਆਗਰਾ ਜਲ ਵਿਭਾਗ ਦੇ ਮੁਲਾਜ਼ਮ ਨੇ ਦਿੱਤਾ ਅਸਤੀਫਾ
Saturday, Dec 21, 2024 - 10:25 PM (IST)
ਆਗਰਾ– ਬਾਬਾ ਸਾਹਿਬ ਬੀ. ਆਰ. ਅੰਬੇਡਕਰ ’ਤੇ ਕੀਤੀ ਗਈ ਟਿੱਪਣੀ ਨਾਲ ਜਿੱਥੇ ਦੇਸ਼ ਦੀ ਸਿਆਸਤ ਗਰਮਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸਰਕਾਰੀ ਨੌਕਰੀਪੇਸ਼ਾ ਲੋਕ ਵੀ ਇਸ ਤੋਂ ਦੁਖੀ ਹਨ। ਆਗਰਾ ਜਲ ਵਿਭਾਗ ’ਚ ਤਾਇਨਾਤ ਇਕ ਮੁਲਾਜ਼ਮ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ।
ਮੁਲਾਜ਼ਮ ਰਾਕੇਸ਼ ਸ਼ਰਮਾ ਨੇ ਕਿਹਾ,‘‘ਬਾਬਾ ਸਾਹਿਬ ਦੇਸ਼ ਦੇ ਸਰਵਉੱਚ ਸਨਮਾਨ (ਭਾਰਤ ਰਤਨ) ਨਾਲ ਸਨਮਾਨਤ ਸ਼ਖਸੀਅਤ ਹਨ। ਉਨ੍ਹਾਂ ਬਾਰੇ ਗਲਤ ਟਿੱਪਣੀ ਕਰਨਾ ਅਮਿਤ ਸ਼ਾਹ ਦੇ ਮਾਨਸਿਕ ਪੱਧਰ ਨੂੰ ਦਰਸਾਉਂਦਾ ਹੈ। ਇਸ ਘਟਨਾ ਨੇ ਮੇਰੀ ਅੰਤਰਆਤਮਾ ਨੂੰ ਝੰਜੋੜ ਦਿੱਤਾ ਹੈ। ਇਸ ਕਾਰਨ ਮੈਂ ਆਪਣੀ ਨੌਕਰੀ ਛੱਡਣ ਦਾ ਫੈਸਲਾ ਕੀਤਾ ਹੈ।’’