ਦੇਖੋ ਕਿਵੇਂ ਚੰਨ ਦੀ ਸਤ੍ਹਾ 'ਤੇ ਵਿਕਰਮ ਲੈਂਡਰ 'ਚੋਂ ਬਾਹਰ ਨਿਕਲਿਆ ਰੋਵਰ 'ਪ੍ਰਗਿਆਨ', ਇਸਰੋ ਨੇ ਸਾਂਝੀ ਕੀਤੀ ਵੀਡੀਓ

Friday, Aug 25, 2023 - 03:40 PM (IST)

ਬੇਂਗਲੁਰੂ- ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਚੰਦਰਯਾਨ-3 ਮਿਸ਼ਨ ਦੇ ਰੋਵਰ 'ਪ੍ਰਗਿਆਨ' ਦੇ ਲੈਂਡਰ ਵਿਕਰਮ 'ਚੋਂ ਬਾਹਰ ਨਿਕਲਣ ਅਤੇ ਇਸਦੇ ਚੰਦਰਮਾ ਦੀ ਸਤ੍ਹਾ 'ਤੇ ਚੱਲਣ ਦੀ ਇਕ ਸ਼ਾਨਦਾਰ ਵੀਡੀਓ ਸ਼ੁੱਕਰਵਾਰ ਨੂੰ ਜਾਰੀ ਕੀਤੀ ਹੈ। ਇਹ ਵੀਡੀਓ ਲੈਂਡਰ ਦੇ ਇਮੇਜਰ ਕੈਮਰੇ ਨੇ ਬਣਾਈ ਹੈ। ਇਸਰੋ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਹ ਵੀਡੀਓ ਸਾਂਝੀ ਕਰਦੇ ਹੋਏ ਸੰਦੇਸ਼ ਲਿਖਿਆ ਹੈ ਕਿ ਚੰਦਰਯਾਨ-3 ਦਾ ਰੋਵਰ, ਲੈਂਡਰ 'ਚੋਂ ਨਿਕਲ ਕੇ ਇਸ ਤਰ੍ਹਾਂ ਚੰਦਰਮਾ ਦੀ ਸਤ੍ਹਾ 'ਤੇ ਚੱਲਿਆ। 

ਭਾਰਤੀ ਪੁਲਾੜ ਏਜੰਸੀ ਨੇ ਚੰਦਰਯਾਨ-3 ਦੇ ਲੈਂਡਰ ਦੇ ਚੰਦਰਮਾ ਦੀ ਸਤ੍ਹਾਂ 'ਤੇ ਸਾਫਟ ਲੈਂਡਿੰਗ ਕਰਨ ਤੋਂ ਬਾਅਦ ਚੰਦਰਯਾਨ-2 ਦੇ ਆਰਬਿਟਰ ਹਾਈ ਰੈਜ਼ੋਲਿਊਸ਼ਨ ਕੈਮਰਾ (ਓ.ਐੱਚ.ਆਰ.ਸੀ.) ਤੋਂ ਲਈ ਗਈ ਉਸਦੀ ਤਸਵੀਰ ਵੀ ਜਾਰੀ ਕੀਤੀ। ਇਸਰੋ ਨੇ ਸੋਸ਼ਲ ਮੀਡੀਆ ਮੰਚ 'ਤੇ ਲਿਖਿਆ ਕਿ ਚੰਦਰਯਾਨ-2 ਆਰਬਿਟਰ ਨੇ ਚੰਦਰਯਾਨ-3 ਲੈਂਡਰ ਦੀਆਂ ਤਸਵੀਰਾਂ ਲਈਆਂ। ਚੰਦਰਯਾਨ-2 ਦਾ ਆਰਬਿਟਰ ਹਾਈ ਰੈਜ਼ੋਲਿਊਸ਼ਨ ਕੈਮਰਾ (ਓ.ਐੱਚ.ਆਰ.ਸੀ.) ਚੰਦਰਮਾ ਦੀ ਪਰਿਕਰਮਾ ਕਰ ਰਹੇ ਵਰਤਮਾਨ 'ਚ ਮੌਜੂਦ ਸਾਰੇ ਕੈਮਰਿਆਂ 'ਚੋਂ ਸਭ ਤੋਂ ਵਧੀਆ ਰੈਜ਼ੋਲਿਊਸ਼ਨ ਵਾਲਾ ਕੈਮਰਾ ਹੈ। 

ਇਹ ਵੀ ਪੜ੍ਹੋ– ਵਿਗਿਆਨੀਆਂ ਦਾ ਦਾਅਵਾ, ਚੰਦਰਮਾ ’ਤੇ ਜੀਵਨ ਦੀ ਸੰਭਾਵਨਾ ਅਤੇ ਸੂਰਜੀ ਮੰਡਲ ਦੇ ਰਹੱਸਾਂ ਤੋਂ ਉੱਠੇਗਾ ਪਰਦਾ

ਇਹ ਵੀ ਪੜ੍ਹੋ– ਔਰਤ ਨੇ ਏਲੀਅਨ ਵਰਗੇ ਬੱਚੇ ਨੂੰ ਦਿੱਤਾ ਜਨਮ, ਡਾਕਟਰ ਵੀ ਰਹਿ ਗਏ ਹੈਰਾਨ (ਵੀਡੀਓ)

ਇਸਨੇ 23 ਅਗਸਤ 2023 ਨੂੰ ਚੰਨ ਦੀ ਸਤ੍ਹਾ 'ਤੇ ਉਤਰੇ ਚੰਦਰਯਾਨ-3 ਲੈਂਡਰ ਨੂੰ ਕੈਮਰੇ 'ਚ ਕੈਦ ਕੀਤਾ। ਚੰਦਰਯਾਨ-2 ਆਰਬਿਟਰ ਨੂੰ 2019 'ਚ ਲਾਂਚ ਕੀਤਾ ਗਿਆ ਸੀ। ਇਹ ਅਜੇ ਵੀ ਚੰਦਰਮਾ ਦੁਆਲੇ ਘੁੰਮ ਰਿਹਾ ਹੈ। 'ਪ੍ਰਗਿਆਨ' ਦੇ ਨਾਲ  'ਵਿਕਰਮ' ਬੁੱਧਵਾਰ ਨੂੰ ਆਪਣੇ ਮਕਸਦ ਲਈ ਤੈਅ ਖੇਤਰ ਦੇ ਅੰਦਰ ਚੰਦਰਮਾ ਦੀ ਸਤ੍ਹਾ 'ਤੇ ਉਤਰਿਆ ਸੀ। ਚੰਦਰਮਾ ਦੀ ਸਤ੍ਹਾ 'ਤੇ ਉਤਰਨ ਦੇ ਕੁਝ ਘੰਟਿਆਂ ਬਾਅਦ, 26 ਕਿਲੋਗ੍ਰਾਮ ਭਾਰ ਵਾਲਾ ਛੇ ਪਹੀਆ ਰੋਵਰ ਲੈਂਡਰ 'ਚੋਂ ਬਾਹਰ ਨਿਕਲ ਗਿਆ। ਇਸਰੋ ਨੇ ਵੀਰਵਾਰ ਸ਼ਾਮ ਨੂੰ ਕਿਹਾ ਸੀ ਕਿ ਸਾਰੀਆਂ ਗਤੀਵਿਧੀਆਂ ਨਿਰਧਾਰਤ ਸਮੇਂ ਅਨੁਸਾਰ ਜਾਰੀ ਹਨ। ਸਾਰੇ ਸਿਸਟਮ ਆਮ ਹਨ। ਲੈਂਡਰ ਮਾਡਿਊਲ ਵਿਚ ILSA ('ਇੰਸਟਰੂਮੈਂਟ ਫਾਰ ਲੂਨਰ ਸਿਸਮਿਕ ਐਕਟੀਵਿਟੀ'), ਰੰਭਾ (ਰੇਡੀਓ ਐਨਾਟੋਮੀ ਆਫ਼ ਮੂਨ ਬਾਉਂਡ ਹਾਈਪਰਸੈਂਸਟਿਵ ਆਇਨੋਸਫੀਅਰ ਅਤੇ ਵਾਯੂਮੰਡਲ) ਅਤੇ ਚੈਸਟ ਅੱਜ ਕਾਰਜਸ਼ੀਲ ਹੋ ਗਏ। ਰੋਵਰ ਚੱਲਣਾ ਸ਼ੁਰੂ ਹੋ ਗਿਆ ਹੈ।

ਇਹ ਵੀ ਪੜ੍ਹੋ– ਹਿਮਾਚਲ : ਕੁੱਲੂ ਤੋਂ ਸਾਹਮਣੇ ਆਈ ਤਬਾਹੀ ਦੀ ਵੀਡੀਓ, ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ 8 ਬਹੁਮੰਜ਼ਿਲਾ ਇਮਾਰਤਾਂ

 

ਇਹ ਵੀ ਪੜ੍ਹੋ– ਫੌਜ ਨੂੰ ਮਿਲਣਗੇ ਆਧੁਨਿਕ ਹਥਿਆਰ, ਸਰਕਾਰ ਨੇ 7,800 ਕਰੋੜ ਰੁਪਏ ਦੇ ਖ਼ਰੀਦ ਪ੍ਰਸਤਾਵਾਂ ਨੂੰ ਦਿੱਤੀ ਮਨਜ਼ੂਰੀ

'ਪ੍ਰੋਪਲਸ਼ਨ ਮਾਡਿਊਲ' 'ਚ ਮੌਜੂਦ 'ਸ਼ੇਪ' (ਸਪੈਕਟਰੋ-ਪੋਲਾਰੀਮੈਟਰੀ ਆਫ ਹੈਬੀਟੇਬਲ ਪਲੈਨੇਟ ਅਰਥ) ਪੇਲੋਡ ਦਾ ਸੰਚਾਲਨ ਐਤਵਾਰ ਨੂੰ ਸ਼ੁਰੂ ਹੋਇਆ ਸੀ। ਪੁਲਾੜ ਖੇਤਰ 'ਚ ਨਵਾਂ ਇਤਿਹਾਸ ਰਚਦਿਆਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੁੱਧਵਾਰ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਲੈਂਡਰ 'ਵਿਕਰਮ' ਅਤੇ ਰੋਵਰ 'ਪ੍ਰਗਿਆਨ' ਨੂੰ ਲੈ ਕੇ ਜਾਣ ਵਾਲੇ ਲੈਂਡਰ ਮਾਡਿਊਲ ਨੂੰ ਸਫਲਤਾਪੂਰਵਕ ਸਾਫਟ-ਲੈਂਡ ਕੀਤਾ।

ਇਹ ਵੀ ਪੜ੍ਹੋ– ਸਭ ਤੋਂ ਖ਼ਰਾਬ ਰੇਟਿੰਗ ਵਾਲੇ ਭਾਰਤੀ ਸਟਰੀਟ ਫੂਡ ਦੀ ਸੂਚੀ ਜਾਰੀ, ਪਾਪੜੀ ਚਾਟ ਸਣੇ ਗੋਭੀ ਦਾ ਪਰੌਂਠਾ ਵੀ ਸ਼ਾਮਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Rakesh

Content Editor

Related News