ਉਨਾਵ ਪਿੱਛੋਂ ਹੁਣ ਕਾਨਪੁਰ ’ਚ ਵੀ ਦਫਨਾਈਆਂ ਗਈਆਂ ਸੈਂਕੜੇ ਲਾਸ਼ਾਂ
Saturday, May 15, 2021 - 04:03 AM (IST)
ਕਾਨਪੁਰ - ਉੱਤਰ ਪ੍ਰਦੇਸ਼ ਦੇ ਉਨਾਵ ਦੀ ਬਕਸਰ ਘਾਟ ਵਾਂਗ ਕਾਨਪੁਰ ਦੇ ਸ਼ਿਵਰਾਜਪੁਰ ਦਾ ਖੇਰੇਸ਼ਵਰ ਘਾਟ ਵੀ ਸੈਂਕੜੇ ਲਾਸ਼ਾਂ ਨਾਲ ਭਰਿਆ ਪਿਆ ਹੈ। ਗੰਗਾ ਦੇ ਦਰਮਿਆਨ ਅਤੇ ਕੰਢੇ ’ਤੇ ਕਈ ਲਾਸ਼ਾਂ ਦਫਨਾਈਆਂ ਗਈਆਂ। ਲਗਭਗ 300 ਮੀਟਰ ਦੇ ਘੇਰੇ ’ਚ ਜਿਧਰ ਵੀ ਨਜ਼ਰ ਗਈ, ਲਾਸ਼ਾਂ ਹੀ ਲਾਸ਼ਾਂ ਨਜ਼ਰ ਆਈਆਂ। ਲਾਸ਼ਾਂ ਉਤੋਂ ਰੇਤ ਹਟੀ ਤਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਬੇਵਸੀ ਅਤੇ ਮਜਬੂਰੀ ਸਾਹਮਣੇ ਆਈ। ਦੱਸਿਆ ਜਾਂਦਾ ਹੈ ਕਿ ਆਸ-ਪਾਸ ਦੇ ਪੇਂਡੂ ਲਕੜੀ ਮਹਿੰਗੀ ਹੋਣ ਅਤੇ ਆਰਥਿਕ ਤੰਗੀ ਕਾਰਨ ਸੁਕੀ ਗੰਗਾ ’ਚ ਹੀ ਲਾਸ਼ਾਂ ਦਫਨਾ ਕੇ ਚਲੇ ਗਏ। ਘਾਟ ’ਤੇ ਲਾਸ਼ਾਂ ਦਾ ਅੰਤਿਮ ਸੰਸਕਾਰ ਹੁੰਦਾ ਹੀ ਆਇਆ ਹੈ ਪਰ ਪੇਂਡੂਆਂ ਦੀ ਮੰਨੀਏ ਤਾਂ ਗੰਗਾ ਦੇ ਕੰਢੇ ਅਤੇ ਦਰਮਿਆਨ ਵਾਲੀ ਸੁੱਕੀ ਥਾਂ ’ਤੇ ਲਾਸ਼ਾਂ ਨੂੰ ਦਫਨਾਉਣ ਦਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ-ਗਾਜ਼ੀਪੁਰ 'ਚ 217 ਭੇਡਾਂ ਦੀ ਮੌਤ ਤੋਂ ਬਾਅਦ ਮਚੀ ਭਾਜੜ
ਗੰਗਾ ’ਚ ਜਿਥੇ ਲਾਸ਼ਾਂ ਤੈਰਦੀਆਂ ਨਜ਼ਰ ਆ ਰਹੀਆਂ ਹਨ, ਉਥੇ ਮਿੱਟੀ ਦੇ ਢੇਰ ਬਿਆਨ ਕਰ ਰਹੇ ਹਨ ਕਿ ਕਿਵੇਂ ਉਨ੍ਹਾਂ ਨੂੰ ਦਫਨਾਇਆ ਵੀ ਗਿਆ ਹੈ। ਬਕਸਰ ਘਾਟ ਦੇ ਦੋਹਾਂ ਕੰਢਿਆ ’ਤੇ ਕਈ ਲਾਸ਼ਾਂ ਮਿਲੀਆਂ। ਵੀਰਵਾਰ 175 ਲਾਸ਼ਾਂ ਮੁੜ ਤੋਂ ਡੂੰਘੇ ਟੋਏ ’ਚ ਦਫਨਾ ਦਿੱਤੀਆਂ ਗਈਆਂ। ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ਇੰਨੀ ਵੱਧ ਗਈ ਕਿ ਲੋਕ ਲਾਸ਼ਾਂ ਸਾੜਣ ਦੀ ਥਾਂ ਜਿਥੇ ਜਗ੍ਹਾ ਮਿਲੀ, ਨੂੰ ਦਫਨਾਉਂਦੇ ਗਏ। ਲਕੜ ਦੀਆਂ ਵਧਦੀ ਕੀਮਤਾਂ ਕਾਰਨ ਗਰੀਬਾਂ ਕੋਲ ਇੰਨਾ ਪੈਸਾ ਵੀ ਨਹੀਂ ਸੀ ਕਿ ਉਹ ਲਾਸ਼ਾਂ ਨੂੰ ਸਾੜ ਸਕਦੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।