ਕਿਵੇਂ ਰੋਕੀਆਂ ਜਾਣ ਜਹਾਂਗੀਰਪੁਰੀ ਵਰਗੀਆਂ ਹਿੰਸਕ ਘਟਨਾਵਾਂ, ਕਿਰਨ ਬੇਦੀ ਨੇ ਦਿੱਤੇ ਇਹ ਵੱਡੇ ਸੁਝਾਅ

Wednesday, Apr 20, 2022 - 06:04 PM (IST)

ਕਿਵੇਂ ਰੋਕੀਆਂ ਜਾਣ ਜਹਾਂਗੀਰਪੁਰੀ ਵਰਗੀਆਂ ਹਿੰਸਕ ਘਟਨਾਵਾਂ, ਕਿਰਨ ਬੇਦੀ ਨੇ ਦਿੱਤੇ ਇਹ ਵੱਡੇ ਸੁਝਾਅ

ਨੈਸ਼ਨਲ ਡੈਸਕ- 16 ਅਪ੍ਰੈਲ ਨੂੰ ਰਾਜਧਾਨੀ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ’ਚ ਹਨੂੰਮਾਨ ਜਯੰਤੀ ਮੌਕੇ ਭੜਕੀ ਹਿੰਸਾ ਨੂੰ ਲੈ ਕੇ ਸਿਆਸਤ ਵੀ ਗਰਮਾ ਗਈ ਹੈ। ਦੱਸ ਦੇਈਏ ਕਿ ਜਹਾਂਗੀਰਪੁਰੀ ਇਲਾਕੇ ’ਚ 16 ਅਪ੍ਰੈਲ ਨੂੰ ਹਨੂੰਮਾਨ ਜਯੰਤੀ ’ਤੇ ਆਯੋਜਿਤ ਸ਼ੋਭਾ ਯਾਤਰਾ ਦੌਰਾਨ ਦੋ ਧਿਰਾਂ ’ਚ ਹਿੰਸਕ ਝੜਪ ਹੋਈ ਸੀ। ਇਸ ਹਿੰਸਾ ’ਚ 8 ਪੁਲਸ ਮੁਲਾਜ਼ਮਾਂ ਸਮੇਤ 9 ਲੋਕ ਜ਼ਖਮੀ ਹੋਏ ਹਨ। ਪੁਲਸ ਨੇ ਹੁਣ ਤੱਕ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਭ ਦੇ ਦਰਮਿਆਨ ਸਾਬਕਾ ਆਈ. ਪੀ. ਐੱਸ. ਅਤੇ ਪੁਡੂਚੇਰੀ ਦੀ ਸਾਬਕਾ ਲੈਫਟੀਨੈਂਟ ਗਵਰਨਰ ਕਿਰਨ ਬੇਦੀ ਨੇ ਦੰਗਿਆਂ ਅਤੇ ਹਿੰਸਕ ਘਟਨਾਵਾਂ ਨੂੰ ਕਿਵੇਂ ਰੋਕਿਆ ਜਾਵੇ, ਇਸ ਲਈ ਸਰਕਾਰ ਨੂੰ ਕੁਝ ਸੁਝਾਅ ਪੇਸ਼ ਕੀਤੇ ਹਨ।

ਇਹ ਵੀ ਪੜ੍ਹੋ: ਦਿੱਲੀ: ਜਹਾਂਗੀਰਪੁਰੀ ’ਚ ਹਿੰਸਾ ਵਾਲੀ ਥਾਂ ’ਤੇ ਚਲੇ ਬੁਲਡੋਜ਼ਰ, SC ਨੇ ਕਾਰਵਾਈ ’ਤੇ ਲਾਈ ਰੋਕ

1- ਕੋਈ ਵੀ ਸ਼ੋਭਾ ਯਾਤਰਾ ਕੱਢਣ ਤੋਂ ਪਹਿਲਾਂ ਅਤੇ ਇਜਾਜ਼ਤ ਦੇਣ ਤੋਂ ਪਹਿਲਾਂ 'ਕੀ ਕਰੀਏ ਅਤੇ ਨਾ ਕੀ ਨਾ ਕਰੀਏ', ਇਸ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।

2- ਸ਼ੋਭਾ ਯਾਤਰਾ ’ਚ ਇਲਾਕੇ ਦੀਆਂ ਮਾਰਕੀਟ ਐਸੋਸੀਏਸ਼ਨਾਂ ਜਾਂ ਇਸਤਰੀ ਕਮੇਟੀਆਂ ਸਮੇਤ ਸਤਿਕਾਰਯੋਗ ਵਿਅਕਤੀਆਂ ਨੂੰ ਪਹਿਰੇਦਾਰੀ ਵਜੋਂ ਕੰਮ ਕਰਨ ਲਈ ਪ੍ਰੇਰਿਆ ਜਾਵੇ। ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਔਰਤਾਂ ਵੀ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।

3- ਇਨ੍ਹਾਂ ਇਲਾਕਿਆਂ ’ਚ ਰਹਿੰਦੇ ਲੋਕਾਂ 'ਤੇ ਜਿਨ੍ਹਾਂ ਨੇ ਪਿਛਲੇ ਸਮੇਂ ਵਿਚ ਕੋਈ ਅਪਰਾਧ ਕੀਤਾ ਹੈ, 'ਤੇ ਨਜ਼ਰ ਰੱਖੀ ਜਾਵੇ। ਸ਼ਾਂਤੀ ਬਣਾਈ ਰੱਖਣ ਲਈ ਅਜਿਹੇ ਵਿਅਕਤੀਆਂ ਤੋਂ ਸ਼ਾਂਤੀ ਬਾਂਡ ਭਰਵਾਇਆ ਜਾਵੇ।

ਇਹ ਵੀ ਪੜ੍ਹੋ: ਜਹਾਂਗੀਰਪੁਰੀ ’ਚ ਬੁਲਡੋਜ਼ਰ ਕਾਰਵਾਈ ’ਤੇ SC ਦੀ ਰੋਕ, ਲੋਕ ਬੋਲੇ-‘'ਹੁਣ ਕੀ ਰਹਿ ਗਿਆ, ਸਾਡੀ ਰੋਜ਼ੀ-ਰੋਟੀ ਖੋਹ ਲਈ'

 4- ਘਰਾਂ ਦੀਆਂ ਛੱਤਾਂ ਦੀ ਤਲਾਸ਼ੀ ਲੈਣੀ ਚਾਹੀਦੀ ਹੈ ਅਤੇ ਜੇਕਰ ਜਲਣਸ਼ੀਲ ਸਮੱਗਰੀ ਜਾਂ ਇੱਟਾਂ ਮਿਲਦੀਆਂ ਹਨ, ਤਾਂ ਨਗਰ ਨਿਗਮ ਨੂੰ ਉਸ ਦੀ ਸਫਾਈ ਕਰਵਾਉਣੀ ਚਾਹੀਦੀ ਹੈ।

5- ਜੇਕਰ ਇਲਾਕੇ ’ਚ ਕਿਸੇ ਵਿਅਕਤੀ ਕੋਲ ਲਾਇਸੈਂਸੀ ਹਥਿਆਰ ਹਨ ਤਾਂ ਉਹ ਜਮ੍ਹਾ ਕਰਵਾਏ ਜਾਣ।

6- ਪੁਲਸ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ, ਔਰਤਾਂ ਨੂੰ ‘ਮਹਿਲਾ ਸ਼ਾਂਤੀ ਕਮੇਟੀ’ ਵਿਚ ਸ਼ਾਮਲ ਕੀਤਾ ਜਾਵੇ।

7. ਇਸ ਤੋਂ ਇਲਾਵਾ ਪੁਲਸ ਨੂੰ ਸ਼ੋਭਾ ਯਾਤਰਾ ਤੋਂ ਪਹਿਲਾਂ ਸਥਾਨਕ ਲੋਕਾਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ।

8- ਇਸ ਦੇ ਨਾਲ ਹੀ ਸ਼ੋਭਾ ਯਾਤਰਾ ਤੋਂ ਪਹਿਲਾਂ ਇਕ ਸਰਵੇਖਣ ਕੀਤਾ ਜਾਣਾ ਚਾਹੀਦਾ ਹੈ ਕਿ ਕੀ ਸਾਰੇ ਸੀ.ਸੀ.ਟੀ.ਵੀ. ਕੈਮਰੇ ਕੰਮ ਕਰ ਰਹੇ ਹਨ ਜਾਂ ਨਹੀਂ।

ਇਹ ਵੀ ਪੜ੍ਹੋ: ਜਹਾਂਗੀਰਪੁਰੀ ’ਚ ਕਾਰਵਾਈ ’ਤੇ ਭੜਕੇ ਰਾਘਵ ਚੱਢਾ, ਬੋਲੇ- ਦੰਗੇ ਰੋਕਣੇ ਹਨ ਤਾਂ ਅਮਿਤ ਸ਼ਾਹ ਦੇ ਘਰ ’ਤੇ ਚਲੇ ਬੁਲਡੋਜ਼ਰ


author

Tanu

Content Editor

Related News