Aadhaar Card ''ਚ ਕਿੰਨੀ ਵਾਰ ਬਦਲ ਸਕਦੇ ਹਾਂ ਨਾਂ, ਪਤਾ ਅਤੇ ਡੇਟ ਆਫ ਬਰਥ? ਜਾਣੋ UIDAI ਦੀ ਕੀ ਹੈ ਤੈਅ ਸੀਮਾ
Monday, Oct 07, 2024 - 10:08 PM (IST)
ਨੈਸ਼ਨਲ ਡੈਸਕ : ਆਧਾਰ ਕਾਰਡ ਭਾਰਤੀ ਨਾਗਰਿਕਾਂ ਲਈ ਇਕ ਮਹੱਤਵਪੂਰਨ ਦਸਤਾਵੇਜ਼ ਹੈ। ਕਈ ਵਾਰ ਨਾਂ, ਲਿੰਗ ਜਾਂ ਪਤੇ ਵਿਚ ਗਲਤੀਆਂ ਹੁੰਦੀਆਂ ਹਨ। UIDAI ਨੇ ਇਨ੍ਹਾਂ ਬਦਲਾਵਾਂ ਲਈ ਕੁਝ ਨਿਯਮ ਬਣਾਏ ਹਨ। ਆਓ ਜਾਣਦੇ ਹਾਂ ਕਿ ਆਧਾਰ ਕਾਰਡ ਵਿਚ ਨਾਂ ਅਤੇ ਪਤਾ ਕਿੰਨੀ ਵਾਰ ਅਤੇ ਕਿਵੇਂ ਬਦਲਿਆ ਜਾ ਸਕਦਾ ਹੈ।
ਪਤੇ 'ਚ ਬਦਲਾਅ
ਬਦਲਣ ਦੀ ਗਿਣਤੀ : ਆਧਾਰ ਕਾਰਡ ਵਿਚ ਪਤਾ ਬਦਲਣ ਦੀ ਕੋਈ ਸੀਮਾ ਨਹੀਂ ਹੈ। ਤੁਸੀਂ ਆਪਣਾ ਪਤਾ ਜਿੰਨੀ ਵਾਰੀ ਚਾਹੋ ਪਤਾ ਅਪਡੇਟ ਕਰਵਾ ਸਕਦੇ ਹੋ।
ਇਹ ਵੀ ਪੜ੍ਹੋ : RG Kar Case: ਟ੍ਰੇਨੀ ਡਾਕਟਰ ਨਾਲ ਨਹੀਂ ਹੋਇਆ ਸੀ ਗੈਂਗਰੇਪ, CBI ਦੀ ਚਾਰਜਸ਼ੀਟ 'ਚ ਹੋਇਆ ਵੱਡਾ ਖੁਲਾਸਾ
ਬਦਲਾਅ ਦੀ ਪ੍ਰਕਿਰਿਆ :
* UIDAI ਦੀ ਵੈੱਬਸਾਈਟ 'ਤੇ ਜਾਓ ਅਤੇ ਫਾਰਮ ਨੂੰ ਡਾਊਨਲੋਡ ਕਰੋ।
* ਨਜ਼ਦੀਕੀ ਆਧਾਰ ਕੇਂਦਰ 'ਤੇ ਜਾਓ ਅਤੇ ਫਾਰਮ ਭਰੋ ਅਤੇ ਜਮ੍ਹਾਂ ਕਰੋ।
* ਪਛਾਣ ਪੱਤਰ ਵਰਗੇ ਜ਼ਰੂਰੀ ਦਸਤਾਵੇਜ਼ ਪੇਸ਼ ਕਰੋ।
* 50 ਰੁਪਏ ਦੀ ਫੀਸ ਅਦਾ ਕਰੋ।
* ਬਾਇਓਮੀਟ੍ਰਿਕ ਪ੍ਰਕਿਰਿਆ (ਫਿੰਗਰਪ੍ਰਿੰਟ ਅਤੇ ਆਇਰਿਸ ਸਕੈਨ) ਨੂੰ ਪੂਰਾ ਕਰੋ।
* ਅਪਡੇਟ ਦੀ ਇਕ ਸਲਿੱਪ ਪ੍ਰਾਪਤ ਕਰੋ।
ਇਹ ਵੀ ਪੜ੍ਹੋ : ਹੁਣ ਚੋਰੀ ਨਹੀਂ ਹੋਵੇਗਾ ਤੁਹਾਡਾ ਫੋਨ! ਗੂਗਲ ਲਿਆਇਆ 3 ਖ਼ਾਸ ਸਕਿਓਰਿਟੀ ਫੀਚਰਸ
ਨਾਂ 'ਚ ਬਦਲਾਅ
ਬਦਲਣ ਦੀ ਗਿਣਤੀ : ਨਾਂ ਵਿਚ ਤਬਦੀਲੀ ਸਿਰਫ਼ ਦੋ ਵਾਰ ਕੀਤੀ ਜਾ ਸਕਦੀ ਹੈ। ਜੇਕਰ ਕੋਈ ਖਾਸ ਹਾਲਾਤ ਹਨ ਤਾਂ UIDAI ਦੀ ਖੇਤਰੀ ਸ਼ਾਖਾ ਤੋਂ ਇਜਾਜ਼ਤ ਲਈ ਜਾ ਸਕਦੀ ਹੈ।
ਬਦਲਾਅ ਦੀ ਪ੍ਰਕਿਰਿਆ :
* ਪਹਿਲੀ ਅਤੇ ਦੂਜੀ ਤਬਦੀਲੀ ਲਈ UIDAI ਦੀ ਵੈੱਬਸਾਈਟ 'ਤੇ ਫਾਰਮ ਭਰੋ ਅਤੇ ਜਮ੍ਹਾਂ ਕਰੋ।
* ਤੀਜੀ ਤਬਦੀਲੀ ਲਈ ਖੇਤਰੀ ਦਫ਼ਤਰ ਜਾ ਕੇ ਸਬੂਤ ਪੇਸ਼ ਕਰਨ ਦੇ ਨਾਲ-ਨਾਲ ਢੁਕਵਾਂ ਕਾਰਨ ਵੀ ਦੇਣਾ ਹੋਵੇਗਾ।
* ਲੋੜੀਂਦੇ ਦਸਤਾਵੇਜ਼ ਅਤੇ 50 ਰੁਪਏ ਦੀ ਫੀਸ ਜਮ੍ਹਾਂ ਕਰੋ।
* ਬਾਇਓਮੀਟ੍ਰਿਕ ਜਾਣਕਾਰੀ ਪ੍ਰਦਾਨ ਕਰੋ ਅਤੇ ਇਕ ਅਪਡੇਟ ਕੀਤੀ ਸਲਿੱਪ ਪ੍ਰਾਪਤ ਕਰੋ।
* ਇਨ੍ਹਾਂ ਪ੍ਰਕਿਰਿਆਵਾਂ ਨੂੰ ਅਪਣਾ ਕੇ ਤੁਸੀਂ ਆਧਾਰ ਕਾਰਡ 'ਚ ਜ਼ਰੂਰੀ ਬਦਲਾਅ ਕਰ ਸਕਦੇ ਹੋ। ਜੇਕਰ ਕੋਈ ਸਵਾਲ ਜਾਂ ਸਮੱਸਿਆ ਹੈ ਤਾਂ ਤੁਸੀਂ help@uidai.gov.in 'ਤੇ ਸੰਪਰਕ ਕਰ ਸਕਦੇ ਹੋ।
ਆਧਾਰ ਕਾਰਡ 'ਚ ਲਿੰਗ ਅਤੇ ਜਨਮ ਮਿਤੀ ਦੀ ਤਬਦੀਲੀ
ਆਧਾਰ ਕਾਰਡ ਵਿਚ ਲਿੰਗ ਅਤੇ ਜਨਮ ਮਿਤੀ ਨੂੰ ਜੀਵਨ ਵਿਚ ਸਿਰਫ਼ ਇਕ ਵਾਰ ਬਦਲਿਆ ਜਾ ਸਕਦਾ ਹੈ। ਇਹ ਜਾਣਕਾਰੀ ਮਹੱਤਵਪੂਰਨ ਹੈ ਅਤੇ ਸਹੀ ਢੰਗ ਨਾਲ ਦਰਜ ਕੀਤੀ ਜਾਣੀ ਚਾਹੀਦੀ ਹੈ।