ਕੋਰੋਨਾ ਨਾਲ ਲੜਨ ਲਈ ਕਿਵੇਂ ਵਧਾਈਏ ਇਮਿਊਨਿਟੀ? PM ਮੋਦੀ ਨੇ ਦੱਸੇ ਤਰੀਕੇ

04/02/2020 12:37:03 AM

ਨਵੀਂ ਦਿੱਲੀ — ਕੋਰੋਨਾ ਵਾਇਰਸ ਦੀ ਰਫਤਾਰ ਰੋਕਣ ਦੇ ਟੀਚੇ ਨਾਲ ਸਰਕਾਰ ਨੇ 24 ਮਾਰਚ ਤੋਂ ਦੇਸ਼ 'ਚ 21 ਦਿਨ ਦਾ ਲਾਕਡਾਊਨ ਲਾਗੂ ਕੀਤਾ ਹੈ। ਪੀ.ਐੱਮ. ਮੋਦੀ ਨੇ ਹਰੇਕ ਮਹੀਨੇ ਦੇ ਅਖਿਰ 'ਚ ਪ੍ਰਸਾਰਿਤ ਹੋਣ ਵਾਲੇ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ 'ਚ ਲਾਕਡਾਊਨ ਕਾਰਨ ਹੋ ਰਹੀ ਪ੍ਰੇਸ਼ਾਨੀ ਲਈ ਮੁਆਫੀ ਮੰਗੀ ਸੀ। ਉਨ੍ਹਾਂ ਨੇ ਉਦੋਂ ਇਹੀ ਕਿਹਾ ਸੀ ਕਿ ਇਸ ਦੌਰਾਨ ਲੋਕ ਖੁਦ ਨੂੰ ਕਿਵੇਂ ਫਿਟ ਰੱਖਣ, ਇਸ ਨਾਲ ਜੁੜੀ ਜਾਣਕਾਰੀਆਂ ਉਹ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਯੋਗ ਨਾਲ ਸਬੰਧਿਤ ਵੀਡੀਓ ਟਵੀਟਰ 'ਤੇ ਪੋਸਟ ਕੀਤੇ ਸਨ। ਹੁਣ ਉਨ੍ਹਾਂ ਨੇ ਟਵੀਟ ਕਰਕੇ ਇਹ ਦੱਸਿਆ ਹੈ ਕਿ ਆਪਣੀ ਰੋਕ ਰੋਧਕ ਸਮਰੱਥਾ (ਇਮਿਊਨਿਟੀ) ਨੂੰ ਕਿਵੇਂ ਵਧਾਇਆ ਜਾਵੇ। ਪੀ.ਐੱਮ. ਮੋਦੀ ਨੇ ਟਵੀਟ ਕਰ ਕਿਹਾ ਹੈ ਕਿ ਆਯੁਸ਼ ਮੰਤਰਾਲਾ ਨੇ ਬਿਹਤਰ ਸਿਹਤ ਅਤੇ ਇਮਿਊਨਿਟੀ ਲਈ ਕੁਝ ਦਿਸ਼ਾ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਅਜਿਹੇ ਉਪਾਅ ਹਨ, ਜੋ ਆਸਾਨੀ ਨਾਲ ਕੀਤੇ ਜਾ ਸਕਦੇ ਹਨ। ਪੀ.ਐੱਮ. ਮੋਦੀ ਨੇ ਕਿਹਾ ਕਿ ਕਈ ਤਾਂ ਅਜਿਹੀਆਂ ਗੱਲਾਂ ਹਨ, ਜੋ ਮੈਂ ਖੁਦ ਸਾਲਾਂ ਤੋਂ ਕਰ ਰਿਹਾ ਹਾਂ। ਜਿਵੇਂ ਪੂਰੇ ਸਾਲ ਗਰਮ ਪਾਣੀ ਪੀਣਾ।
ਪੀ.ਐੱਮ. ਮੋਦੀ ਨੇ ਕਿਹਾ ਕਿ ਤੁਸੀਂ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ, ਨਾਲ ਹੀ ਦੂਜਿਆਂ ਨਾਲ ਵੀ ਸਾਂਝਾ ਕਰੋ। ਪੀ.ਐੱਮ. ਮੋਦੀ ਨੇ ਆਪਣੇ ਸੰਦੇਸ਼ ਦੇ ਨਾਲ ਆਯੂਸ਼ ਮੰਤਰਾਲਾ ਦੇ ਦਿਸ਼ਾ ਨਿਰਦੇਸ਼ਾਂ ਨਾਲ ਜੁੜੀਆਂ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਕੋਰੋਨਾ ਵਾਇਰਸ ਨਾਲ ਜੁੜੇ ਇਸ ਸੰਕਟ ਦੌਰਾਨ ਦੇਖਭਾਲ ਕਰਨ ਅਤੇ ਰੋਗ ਰੋਧਕ ਸਮਰੱਥਾ ਵਧਾਉਣ ਲਈ ਆਯੁਰਵੇਦਿਕ ਉਪਾਅ ਦੱਸੇ ਹਨ।

 


Inder Prajapati

Content Editor

Related News