ਜਾਣੋ ਕਿਵੇਂ ਰੱਖੇ ਜਾਂਦੇ ਹਨ ਵਿਨਾਸ਼ਕਾਰੀ ਤੂਫਾਨਾਂ ਦੇ ਨਾਮ

Tuesday, May 18, 2021 - 10:19 AM (IST)

ਜਾਣੋ ਕਿਵੇਂ ਰੱਖੇ ਜਾਂਦੇ ਹਨ ਵਿਨਾਸ਼ਕਾਰੀ ਤੂਫਾਨਾਂ ਦੇ ਨਾਮ

ਨਵੀਂ ਦਿੱਲੀ- 1953 ਤੋਂ ਅਮਰੀਕਾ ਦੇ ਮਿਆਮੀ ਸਥਿਤ ਨੈਸ਼ਨਲ ਹਰੀਕੇਨ ਸੈਂਟਰ ਅਤੇ ਵਲਰਡ ਮੈਟੀਰਯੋਲਾਜੀਕਲ ਆਰਗੇਨਾਈਜੇਸ਼ਨ (ਡਬਲਿਊ. ਐੱਮ. ਓ.) ਦੀ ਅਗਵਾਈ ਵਾਲਾ ਇੱਕ ਪੈਨਲ ਵਿਨਾਸ਼ਕਾਰੀ ਤੂਫਾਨਾਂ ਅਤੇ ਉਸ਼ਣਕਟੀਬੰਧੀ ਚੱਕਰਵਾਤਾਂ ਦੇ ਨਾਮ ਰੱਖਦਾ ਸੀ। ਹਾਲਾਂਕਿ ਪਹਿਲਾਂ ਉੱਤਰੀ ਹਿੰਦ ਮਹਾਸਾਗਰ ਵਿਚ ਉੱਠਣ ਵਾਲੇ ਚੱਕਰਵਾਤਾਂ ਦਾ ਕੋਈ ਨਾਮ ਨਹੀਂ ਰੱਖਿਆ ਜਾਂਦਾ ਸੀ । ਜਾਣਕਾਰਾਂ ਮੁਤਾਬਕ ਇਸਦੀ ਵਜ੍ਹਾ ਇਹ ਸੀ ਕਿ ਵੱਖ-ਵੱਖ ਸੰਸਕ੍ਰਿਤੀਆਂ ਵਾਲੇ ਇਸ ਖੇਤਰ ਵਿੱਚ ਅਜਿਹਾ ਕਰਦੇ ਹੋਏ ਬੇਹੱਦ ਸਾਵਧਾਨੀ ਦੀ ਜ਼ਰੂਰਤ ਸੀ, ਤਾਂ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪੁੱਜੇ। 2004 ਵਿਚ ਡਬਲਿਊ. ਐੱਮ.ਓ. ਦੀ ਅਗਵਾਈ ਵਾਲੇ ਅੰਤਰਰਾਸ਼ਟਰੀ ਪੈਨਲ ਨੂੰ ਭੰਗ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਬੰਧਤ ਦੇਸ਼ਾਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਆਉਣ ਵਾਲੇ ਚੱਕਰਵਾਤਾਂ ਦਾ ਨਾਮ ਆਪਣੇ ਆਪ ਰੱਖਣ ਲਈ ਕਿਹਾ ਗਿਆ।

PunjabKesari

ਉਤਪੱਤੀ
ਚੱਕਰਵਾਤੀ ਤੂਫਾਨ ‘ਤਾਊਤੇ’ ਦੀ ਉਤਪੱਤੀ ਦਾ ਕੇਂਦਰ ਦੱਖਣ ਪੂਰਬੀ ਅਰਬ ਸਾਗਰ ਵਿੱਚ ਹੈ। ਤਾਊਤੇ ਸਾਲ 2021 ਦਾ ਪਹਿਲਾ ਚੱਕਰਵਾਤੀ ਤੂਫਾਨ ਹੈ। ਇਸ ਦਾ ਨਾਮ ਮਿਆਂਮਾਰ ਨੇ ਤਾਊਤੇ ਰੱਖਿਆ ਹੈ, ਜਿਸਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ ਆਵਾਜ਼ ਕਰਨ ਵਾਲੀ ਛਿਪਕਲੀ।

ਫੇਨੀ
ਫੇਨੀ ਤੂਫ਼ਾਨ ਦੇ ਆਉਣ ਨਾਲ ਓਡੀਸ਼ਾ 'ਚ ਮੋਹਲੇਧਾਰ ਮੀਂਹ ਪਿਆ ਸੀ। ਸਾਲ 2019 'ਚ ਆਏ ਇਸ ਤੂਫਾਨ ਨੇ ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਇਲਾਕਿਆਂ 'ਚ ਕਾਫ਼ੀ ਤਬਾਹੀ ਮਚਾਈ ਸੀ। ਫੇਨੀ ਤੂਫ਼ਾਨ ਨੂੰ ਇਹ ਨਾਮ ਬੰਗਲਾਦੇਸ਼ ਨੇ ਦਿੱਤਾ ਸੀ ਅਤੇ ਇਸ ਦਾ ਬਾਂਗਲਾ ਅਤੇ ਓਡੀਸ਼ਾ 'ਚ ਮਤਲਬ ਨਾਗ਼ ਦਾ ਫਨ ਹੁੰਦਾ ਹੈ।

PunjabKesari

ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਤਟਾਂ ’ਤੇ ਸਭ ਤੋਂ ਜ਼ਿਆਦਾ ਅਸਰ
ਨੈਸ਼ਨਲ ਸਾਈਕਲੋਨ ਰਿਸਕ ਮਿਟਿਗੇਸ਼ਨ ਪ੍ਰਾਜੈਕਟ ਦਾ ਕਹਿਣਾ ਹੈ ਕਿ ਉੱਤਰੀ ਹਿੰਦ ਮਹਾਸਾਗਰ ਵਲੋਂ ਆਉਣ ਵਾਲੇ ਤੂਫਾਨ ਦੁਨੀਆ ਵਿਚ ਆਉਣ ਵਾਲੇ ਕੁਲ ਤੂਫਾਨਾਂ ਦਾ ਸਿਰਫ 7 ਫੀਸਦੀ ਹੀ ਹੁੰਦੇ ਹਨ ਪਰ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਤਟਾਂ ਉੱਤੇ ਇਨ੍ਹਾਂ ਤੂਫਾਨਾਂ ਦਾ ਅਸਰ ਸਭ ਤੋਂ ਜ਼ਿਆਦਾ ਗੰਭੀਰ ਹੁੰਦਾ ਹੈ।

ਤੂਫਾਨ ਲਈ ਉੱਚੀਆਂ ਲਹਿਰਾਂ ਜ਼ਿੰਮੇਵਾਰ
ਚੱਕਰਵਾਤ ਦੀ ਇਸ ਗੰਭੀਰ ਸਮੱਸਿਆ ਲਈ ਤੂਫਾਨ ਆਉਣ ਵੇਲੇ ਉੱਠਣ ਵਾਲੀ ਉੱਚੀਆਂ ਲਹਿਰਾਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਸਮੁੰਦਰ ਦਾ ਪਾਣੀ ਡੂੰਘਾ ਹੋਣ ਦੀ ਵਜ੍ਹਾ ਕਾਰਨ ਭਾਰਤ ਦੇ ਪੂਰਬੀ ਤਟ ’ਤੇ ਲਹਿਰਾਂ ਉੱਚੀਆਂ ਉੱਠਦੀਆਂ ਹਨ ਪਰ ਭਾਰਤ ਦਾ ਪੱਛਮੀ ਤਟ ਪੂਰਬੀ ਤਟ ਦੀ ਤੁਲਨਾ ’ਚ ਸ਼ਾਂਤ ਹੈ।

PunjabKesari

ਭਾਰਤ ’ਚ ਹੁਣ ਤੱਕ ਆਏ 300 ਤੋਂ ਜ਼ਿਆਦਾ ਤੂਫਾਨ
1891 ਤੋਂ ਲੈ ਕੇ ਹੁਣ ਤਕ ਭਾਰਤ ਦੇ ਪੂਰਬੀ ਤਟ ’ਤੇ 300 ਤੋਂ ਜ਼ਿਆਦਾ ਤੂਫਾਨ ਆਏ। ਇਸ ਦੌਰਾਨ ਪੱਛਮੀ ਤਟ ’ਤੇ ਸਿਰਫ 48 ਤੂਫਾਨ ਆਏ।

ਦੁਨੀਆ ਦੇ ਸਭ ਤੋਂ ਖ਼ਤਰਨਾਕ ਤੂਫਾਨ
1 . ਬੰਗਲਾਦੇਸ਼ : ਗ੍ਰੇਟ ਭੋਲਾ ਸਾਈਕਲੋਨ ਵਿੱਚ ਕਰੀਬ 5 ਲੱਖ ਜਾਨਾਂ ਗਈਆਂ।
2 . ਵਿਅਤਨਾਮ : ਹੈਪੋਂਗ ਤੂਫਾਨ ਨੇ ਕਰੀਬ 3 ਲੱਖ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਿਆ।
3 . ਆਂਧਰਾ ਪ੍ਰਦੇਸ਼ : ਰਕੋਂਰਗਾ ਤੂਫਾਨ ਨੇ ਕਰੀਬ 3 ਲੱਖ ਲੋਕਾਂ ਦੀਆਂ ਜਾਨਾਂ ਲੈ ਲਈਆਂ।
4 . ਸੁਪਰ ਸਾਈਕਲੋਨ ਨੀਨਾ ਕਾਰਨ ਕਰੀਬ 1.71 ਲੱਖ ਲੋਕਾਂ ਦੀ ਮੌਤ ਹੋਈ।
5 . ਟਾਰਨੈਡੋ ’ਚ ਕਰੀਬ 1300 ਲੋਕ ਮਾਰੇ ਗਏ ਅਤੇ 12,000 ਬੇਘਰ ਹੋਏ।


author

DIsha

Content Editor

Related News