ਯਾਸੀਨ ਮਲਿਕ ਗ੍ਰਿਫਤਾਰ, ਮੀਰਵਾਇਜ਼ ਅਤੇ ਗਿਲਾਨੀ ਨਜ਼ਰਬੰਦ

Saturday, Sep 09, 2017 - 05:29 PM (IST)

ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਲਿਬਰੇਸ਼ਨ ਫਰੰਟ ਦੇ ਚੇਅਰਮੈਨ ਮੁਹੰਮਦ ਯਾਸੀਨ ਮਲਿਕ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਯਾਸੀਨ ਮਲਿਕ ਹੁਰੀਅਤ ਦੇ ਨੇਤਾ ਮਾਰਵਾਇਜ਼ ਉਮਰ ਫਾਰੂਖ ਅਤੇ ਸਈਦ ਅਲੀ ਸ਼ਾਹ ਗਿਲਾਨੀ ਨਾਲ ਮਿਲ ਕੇ ਅੱਜ ਦਿੱਲੀ ਸਥਿਤ ਐੈੱਨ. ਆਈ. ਏ. ਦੇ ਦਫ਼ਤਰ 'ਚ ਜਾ ਕੇ ਧਰਨਾ ਦੇਣ ਵਾਲੇ ਸਨ ਅਤੇ ਉਨ੍ਹਾਂ ਦੇ ਇਰਾਦਿਆਂ 'ਤੇ ਪੁਲਸ ਨੇ ਪਾਣੀ ਫੇਰ ਦਿੱਤਾ ਹੈ। ਮੀਰਵਾਇਜ਼ ਅਤੇ ਗਿਲਾਨੀ ਨੂੰ ਉਨ੍ਹਾਂ ਦੇ ਘਰਾਂ 'ਚ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਪੁਲਸ ਨੂੰ ਮਿਲੀ ਜਾਣਕਾਰੀ ਅਨੁਸਾਰ ਮਲਿਕ ਨੂੰ ਮੈਯਸੂਮਾ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪਹਿਲਾਂ ਉਨ੍ਹਾਂ ਨੂੰ ਕੋਠੀਬਾਗ ਪੁਲਸ ਸਟੇਸ਼ਨ ਲਿਜਾਇਆ ਗਿਆ ਹੈ ਉਸ ਤੋਂ ਬਾਅਦ ਉਨ੍ਹਾਂ ਨੂੰ ਸੈਂਟਰਲ ਜੇਲ 'ਚ ਸ਼ਿਫਟ ਕਰ ਦਿੱਤਾ ਗਿਆ। ਦੱਸਣਾ ਚਾਹੁੰਦੇ ਹਾਂ ਕਿ ਇਹ ਤਿੰਨੇ ਹੁਰੀਅਤ ਨੇਤਾ ਅੱਜ ਦਿੱਲੀ ਜਾਣ ਵਾਲੇ ਸਨ। ਪਹਿਲਾਂ ਪੁਲਸ ਦੀ ਯੋਜਨਾ ਉਨ੍ਹਾਂ ਨੂੰ ਜਾਣ ਦੇਣ ਦੀ ਕੀਤੀ ਅਤੇ ਬਾਅਦ 'ਚ ਦੇਰ ਰਾਤ ਨੂੰ ਮਲਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਿੰਨਾਂ ਵੱਖਵਾਦੀ ਨੇਤਾ ਕਸ਼ਮੀਰ 'ਚ ਐੈੱਨ. ਆਈ. ਏ. ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਵਿਰੁੱਧ ਕੋਰਟ ਗ੍ਰਿਫਤਾਰੀ ਦੇਣ ਵਾਲੇ ਸਨ।


Related News