ਕਦੋਂ ਤਕ ਸਾਵਰਕਰ ਦਾ ਅਪਮਾਨ ਬਰਦਾਸ਼ਤ ਕਰੇਗੀ ਸ਼ਿਵ ਸੇਨਾ : ਫੜਨਵੀਸ

Friday, Jan 03, 2020 - 08:27 PM (IST)

ਕਦੋਂ ਤਕ ਸਾਵਰਕਰ ਦਾ ਅਪਮਾਨ ਬਰਦਾਸ਼ਤ ਕਰੇਗੀ ਸ਼ਿਵ ਸੇਨਾ : ਫੜਨਵੀਸ

ਮੁੰਬਈ — ਵੀਰ ਸਾਵਰਕਰ ਅਤੇ ਨਾਥੂਰਾਮ ਗੋਡਸੇ ਨੂੰ ਲੈ ਕੇ ਕਾਂਗਰਸ ਦੀ ਬੁਕਲੇਟ 'ਚ ਲਿਖੀ ਗਈ ਇਤਰਾਜ਼ਯੋਗ ਗੱਲਾਂ ਨੂੰ ਲੈ ਕੇ ਬੀਜੇਪੀ ਪੂਰੀ ਤਰ੍ਹਾਂ ਭੜਕੀ ਹੋਈ ਹੈ। ਇਸ ਦੌਰਾਨ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਬੀਜੇਪੀ ਨੇਤਾ ਦੇਵੇਂਦਰ ਫੜਨਵੀਸ ਨੇ ਸ਼ਿਵ ਸੇਨਾ 'ਤੇ ਨਿਸ਼ਾਨਾ ਵਿੰਨ੍ਹਿਦੇ ਹੋਏ ਪੱਛਿਆ ਹੈ ਕਿ ਆਖਿਰ ਕਦੋਂ ਤਕ ਉਹ ਵੀਰ ਸਾਵਰਕਰ ਦਾ ਅਪਮਾਨ ਸਹਿੰਦੇ ਰਹਿਣਗੇ। ਇਸ ਤੋਂ ਪਹਿਲਾਂ ਬੀਜੇਪੀ ਨੇਤਾ ਉਮਾ ਭਾਰਤੀ ਨੇ ਇਸ ਮੁੱਦੇ ਨੂੰ ਲੈ ਕੇ ਕਾਂਗਰਸ 'ਕੇ ਨਿਸ਼ਾਨਾ ਵਿੰਨ੍ਹਿਦੇ ਹੋਏ ਕਿਹਾ ਸੀ ਕਿ ਮੱਖ ਵਿਰੋਧੀ ਦਲ ਆਪਣੀ ਦਿਮਾਗ ਗੁਆ ਚੁੱਕੀ ਹੈ ਅਤੇ ਇਸ ਲਈ ਉਸ ਨੂੰ ਮਨੋਵਿਗਿਆਨਕ ਦੀ ਜ਼ਰੂਰਤ ਹੈ।

ਮੀਡੀਆ ਨਾਲ ਗੱਲ ਕਰਦੇ ਹੋਏ ਦੇਵੇਂਦਰ ਫੜਨਵੀਸ ਨੇ ਕਿਹਾ, 'ਸ਼ਿਵ ਕਦੋਂ ਤਕ ਇਕ ਵਿਅਕਤੀ (ਸਾਵਰਕਰ) ਦੇ ਅਪਮਾਨ ਨੂੰ ਸਹਿੰਦੀ ਰਹੇਗੀ ਜਿਸ ਨੇ ਰਾਸ਼ਟਰ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ? ਅਸੀਂ ਇਸ ਮੁੱਦੇ 'ਤੇ ਚੁੱਪ ਨਹੀਂ ਰਹਾਂਗੇ। ਅਸੀਂ ਵੀਰ ਸਾਵਰਕਰ ਦੇ ਅਪਮਾਨ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਹ ਬਿਆਨ ਕਾਂਗਰਸ ਸੇਵਾਦਲ ਦੇ 10 ਦਿਨੀਂ ਕੈਂਪ ਦੌਰਾਨ ਇਕ ਪੁਸਤਕ ਵੰਡੇ ਜਾਣ ਤੋਂ ਬਾਅਦ ਆਇਆ ਹੈ, ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਸਾਵਰਕਰ ਵਿਚਾਲੇ ਸਰੀਰਕ ਸਬੰਧ ਸਨ।


author

Inder Prajapati

Content Editor

Related News