ਲਾਕਡਾਊਨ ਦੌਰਾਨ ਸੈਲਰੀ ਦੀ ਮੰਗ ਕਰਦੇ ਵੱਡੀ ਗਿਣਤੀ ''ਚ ਮਜਦੂਰਾਂ ਨੇ ਕੀਤਾ ਪ੍ਰਦਰਸ਼ਨ

Sunday, May 10, 2020 - 12:50 AM (IST)

ਲਾਕਡਾਊਨ ਦੌਰਾਨ ਸੈਲਰੀ ਦੀ ਮੰਗ ਕਰਦੇ ਵੱਡੀ ਗਿਣਤੀ ''ਚ ਮਜਦੂਰਾਂ ਨੇ ਕੀਤਾ ਪ੍ਰਦਰਸ਼ਨ

ਉਨਾਓ -  ਉੱਤਰ ਪ੍ਰਦੇਸ਼ ਦੇ ਉਨਾਓ (Unnao) 'ਚ ਕਈ ਥਾਵਾਂ 'ਤੇ ਕੋਰੋਨਾ ਕਾਲ 'ਚ ਵੀ ਫੈਕਟਰੀ ਪ੍ਰਬੰਧਨ ਮਜ਼ਦੂਰਾਂ ਨੂੰ ਸੈਲਰੀ ਨਹੀ ਦੇ ਰਹੇ ਹਨ। ਜਿਸਦਾ ਨਤੀਜਾ ਇਹ ਹੋਇਆ ਕਿ ਅਣਗਿਣਤ ਮਜ਼ਦੂਰ ਲਾਕਡਾਊਨ ਦੀ ਉਲੰਘਣਾ ਕਰ ਇੱਕ ਫੈਕਟਰੀ ਦੇ ਗੇਟ 'ਤੇ ਜਾ ਪੁੱਜੇ ਅਤੇ ਜਮ ਕੇ ਨਾਰੇਬਾਜੀ ਕਰਣ ਲੱਗੇ। ਮੁਸ਼ਕਿਲ ਦੀ ਘੜੀ 'ਚ ਜਿੱਥੇ ਪ੍ਰਬੰਧਨ ਦਾ ਅਜਿਹਾ ਵਿਵਹਾਰ ਕਈ ਸਵਾਲ ਖੜ੍ਹੇ ਕਰ ਰਿਹਾ ਹੈ ਤਾਂ ਉਥੇ ਹੀ ਮਜ਼ਦੂਰਾਂ ਦਾ ਇਸ ਤਰ੍ਹਾਂ ਲਾਕਡਾਊਨ ਤੋੜਨਾ ਵੀ ਖਤਰੇ ਨੂੰ ਬੜਾਵਾ ਦੇ ਰਿਹਾ ਹੈ।
ਦਰਅਸਲ, ਸ਼ਨੀਵਾਰ ਨੂੰ ਲਖਨਊ ਕਾਨਪੁਰ ਹਾਈਵੇਅ 'ਤੇ ਸਦਰ ਕੋਤਵਾਲੀ ਖੇਤਰ ਦਹੀ ਚੌਕੀ ਮਿਰਜਾ ਇੰਟਰਨੈਸ਼ਨਲ ਫੈਕਟਰੀ ਦੇ ਗੇਟ ਦੇ ਬਾਹਰ 100 ਤੋਂ ਜ਼ਿਆਦਾ ਮਜ਼ਦੂਰ ਇਕੱਠਾ ਹੋ ਗਏ ਅਤੇ ਤਨਖਾਹ ਨਾ ਮਿਲਣ ਨੂੰ ਲੈ ਕੇ ਨਾਰੇਬਾਜੀ ਕਰਣ ਲੱਗੇ। ਪਰ ਫੈਕਟਰੀ ਪ੍ਰਬੰਧਨ ਨੇ ਮਜ਼ਦੂਰਾਂ ਦੀ ਇੱਕ ਨਾ ਸੁਣੀ ਅਤੇ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਉਥੇ ਹੀ ਇਸ ਦੌਰਾਨ ਕਰੀਬ ਦੋ ਘੰਟੇ ਤੱਕ ਸੋਸ਼ਲ ਡਿਸਟੈਂਸਿੰਗ ਦੀ ਵੀ ਖੂਬ ਧੱਜੀਆਂ ਉਡੀ ਪਰ ਪੁਲਸ ਦਰਸ਼ਕ ਬਣ ਕੇ ਇਹ ਸਭ ਦੇਖਦੀ ਰਹੀ। ਸੀ.ਓ. ਸਿਟੀ ਨੇ ਫੈਕਟਰੀ ਪ੍ਰਬੰਧਨ ਨਾਲ ਗੱਲਬਾਤ ਕਰ ਸਮੱਸਿਆ ਹੱਲ ਕਰਵਾਉਣ ਦੀ ਗੱਲ ਕਹੀ ਹੈ।
ਮਜਦੂਰਾਂ ਦਾ ਇਲਜ਼ਾਮ
ਫੈਕਟਰੀ ਕਰਮਚਾਰੀ ਮਹੇਸ਼ ਚੰਦਰ ਅਤੇ ਅਰਵਿੰਦ ਦਾ ਇਲਜ਼ਾਮ ਹੈ ਕਿ 7 ਮਈ ਨੂੰ ਤਨਖਾਹ ਦੇਣ ਦਾ ਭਰੋਸਾ ਦਿੱਤਾ ਗਿਆ, ਪਰ ਹੁਣ ਤੱਕ ਤਨਖਾਹ ਨਹੀਂ ਮਿਲੀ। ਉਥੇ ਹੀ ਫੈਕਟਰੀ ਜੀ.ਐਮ. ਫਰਹਦ ਖਾਨ ਕੈਮਰੇ ਸਾਹਮਣੇ ਕੁੱਝ ਵੀ ਨਹੀਂ ਬੋਲੇ।


author

Inder Prajapati

Content Editor

Related News