ਹਾਈ ਕੋਰਟ ਜੱਜ ਦੇ ਘਰ ਲੱਗੀ ਅੱਗ 'ਚੋਂ ਮਿਲੇ ਕਰੋੜਾਂ ਦੇ ਸੜੇ ਹੋਏ ਨੋਟ, ਸੁਪਰੀਮ ਕੋਰਟ ਨੇ ਜਾਰੀ ਕੀਤੀ ਵੀਡੀਓ

Sunday, Mar 23, 2025 - 01:33 PM (IST)

ਹਾਈ ਕੋਰਟ ਜੱਜ ਦੇ ਘਰ ਲੱਗੀ ਅੱਗ 'ਚੋਂ ਮਿਲੇ ਕਰੋੜਾਂ ਦੇ ਸੜੇ ਹੋਏ ਨੋਟ, ਸੁਪਰੀਮ ਕੋਰਟ ਨੇ ਜਾਰੀ ਕੀਤੀ ਵੀਡੀਓ

ਨਵੀਂ ਦਿੱਲੀ- ਦਿੱਲੀ ਹਾਈਕੋਰਟ ਦੇ ਜੱਜ ਜਸਟਿਸ ਯਸ਼ਵੰਤ ਵਰਮਾ ਦੇ ਘਰ 14 ਮਾਰਚ ਨੂੰ ਭਿਆਨਕ ਅੱਗ ਲੱਗ ਗਈ ਸੀ, ਜਿਸ ਦੌਰਾਨ ਉੱਥੋਂ ਪਈ ਕੋਰੜਾਂ ਰੁਪਏ ਦੀ ਨਕਦੀ ਵੀ ਸੜ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਇਸ ਗੱਲ ਦੀ ਪੁਸ਼ਟੀ ਕਰਨ ਵਾਲੀ ਇਕ ਵੀਡੀਓ ਸੁਪਰੀਮ ਕੋਰਟ ਨੇ ਸ਼ਨੀਵਾਰ ਨੂੰ ਰਿਲੀਜ਼ ਕਰ ਦਿੱਤੀ ਹੈ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਸ ਦੇ ਘਰ 'ਚ ਕਰੋੜਾਂ ਰੁਪਏ ਦੇ ਨੋਟ ਸੜੀ ਹੋਈ ਹਾਲਤ 'ਚ ਪਏ ਹਨ। 

ਇਸ ਮਾਮਲੇ 'ਚ ਘਰ 'ਚ ਅੱਗ ਲੱਗਣ ਦੀ ਜਾਣਕਾਰੀ ਜਸਟਿਸ ਵਰਮਾ ਦੇ ਪੀ.ਏ. ਨੇ ਦਿੱਤੀ ਸੀ। ਇਹ ਜਾਣਕਾਰੀ ਅਦਾਲਤ ਨੂੰ ਦਿੰਦੇ ਹੋਏ ਦਿੱਲੀ ਪੁਲਸ ਨੇ ਦੱਸਿਆ ਕਿ 14 ਮਾਰਚ ਦੀ ਰਾਤ ਕਰੀਬ 11.45 ਵਜੇ ਉਨ੍ਹਾਂ ਨੂੰ ਜਸਟਿਸ ਵਰਮਾ ਦੇ ਪੀ.ਏ. ਦਾ ਫ਼ੋਨ ਆਇਆ ਸੀ ਕਿ ਜਸਟਿਸ ਵਰਮਾ ਦੇ ਬੰਗਲੇ 'ਚ ਅੱਗ ਲੱਗ ਗਈ ਹੈ। ਜਿਸ ਕਮਰੇ 'ਚ ਅੱਗ ਲੱਗੀ ਸੀ, ਉਸੇ ਦੇ ਨਾਲ ਦੇ ਕਮਰਿਆਂ 'ਚ ਸੁਰੱਖਿਆਕਰਮੀ ਰਹਿੰਦੇ ਸਨ। ਪੁਲਸ ਨੇ ਦੱਸਿਆ ਕਿ ਅੱਗ ਬੁਝਾਏ ਜਾਣ ਤੋਂ ਬਾਅਦ ਹੀ ਕਮਰੇ 'ਚ ਨੋਟ ਮਿਲਣ ਦੀ ਖ਼ਬਰ ਸਾਹਮਣੇ ਆਈ ਸੀ।  

ਇਸ ਮਾਮਲੇ ਦੀ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ ਨੇ 21 ਮਾਰਚ ਨੂੰ ਜਾਰੀ ਕੀਤੀ ਇਕ ਚਿੱਠੀ 'ਚ ਯਸ਼ਵੰਤ ਵਰਮਾ ਤੋਂ ਇਸ ਨਕਦੀ ਦਾ ਲੇਖਾ-ਜੋਖਾ ਮੰਗਿਆ ਸੀ ਕਿ ਇੰਨੀ ਵੱਡੀ ਰਕਮ ਉਨ੍ਹਾਂ ਦੇ ਘਰ ਆਖ਼ਿਰ ਕਿੱਥੋਂ ਆਈ ਸੀ। 

#WATCH | The Supreme Court released the inquiry report filed by Delhi High Court Chief Justice Devendra Kumar Upadhyaya into the controversy relating to High Court Justice Yashwant Varma. In his report, the Delhi High Court Chief Justice said that he is of the prima facie opinion… pic.twitter.com/1xgMh8xWNW

— ANI (@ANI) March 22, 2025

ਇਹ ਵੀ ਪੜ੍ਹੋ- ਪਹਿਲਾਂ ਮੁੰਡੇ ਨੇ ਔਰਤਾਂ ਨੂੰ ਕੀਤੇ ਗ਼ਲਤ ਮੈਸੇਜ, ਫ਼ਿਰ ਘਰ ਉਲਾਂਭਾ ਲੈ ਕੇ ਆਏ ਭਰਾਵਾਂ ਨੂੰ ਗੋਲ਼ੀਆਂ ਨਾਲ ਭੁੰਨ੍ਹਿਆ

ਇਸ ਮਗਰੋਂ ਆਪਣਾ ਜਵਾਬ ਦਿੰਦੇ ਹੋਏ ਜਸਟਿਸ ਯਸ਼ਵੰਤ ਵਰਮਾ ਨੇ ਕਿਹਾ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਘਰ 'ਚੋਂ ਮਿਲਿਆ ਪੈਸਾ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਨੂੰ ਫਸਾਉਣ ਦੀ ਸਾਜ਼ਿਸ਼ ਜਾਪਦੀ ਹੈ। ਪਰ ਜਾਂਚ ਤੋਂ ਪਤਾ ਲੱਗਦਾ ਹੈ ਕਿ ਘਰ ਦੇ ਇਸ ਇਲਾਕੇ 'ਚ ਬਾਹਰੋਂ ਦਾਖਲ ਨਹੀਂ ਹੋਇਆ ਜਾ ਸਕਦਾ।

ਇਸ ਮਗਰੋਂ ਸੁਪਰੀਮ ਕੋਰਟ ਨੇ ਵੀ ਇਕ ਆਦੇਸ਼ ਜਾਰੀ ਕਰਦੇ ਹੋਏ ਦਿੱਲੀ ਹਾਈ ਕੋਰਟ ਨੂੰ ਕਿਹਾ ਕਿ ਜਦੋਂ ਤੱਕ ਇਸ ਮਾਮਲੇ ਦਾ ਸੱਚ ਸਾਹਮਣੇ ਨਹੀਂ ਆ ਜਾਂਦਾ, ਉਦੋਂ ਤੱਕ ਜਸਟਿਸ ਯਸ਼ਵੰਤ ਵਰਮਾ ਨੂੰ ਕੋਈ ਵੀ ਅਦਾਲਤੀ ਕੰਮ ਨਹੀਂ ਸੌਂਪਿਆ ਜਾਵੇਗਾ। ਚੀਫ਼ ਜਸਟਿਸ ਆਫ਼ ਇੰਡੀਆ ਸੰਜੀਵ ਖੰਨਾ ਨੇ ਜਸਟਿਸ ਯਸ਼ਵੰਤ ਵਰਮਾ ਨੂੰ ਆਦੇਸ਼ ਦਿੱਤੇ ਹਨ ਕਿ ਉਹ ਆਪਣੇ ਫ਼ੋਨ ਦਾ ਡਾਟਾ ਡਿਲੀਟ ਨਾ ਕਰਨ ਤੇ ਪਿਛਲੇ 6 ਮਹੀਨੇ ਦਾ ਡਾਟਾ ਅਦਾਲਤ 'ਚ ਪੇਸ਼ ਕਰਨ। 

ਇਸ ਤੋਂ ਇਲਾਵਾ ਜਸਟਿਸ ਯਸ਼ਵੰਤ ਵਰਮਾ 'ਤੇ ਲੱਗੇ ਇਨ੍ਹਾਂ ਇਲਜ਼ਾਮਾਂ ਦੀ ਜਾਂਚ ਕਰਨ ਲਈ ਚੀਫ਼ ਜਸਟਿਸ ਆਫ਼ ਇੰਡੀਆ ਸੰਜੀਵ ਖੰਨਾ ਨੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ 'ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ, ਹਿਮਾਚਲ ਪ੍ਰਦੇਸ਼ ਹਾਈਕੋਰਟ ਦੇ ਚੀਫ਼ ਜਸਟਿਸ ਜੀ.ਐੱਸ. ਸੰਧਾਵਾਲੀਆ ਤੇ ਕਰਨਾਟਕ ਹਾਈਕੋਰਟ ਦੇ ਜੱਜ ਅਨੂੰ ਸ਼ਿਵਾਰਮਨ ਦਾ ਨਾਂ ਸ਼ਾਮਲ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਇਸ ਕਮੇਟੀ ਦੀ ਜਾਂਚ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ- ਪੁਲਸ ਨੇ ਸੁਲਝਾ ਲਈ ਅੰਨ੍ਹੇ ਕਤਲ ਦੀ ਗੁੱਥੀ, ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਕੁੜੀ ਦੇ ਪਿਓ ਨੇ ਮੁੰਡਾ ਮਰਵਾ ਕੇ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News