ਕਦੋ ਤਕ ਬਣੇਗੀ ਕੋਰੋਨਾ ਵਾਇਰਸ ਦੀ ਵੈਕਸੀਨ? ਪ੍ਰਸਿੱਧ ਵਾਇਰਲੋਜਿਸਟ ਨੇ ਦੱਸਿਆ

04/20/2020 7:50:00 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਖਤਮ ਕਰਨ ਵਾਲੀ ਵੈਕਸੀਨ ਕਦੋਂ ਬਣੇਗੀ? ਇਸ ਜਾਨਲੇਵਾ ਵਾਇਰਸ ਦੀ ਵੈਕਸੀਨ ਬਣਨ 'ਚ ਵਿਗਿਆਨੀਆਂ ਨੂੰ ਕਿਸ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਅਜਿਹੇ ਕਈ ਸਵਾਲ ਪੂਰੀ ਦੁਨੀਆ 'ਚ ਲੋਕਾਂ ਦੇ ਮੰਨ 'ਚ ਘੁੰਮ ਰਹੇ ਹਨ। ਇਸ ਤਰ੍ਹਾਂ ਦੇ ਸਵਾਲਾਂ 'ਤੇ ਅਮਰੀਕਾ ਦੇ ਪ੍ਰਸਿੱਧ ਵਾਇਰਲੋਜਿਸਟ ਤੇ ਬਾਇਓਟੈਕ ਗੁਰੂ ਪੀਟਰ ਕੋਲਚਿੰਸਕੀ ਨੇ ਇੰਡੀਆ ਟੂਡੇ ਈ-ਕਲੇਕਲੇਵ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਪੀਟਰ ਕੋਲਚਿੰਸਕੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਬਣਨ 'ਚ ਵਿਗਿਆਨੀ ਦਿਨ-ਰਾਤ ਮਿਹਨਤ ਕਰ ਰਹੇ ਹਨ ਤੇ ਉਨ੍ਹਾਂ ਨੂੰ ਯਕੀਨ ਹੈ ਕਿ ਇਸ ਸਾਲ ਦੇ ਆਖਰ ਤਕ ਕਈ ਵੈਕਸੀਨੋਲਾਜਿਸਟ ਨੂੰ ਸਫਲਤਾ ਮਿਲ ਸਕਦੀ ਹੈ। ਹਾਲਾਂਕਿ ਵੈਕਸੀਨ ਬਣਨ ਤੋਂ ਬਾਅਦ ਵੀ ਵੱਡੇ ਪੈਮਾਨੇ 'ਤੇ ਉਸਦੀ ਉਪਲੱਬਧਤਾ ਨੂੰ ਲੈ ਕੇ ਚੁਣੌਤੀ ਬਣੀ ਰਹੇਗੀ। ਪੀਟਰ ਕੋਲਚਿੰਸਕੀ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਗਲੇ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਦੇ ਅੰਦਰ ਵੈਕਸੀਨ ਦੇ ਲੋੜੀਦਾ ਉਤਪਾਦਨ 'ਤੇ ਵੀ ਕੰਮ ਪੂਰਾ ਕਰ ਲਿਆ ਜਾਵੇਗਾ। ਵੈਕਸੀਨ ਬਣਨ ਦੇ ਬਾਅਦ ਉਨ੍ਹਾਂ ਸ਼ਹਿਰਾਂ, ਸਕੂਲਾਂ, ਹਸਪਤਾਲਾਂ ਤੇ ਹੋਰ ਜਗ੍ਹਾਂ 'ਤੇ ਪਹਿਲਾਂ ਕੰਮ ਕੀਤਾ ਜਾਣਾ ਚਾਹੀਦਾ ਜਿੱਥੇ ਇਸ ਮਹਾਮਾਰੀ ਕਾਰਨ ਜ਼ਿਆਦਾ ਮਾੜੇ ਹਾਲਾਤ ਹੋਏ ਹਨ।
ਅਮਰੀਕੀ ਵਾਇਰਲੋਜਿਸਟ ਨੇ ਦੱਸਿਆ ਕਿ ਦੁਨੀਆਭਰ 'ਚ ਵਿਗਿਆਨੀ ਵਾਇਰਸ ਦੇ ਕਮਜ਼ੋਰ ਲਿੰਕ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਨ। ਕੋਰੋਨਾ ਵਾਇਰਸ ਨੂੰ ਲੈ ਕੇ ਸ਼ੁਰੂਆਤੀ ਪੜਾਅ 'ਚ ਜ਼ਿਆਦਾਤਰ ਵਿਗਿਆਨੀਆਂ ਨੂੰ ਖਾਸ ਤਜਰਬਾ ਨਹੀਂ ਸੀ ਪਰ ਉਦਯੋਗ 'ਚ ਇਸ ਨੂੰ ਲੈ ਕੇ ਬਹੁਤ ਤੇਜ਼ ਸਮਝ ਵਿਕਸਿਤ ਕੀਤੀ ਜਾ ਰਹੀ ਹੈ।


Gurdeep Singh

Content Editor

Related News