ਹੋਰ ਕੌਣ ਚਲਾ ਰਿਹੈ ਤੁਹਾਡੇ ਨਾਂ ਦਾ ਸਿਮ ਕਾਰਡ, ਘਰ ਬੈਠੇ ਮਿੰਟਾਂ ’ਚ ਕਰੋ ਪਤਾ
Sunday, Apr 25, 2021 - 04:15 PM (IST)
ਗੈਜੇਟ ਡੈਸਕ– ਕੀ ਤੁਹਾਨੂੰ ਵੀ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਤੁਹਾਡੇ ਨਾਂ ਦਾ ਕੋਈ ਹੋਰ ਵੀ ਸਿਮ ਕਾਰਡ ਇਸਤੇਮਾਲ ਕਰ ਰਿਹਾ ਹੈ? ਜੇਕਰ ਹਾਂ ਤਾਂ ਇਹ ਖਬਰ ਤੁਹਾਡੇ ਲਈ ਹੈ। ਇਸ ਰਿਪੋਰਟ ’ਚ ਅਸੀਂ ਤੁਹਾਨੂੰ ਉਹ ਤਰੀਕਾ ਦੱਸਾਂਗੇ ਜਿਸ ਦੀ ਮਦਦ ਨਾਲ ਤੁਸੀਂ ਇਹ ਪਤਾ ਕਰ ਸਕੋਗੇ ਕਿ ਤੁਹਾਡੇ ਨਾਂ ਨਾਲ ਕੋਈ ਹੋਰ ਸਿਮ ਕਾਰਡ ਚਲਾ ਰਿਹਾ ਹੈ ਜਾਂ ਨਹੀਂ। ਇਹ ਸੁਵਿਧਾ ਦੂਰਸੰਚਾਰ ਵਿਭਾਗ ਨੇ ਦਿੱਤੀ ਹੈ। ਇਸ ਲਈ ਇਕ ਪੋਰਟਲ ਵੀ ਲਾਂਚ ਕੀਤਾ ਗਿਆ ਹੈ। ਆਓ ਜਾਣਦੇ ਹਾਂ ਵਿਸਤਾਰ ਨਾਲ।
ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਬਲਾਸਟ! ਲਗਾਤਾਰ ਚੌਥੇ ਦਿਨ ਆਏ 3 ਲੱਖ ਤੋਂ ਵਧ ਨਵੇਂ ਮਾਮਲੇ, 2767 ਮੌਤਾਂ
ਦੂਰਸੰਚਾਰ ਵਿਭਾਗ ਨੇ tafcop.dgtelecom.gov.in ਡੋਮੇਨ ਨਾਲ ਇਕ ਪੋਰਟਲ ਲਾਂਚ ਕੀਤਾ ਹੈ। ਇਸ ਪੋਰਟਲ ’ਚ ਦੇਸ਼ ਭਰ ’ਚ ਚਾਲੂ ਸਾਰੇ ਮੋਬਾਇਲ ਨੰਬਰਾਂ ਦਾ ਡਾਟਾਬੇਸ ਅਪਲੋਡਿਡ ਹੈ। ਇਸ ਪੋਰਟਲ ਰਾਹੀਂ ਸਪੈਮ ਅਤੇ ਫਰਾਡ ’ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜੇਕਰ ਤੁਹਾਨੂੰ ਲਗਦਾ ਹੈ ਕਿ ਤੁਹਾਡੇ ਨਾਂ ਨਾਲ ਕੋਈ ਹੋਰ ਵੀ ਮੋਬਾਇਲ ਨੰਬਰ ਚੱਲ ਰਿਹਾ ਹੈ ਤਾਂ ਤੁਸੀਂ ਇਸ ਸੰਬੰਧ ’ਚ ਇਸੇ ਵੈੱਬਸਾਈਟ ਰਾਹੀਂ ਸ਼ਿਕਾਇਤ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਵੈੱਬਸਾਈਟ ਰਾਹੀਂ ਇਸਤੇਮਾਲ ਦਾ ਤਰੀਕਾ।
ਇਹ ਵੀ ਪੜ੍ਹੋ– ਜਾਣੋ ਕਿਹੜੇ ਹਲਾਤਾਂ ’ਚ ਕੋਰੋਨਾ ਮਰੀਜ਼ ਨੂੰ ਹੋਣਾ ਚਾਹੀਦਾ ਹੈ ਹਸਪਤਾਲ ’ਚ ਦਾਖਲ
ਸਭ ਤੋਂ ਪਹਿਲਾਂ tafcop.dgtelecom.gov.in ਨੂੰ ਆਪਣੇ ਮੋਬਾਇਲ ਫੋਨ ਦੇ ਬ੍ਰਾਊਜ਼ਰ ਜਾਂ ਕਿਸੇ ਲੈਪਟਾਪ ਜਾਂ ਕਿਸੇ ਕੰਪਿਊਟਰ ’ਚ ਓਪਨ ਕਰੋ। ਇਸ ਤੋਂ ਬਾਅਦ ਆਪਣਾ 10 ਅੰਕਾਂ ਵਾਲਾ ਮੋਬਾਇਲ ਨੰਬਰ ਭਰੋ। ਹੁਣ ਤੁਹਾਡੇ ਨੰਬਰ ’ਤੇ ਇਕ ਓ.ਟੀ.ਪੀ. ਆਏਗਾ। ਉਸ ਓ.ਟੀ.ਪੀ. ਨੂੰ ਭਰੋ ਅਤੇ ਵੈਲੀਡੇਟ ਕਰੋ।
ਇਹ ਵੀ ਪੜ੍ਹੋ– ਇਕ ਚੰਗਾ Pulse Oximeter ਖ਼ਰੀਦਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਓ.ਟੀ.ਪੀ. ਵੈਲੀਡੇਟ ਕਰਨ ਤੋਂ ਬਾਅਦ ਉਨ੍ਹਾਂ ਸਾਰੇ ਨੰਬਰਾਂ ਦੀ ਪੂਰੀ ਸੂਚੀ ਤੁਹਾਡੇ ਸਾਹਮਣੇ ਆ ਜਾਵੇਗੀ ਜੋ ਤੁਹਾਡੇ ਨਾਂ ਨਾਲ ਚਾਲੂ ਹਨ। ਉਨ੍ਹਾਂ ’ਚੋਂ ਤੁਸੀਂ ਆਪਣੀ ਸੁਵਿਧਾ ਅਨੁਸਾਰ ਕਿਸੇ ਨੰਬਰ ਨੂੰ ਰਿਪੋਰਟ ਕਰ ਸਕਦੇ ਹੋ। ਉਸ ਤੋਂ ਬਾਅਦ ਸਰਕਾਰ ਉਨ੍ਹਾਂ ਨੰਬਰਾਂ ਦੀ ਜਾਂਚ ਕਰੇਗੀ ਜੋ ਤੁਹਾਡੇ ਨਾਂ ਨਾਲ ਚੱਲ ਰਹੇ ਹਨ ਅਤੇ ਜਿਨ੍ਹਾਂ ਦੀ ਉਸੀਂ ਸ਼ਿਕਾਇਤ ਕੀਤੀ ਹੈ।
ਇਹ ਵੀ ਪੜ੍ਹੋ– ਕੋਰੋਨਾ: ਦਿੱਲੀ ਦੇ ਜੈਪੁਰ ਗੋਲਡਨ ਹਸਪਤਾਲ ’ਚ ਆਕਸੀਜਨ ਦੀ ਕਮੀ ਨਾਲ 20 ਮਰੀਜ਼ਾਂ ਦੀ ਮੌਤ
tafcop.dgtelecom.gov.in ਨੂੰ ਫਿਲਹਾਲ ਕੁਝ ਹੀ ਸੂਬਿਆਂ ਲਈ ਜਾਰੀ ਕੀਤਾ ਗਿਆ ਹੈ। ਜਲਦ ਹੀ ਇਸ ਨੂੰ ਬਾਕੀ ਸੂਬਿਆਂ ਲਈ ਵੀ ਜਾਰੀ ਕੀਤਾ ਜਾਵੇਗਾ। ਇਕ ਆਈ.ਡੀ. ’ਤੇ ਜ਼ਿਆਦਾ ਤੋਂ ਜ਼ਿਆਦਾ 9 ਨੰਬਰ ਚਾਲੂ ਰਹਿ ਸਕਦੇ ਹਨ ਪਰ ਜੇਕਰ ਇਸ ਪੋਰਟਲ ’ਚ ਤੁਹਾਨੂੰ ਕੋਈ ਅਜਿਹਾ ਨੰਬਰ ਦਿਸ ਰਿਹਾ ਹੈ ਜੋ ਕਿ ਤੁਹਾਡੇ ਨਾਂ ਨਾਲ ਚੱਲ ਰਿਹਾ ਹੈ ਪਰ ਤੁਸੀਂ ਇਸਤੇਮਾਲ ਨਹੀਂ ਕਰ ਰਹੇ ਤਾਂ ਤੁਸੀਂ ਨੰਬਰ ਨੂੰ ਲੈ ਕੇ ਸ਼ਿਕਾਇਤ ਕਰ ਸਕਦੇ ਹੋ। ਇਸ ਤੋਂ ਬਾਅਦ ਸਰਕਾਰ ਉਸ ਨੰਬਰ ਨੂੰ ਬਲਾਕ ਕਰ ਦੇਵੇਗੀ।