ਉੱਤਰ ਪ੍ਰਦੇਸ਼: ਹਨ੍ਹੇਰੀ ਤੂਫਾਨ ਕਾਰਨ 75 ਲੋਕਾਂ ਦੀ ਹੋਈ ਮੌਤ
Thursday, May 03, 2018 - 02:40 PM (IST)

ਆਗਰਾ— ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲੇ 'ਚ ਆਏ ਹਨ੍ਹੇਰੀ-ਤੂਫਾਨ ਨਾਲ ਕਈ ਥਾਵਾਂ 'ਤੇ ਦਰੱਖਤ ਡਿੱਗ ਗਏ ਅਤੇ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ। ਹਨ੍ਹੇਰੀ-ਤੂਫਾਨ ਨੇ ਪੇਂਡੂ ਇਲਾਕਿਆ 'ਚ ਭਾਰੀ ਤਬਾਹੀ ਮਚਾਈ। ਤੂਫਾਨ 'ਚ ਕਈ ਪਸ਼ੂਆਂ ਦੇ ਵੀ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਰਾਜਸਥਾਨ ਅਤੇ ਯੂ. ਪੀ. 'ਚ ਕੁੱਲ 75 ਮੌਤਾਂ ਦੀ ਪੁਸ਼ਟੀ ਹੋਈ ਹੈ।
ਜਾਣਕਾਰੀ ਮੁਤਾਬਕ ਬੁੱਧਵਾਰ ਸ਼ਾਮ ਨੂੰ ਭਾਰੀ ਤੂਫਾਨ ਅਤੇ ਬਾਰਸ਼ ਆਉਣ ਨਾਲ ਲੋਕ ਆਪਣੇ ਘਰਾਂ 'ਚ ਰਹਿਣ ਲਈ ਮਜ਼ਬੂਰ ਹੋ ਗਏ। ਲਗਭਗ ਅੱਧੇ ਘੰਟੇ ਤੱਕਤੂਫਾਨ ਨੇ ਸ਼ਹਿਰ 'ਚਭਾਰੀ ਤਬਾਹੀ ਮਚਾਈ। ਕਈ ਥਾਵਾਂ 'ਤੇ ਦਰੱਖਤ ਡਿੱਗ ਗਏ। ਹਨ੍ਹੇਰੀ ਆਉਣ ਨਾਲ ਅਚਾਨਕ ਹਨੇਰਾ ਹੋ ਗਿਆ ਅਤੇ ਰਾਤ ਵਰਗਾ ਨਜ਼ਾਰਾ ਹੋ ਗਿਆ ਅਤੇ ਦਰੱਖਤ ਡਿੱਗਣ ਨਾਲ ਬਿਜਲੀ ਸਪਲਾਈ 'ਚ ਵੀ ਰੁਕਾਵਟ ਆ ਗਈ। ਇਸ ਤੋਂ ਇਲਾਵਾ ਸੜਕਾਂ 'ਤੇ ਦਰੱਖਤ ਡਿੱਗਣ ਨਾਲ ਆਵਾਜਾਈ ਵੀ ਪ੍ਰਭਾਵਿਤ ਹੋ ਗਈ।
ਹਨ੍ਹੇਰੀ ਆਉਣ ਦੇ ਕਾਰਨ ਮੁਜੱਫਰਨਗਰ, ਦੇਵਬੰਦ, ਬਡਗਾਂਵ, ਨਾਨੌਤਾ ਆਦਿ ਖੇਤਰਾਂ 'ਚ ਕਈ ਜਗ੍ਹਾ ਦਰੱਖਤ ਡਿੱਗ ਗਏ। ਹਨ੍ਹੇਰੀ-ਤੂਫਾਨ ਦੇ ਆਉਣ ਤੋਂ ਬਾਅਦ ਆਈ ਤੇਜ਼ ਬਾਰਸ਼ ਨਾਲ ਹੋਏ ਨੁਕਸਾਨ ਦਾ ਅੰਦਾਜ਼ਾ ਲਿਆ ਜਾ ਰਿਹਾ ਹੈ। ਹਨ੍ਹੇਰੀ ਦੇ ਕਾਰਨ ਅੰਬ ਦੀ ਫਸਲ 'ਤੇ ਬੂਰਾ ਅਸਰ ਪਿਆ ਹੈ। ਇਸ ਤੋਂ ਇਲਾਵਾ ਸਬਜ਼ੀਆਂ ਦੀ ਫਸਲ ਖਰਾਬ ਹੋ ਗਈ।