ਕੋਰੋਨਾ 'ਚ ਕਿੰਨੇ ਦਿਨ ਬਾਅਦ ਹੁੰਦੀ ਹੈ ਸਾਹ ਦੀ ਤਕਲੀਫ, ਦੇਖੋ ਇਸ ਦੇ ਲੱਛਣ

Thursday, Apr 02, 2020 - 12:49 AM (IST)

ਕੋਰੋਨਾ 'ਚ ਕਿੰਨੇ ਦਿਨ ਬਾਅਦ ਹੁੰਦੀ ਹੈ ਸਾਹ ਦੀ ਤਕਲੀਫ, ਦੇਖੋ ਇਸ ਦੇ ਲੱਛਣ

ਨਵੀਂ ਦਿੱਲੀ— ਕੋਰੋਨਾ ਵਾਇਰਸ ਜ਼ਿਆਦਾ ਚੁਣੌਤੀਪੂਰਨ ਇਸ ਲਈ ਹੈ ਕਿਉਂਕਿ ਇਸਦੇ ਲੱਛਣ ਆਸਾਨੀ ਨਾਲ ਕਿਸੇ ਨੂੰ ਸਮਝ ਨਹੀਂ ਆਉਂਦੇ ਹਨ। ਕੋਵਿਡ-19 ਦੇ ਲੱਛਣ ਆਮ ਸਰਦੀ-ਜ਼ੁਕਾਮ ਦੀ ਤਰ੍ਹਾ ਹੈ। ਹਾਲਾਂਕਿ ਰੋਗੀ ਦੀ ਖਰਾਬ ਹਾਲਤ ਨੂੰ ਜੇਕਰ ਬਾਰੀਕੀ ਨਾਲ ਦੇਖਣਾ ਸ਼ੁਰੂ ਕਰ ਦਈਏ ਤਾਂ ਇਸ ਨੂੰ ਪਹਿਚਾਣਿਆ ਜਾ ਸਕਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕੋਰੋਨਾ ਵਾਇਰਸ ਦੇ ਕੀ ਲੱਛਣ ਹਨ ਤੇ ਕਿਵੇਂ ਅੱਗੇ ਵਧਦਾ ਹੈ।

PunjabKesari
ਪਹਿਲੇ ਦਿਨ— ਮਰੀਜ਼ ਨੂੰ ਤੇਜ਼ ਬੁਖਾਰ ਚੜ੍ਹਣ ਲੱਗਦਾ ਹੈ ਤੇ ਉਸਦੇ ਸ਼ਰੀਰ ਦਾ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਰੋਗੀ ਨੂੰ ਸੁੱਕੀ ਖਾਂਸੀ ਤੇ ਜ਼ੁਕਾਮ ਦੀ ਸਮੱਸਿਆ ਵੀ ਸਤਾਉਣ ਲੱਗ ਜਾਂਦੀ ਹੈ। 

PunjabKesari
ਅਗਲੇ ਕੁਝ ਦਿਨਾਂ ਦੇ ਅੰਦਰ ਮਰੀਜ਼ ਦੀਆਂ ਮਾਂਸਪੇਸ਼ੀਆਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਜੋੜਾਂ ਦਾ ਦਰਦ ਵੀ ਬਹੁਤ ਵੱਧ ਜਾਂਦਾ ਹੈ। ਕਈ ਮਾਮਲਿਆਂ 'ਚ ਗਲੇ 'ਚ ਸੂਜਨ ਵੱਧਦੀ ਵੀ ਦੇਖੀ ਗਈ ਹੈ।  

PunjabKesari
ਪੰਜਵੇਂ ਦਿਨ- 5ਵੇਂ ਦਿਨ ਤਕ ਲੋਕਾਂ ਨੂੰ ਸਾਹ ਲੈਣ ਸੰਬੰਧਿਤ ਸਮੱਸਿਆ ਹੋਣ ਲੱਗਦੀ ਹੈ। ਖਾਸਤੌਰ 'ਤੇ ਬਜ਼ੁਰਗਾਂ 'ਚ ਇਹ ਪ੍ਰੇਸ਼ਾਨੀ ਜ਼ਿਆਦਾ ਦੇਖੀ ਗਈ ਹੈ। ਇਸ ਤੋਂ ਇਲਾਵਾ ਜੋ ਲੋਕ ਪਹਿਲਾਂ ਹੀ ਕਿਸੇ ਬੀਮਾਰੀ ਨਾਲ ਜੂਝ ਰਹੇ ਹਨ, ਉਸ 'ਚ ਵੀ ਇਹ ਸਮੱਸਿਆ ਹੁੰਦੀ ਹੈ।

PunjabKesari
ਸੱਤਵਾਂ ਦਿਨ— 7ਵਾਂ ਦਿਨ ਆਉਂਦੇ-ਆਉਂਦੇ ਰੋਗੀ ਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ ਕਿ ਹੁਣ ਉਸ ਨੂੰ ਹਸਪਤਾਲ 'ਚ ਦਾਖਲ ਹੋਣਾ ਪਵੇਗਾ। ਵੁਹਾਨ ਹਾਸਪਤਾਲ ਦੀ ਇਕ ਰਿਪੋਰਟ ਦੇ ਅਨੁਸਾਰ ਜ਼ਿਆਦਾ ਤਰ ਮਰੀਜ਼ਾਂ ਨੇ ਇੰਨੇ ਦਿਨ ਬੀਤਣ ਤੋਂ ਬਾਅਦ ਹੀ ਡਾਕਟਰਸ ਨੂੰ ਦੱਸਿਆ ਹੈ।

PunjabKesari
ਅੱਠਵਾਂ ਦਿਨ— ਕਰੀਬ ਇਕ ਹਫਤਾ ਬੀਤਣ ਤੋਂ ਬਾਅਦ ਲੋਕਾਂ ਦੇ ਸ਼ਰੀਰ 'ਚ ਰੇਸਿਪਰੇਟਰੀ ਡਿਸਟ੍ਰੇਸ ਸਿੰਡੋਮ ਨਾਲ ਜੁੜੀਆਂ ਪ੍ਰੇਸ਼ਾਨੀਆਂ ਆਉਣ ਲੱਗ ਜਾਂਦੀਆਂ ਹਨ। ਇਹ ਅਜਿਹਾ ਸਮਾਂ ਹੁੰਦਾ ਹੈ ਜਦੋ ਇਨਸਾਨ ਦੇ ਫੇਫੜਿਆਂ 'ਚ ਤੇਜ਼ੀ ਨਾਲ ਬਲਗਮ ਵੱਧਣ ਲੱਗਦੀ ਹੈ।

PunjabKesari
ਫੇਫੜਿਆਂ 'ਚ ਆਕਸੀਜਨ ਦੀ ਜਗ੍ਹਾ ਬਲਗਮ ਵੱਧਣ ਨਾਲ ਰੋਗੀ ਨੂੰ ਸਾਹ ਲੈਣ 'ਚ ਬਹੁਤ ਤਕਲੀਫ ਹੋਣ ਲੱਗਦੀ ਹੈ। ਉਸਦੇ ਛਾਤੀ 'ਚ ਦਰਦ ਵੀ ਬਹੁਤ ਵੱਧ ਜਾਂਦੀ ਹੈ। 

PunjabKesari

ਕੋਰੋਨਾ ਵਾਇਰਸ ਦੇ ਲੱਛਣ ਦਿਖਣ 'ਚ 2 ਤੋਂ 10 ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਵਾਇਰਸ ਦੇ ਲੱਛਣ ਦੇਰੀ ਨਾਲ ਦਿਖਣ ਦੀ ਵਜ੍ਹਾ ਨਾਲ ਲੋਕ ਬਾਹਰ ਤੋਂ ਬੀਮਾਰ ਨਹੀਂ ਲੱਗਦੇ ਹਨ, ਜਿਸ ਕਾਰਨ ਪਾਜ਼ੀਟਿਵ ਲੋਕਾਂ 'ਚ ਆਸਾਨੀ ਨਾਲ ਫੈਲ ਜਾਂਦਾ ਹੈ।

PunjabKesari
ਕਿੰਝ ਰੱਖੀਏ ਖਿਆਲ—
ਕੋਰੋਨਾ ਵਾਇਰਸ ਤੋਂ ਬਚਣ ਦੇ ਲਈ ਹਾਈਜੀਨ ਬਣਾਏ ਰੱਖਣਾ ਬਹੁਤ ਜ਼ਰੂਰੀ ਹੈ। ਆਪਣੇ ਆਲੇ-ਦੁਆਲੇ ਸਾਫ-ਸਫਾਈ ਦਾ ਪੂਰਾ ਖਿਆਲ ਰੱਖੀਏ। ਖਾਸ ਕਰਕੇ ਟੀਸ਼ੂ ਮੂੰਹ 'ਤੇ ਰੱਖੀਏ।

PunjabKesari
ਇਸ ਤੋਂ ਇਲਾਵਾ ਸਮੇਂ-ਸਮੇਂ 'ਤੇ ਸਾਬਣ ਦੇ ਨਾਲ ਹੱਥ ਧੋਂਦੇ ਰਹੀਏ। ਡਬਲਯੂ. ਐੱਚ. ਓ. ਅਨੁਸਾਰ ਵਿਅਕਤੀ ਨੂੰ ਘੱਟ ਤੋਂ ਘੱਟ 20 ਸੈਂਕਿੰਡ ਤਕ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ।


author

Gurdeep Singh

Content Editor

Related News