ਕਿੰਨੇ ਪ੍ਰਧਾਨ ਮੰਤਰੀਆਂ ਨੇ ਕਿੰਨਿਆਂ ਨੂੰ ਦਿੱਤਾ ‘ਭਾਰਤ ਰਤਨ’

Wednesday, Feb 14, 2024 - 01:11 PM (IST)

ਕਿੰਨੇ ਪ੍ਰਧਾਨ ਮੰਤਰੀਆਂ ਨੇ ਕਿੰਨਿਆਂ ਨੂੰ ਦਿੱਤਾ ‘ਭਾਰਤ ਰਤਨ’

ਨਵੀਂ ਦਿੱਲੀ- ਜੇਕਰ ਨਹਿਰੂ ਨੇ ਆਪਣੇ 17 ਵਰ੍ਹਿਆਂ ਦੇ ਕਾਰਜਕਾਲ ਦੌਰਾਨ 13 ਨੂੰ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ, ਤਾਂ ਉਨ੍ਹਾਂ ਦੀ ਬੇਟੀ ਇੰਦਰਾ ਗਾਂਧੀ ਆਪਣੇ ਲਗਭਗ 16 ਵਰ੍ਹਿਆਂ ਦੇ ਕਾਰਜਕਾਲ ਦੌਰਾਨ ਸਰਵਉੱਚ ਨਾਗਰਿਕ ਸਨਮਾਨ ਦੇਣ ’ਚ ਪਿੱਛੇ ਰਹੀ। ਉਨ੍ਹਾਂ ਨੇ ਸਿਰਫ 6 ‘ਭਾਰਤ ਰਤਨ’ ਦਿੱਤੇ। ਉਨ੍ਹਾਂ ਦੇ ਬੇਟੇ ਰਾਜੀਵ ਗਾਂਧੀ, ਜੋ 5 ਸਾਲ ਤੱਕ ਪ੍ਰਧਾਨ ਮੰਤਰੀ ਰਹੇ, ਨੇ ਸਿਰਫ 2 ਪ੍ਰਸਿੱਧ ਹਸਤੀਆਂ ਨੂੰ ‘ਭਾਰਤ ਰਤਨ’ ਦਿੱਤਾ ਅਤੇ ਉਨ੍ਹਾਂ ਦੇ ਉੱਤਰਾਧਿਕਾਰ ਵੀ. ਪੀ. ਸਿੰਘ ਨੇ ਆਪਣੇ ਇਕ ਸਾਲ ਦੇ ਕਾਰਜਕਾਲ ਦੌਰਾਨ 2 ਹਸਤੀਆਂ ਨੂੰ ਇਹ ਚੋਟੀ ਦਾ ਸਨਮਾਨ ਦਿੱਤਾ।

ਪੀ. ਵੀ ਨਰਸਿਮ੍ਹਾ ਰਾਓ ਉਨ੍ਹਾਂ ਤੋਂ ਕਿਤੇ ਬਿਹਤਰ ਸਨ, ਕਿਉਂਕਿ ਉਨ੍ਹਾਂ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ 6 ‘ਭਾਰਤ ਰਤਨ’ ਦਿੱਤੇ। ਪਰ ਅਟਲ ਬਿਹਾਰੀ ਵਾਜਪਾਈ ਨੂੰ ਉਦਾਰ ਪਾਇਆ ਗਿਆ, ਕਿਉਂਕਿ ਉਨ੍ਹਾਂ ਨੇ ਆਪਣੇ ਕਾਰਜਕਾਲਾਂ ਦੌਰਾਨ 8 ਹਸਤੀਆਂ ਨੂੰ ਇਹ ਪੁੁਰਸਕਾਰ ਪ੍ਰਦਾਨ ਕੀਤੇ। ਮਨਮੋਹਨ ਸਿੰਘ ਨੇ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ ਸਿਰਫ 3 ਅਤੇ ਪ੍ਰਧਾਨ ਮੰਤਰੀ ਮੋਦੀ ਨੇ ਹੁਣ ਤੱਕ ਆਪਣੇ 10 ਸਾਲ ਦੇ ਕਾਰਜਕਾਲ ਦੌਰਾਨ 10 ‘ਭਾਰਤ ਰਤਨ’ ਦਿੱਤੇ ਹਨ।

ਪੁਰਸਕਾਰਾਂ ’ਤੇ ਬਰੀਕੀ ਨਾਲ ਨਜ਼ਰ ਮਾਰਣ ’ਤੇ ਪਤਾ ਲੱਗਾ ਕਿ ਇਨ੍ਹਾਂ ਵਿਚ ਸਿਆਸਤ ਦਾ ਪਹਿਲਾ ਤੱਤ ਓਦੋਂ ਦੇਖਣ ਨੂੰ ਮਿਲਿਆ ਜਦੋਂ ਇੰਦਰਾ ਗਾਂਧੀ ਨੇ 1976 ਵਿਚ ਕਾਂਗਰਸ ਪਾਰਟੀ ਦੇ ਮਸ਼ਹੂਰ ਨੇਤਾ ਕੇ. ਕਾਮਰਾਜ ਨੂੰ ਖੁਸ਼ ਕਰਨ ਲਈ ਉਨ੍ਹਾਂ ਨੂੰ ‘ਭਾਰਤ ਰਤਨ’ ਦਿੱਤਾ। ਇਹ ਵੱਖਰੀ ਗੱਲ ਹੈ ਕਿ ਕਾਮਰਾਜ ਨੇ 1977 ਵਿਚ ਉਨ੍ਹਾਂ ਦੇ ਖਿਲਾਫ ਬਗਾਵਤ ਕੀਤੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ (ਸੰਗਠਨ) ਦੀ ਸਥਾਪਨਾ ਕੀਤੀ। ਰਾਜੀਵ ਗਾਂਧੀ ਨੇ ਦੱਖਣ ’ਚ ਵੀ ਕਾਂਗਰਸ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਏ. ਆਈ. ਏ. ਡੀ. ਐੱਮ. ਕੇ. ਦੀ ਸਥਾਪਨਾ ਕਰਨ ਵਾਲੇ ਐੱਮ. ਜੀ. ਰਾਮਚੰਦਰਨ ਨੂੰ ‘ਭਾਰਤ ਰਤਨ’ ਦਿੱਤਾ।

ਪੀ. ਵੀ. ਨਰਸਿਮ੍ਹਾ ਰਾਓ ਵੀ ਇਕ ਚਾਲਾਕ ਸਿਆਸਤਦਾਨ ਸਾਬਿਤ ਹੋਏ ਜਦੋਂ ਉਨ੍ਹਾਂ ਨੇ ਨਾ ਸਿਰਫ ਰਾਜੀਵ ਗਾਂਧੀ ਸਗੋਂ ਇੰਦਰਾ ਗਾਂਧੀ ਨੂੰ ਜੇਲ ਭੇਜਣ ਵਾਲੇ ਮੋਰਾਰਜੀ ਦੇਸਾਈ ਨੂੰ ਵੀ ‘ਭਾਰਤ ਰਤਨ’ ਦਿੱਤਾ। ਉਨ੍ਹਾਂ ਨੇ ਸਰਦਾਰ ਪਟੇਲ ਨੂੰ ਵੀ ‘ਭਾਰਤ ਰਤਨ’ ਦਿੱਤਾ। ‘ਭਾਰਤ ਰਤਨ’ ਦਿੰਦੇ ਸਮੇਂ ਵਾਜਪਾਈ ਅਤੇ ਮਨਮੋਹਨ ਸਿੰਘ ਨੇ ਚੋਣ ਸਿਆਸਤ ਨੂੰ ਕਾਫੀ ਹੱਦ ਤੱਕ ਦੂਰ ਰੱਖਿਆ।

ਪ੍ਰਧਾਨ ਮੰਤਰੀ ਕਾਰਜਕਾਲ (ਸਾਲ) ਭਾਰਤ ਰਤਨ
ਜੇ. ਐੱਲ. ਨਹਿਰੂ 16.9 13
ਲਾਲ ਬਹਾਦੁਰ ਸ਼ਾਸਤਰੀ 1.7 0
ਇੰਦਰਾ ਗਾਂਧੀ 16.0 6
ਮੋਰਾਰਜੀ ਦੇਸਾਈ 2.4 0
ਚਰਨ ਸਿੰਘ 0.6 0
ਰਾਜੀਵ ਗਾਂਧੀ 5.0 2
ਵੀ. ਪੀ. ਸਿੰਘ 1.0 2
ਚੰਦਰਸ਼ੇਖਰ 0.6 0
ਪੀ. ਵੀ. ਨਰਸਿਮ੍ਹਾ ਰਾਓ 5.0 6
ਐੱਚ. ਡੀ. ਦੇਵੇਗੌੜਾ 0.11 3
ਆਈ. ਕੇ. ਗੁਜਰਾਲ 0.11 0
ਅਟਲ ਬਿਹਾਰੀ ਵਾਜਪਾਈ 6.0 8
ਮਨਮੋਹਨ ਸਿੰਘ 10.0 3
ਨਰਿੰਦਰ ਮੋਦੀ 10.0 10
ਕੁੱਲ 75 (ਸਾਲ) 53
(ਭਾਰਤ ਰਤਨ ਐਵਾਰਡ ਸਾਲ 1952 ਤੋਂ ਦੇਣੇ ਸ਼ੁਰੂ ਕੀਤੇ ਗਏ)    

 

 


author

Rakesh

Content Editor

Related News