ਵੀਡੀਓ 'ਚ ਦੇਖੋ ਖ਼ਾਲਸਾ ਏਡ ਕਿਵੇਂ ਮਰੀਜ਼ਾਂ ਤੱਕ ਪਹੁੰਚਾ ਰਹੀ ਆਕਸੀਜਨ
Saturday, May 01, 2021 - 04:10 AM (IST)
ਨਵੀਂ ਦਿੱਲੀ - ਦਿੱਲੀ ’ਚ ਕੋਰੋਨਾ ਵਾਇਰਸ ਦੇ ਕੇਸਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਉੱਥੇ ਹੀ ਹਸਪਤਾਲਾਂ ’ਚ ਆਕਸੀਜਨ ਦੀ ਵੀ ਭਾਰੀ ਕਿੱਲਤ ਹੋ ਰਹੀ ਹੈ। ਇਸ ਆਫ਼ਤ ਦੀ ਘੜੀ ਵਿਚ ਖ਼ਾਲਸਾ ਏਡ ਵਲੋਂ ਦਿੱਲੀ ਵਿਚ ਲੋੜਵੰਦਾਂ ਨੂੰ ਘਰ-ਘਰ ਜਾ ਕੇ ਆਕਸੀਜਨ ਮਸ਼ੀਨਾਂ ਦੀ ਡਲਿਵਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਇਨਸਾਨੀਅਤ ਸ਼ਰਮਸਾਰ: ਮਾਂ ਦੀ ਲਾਸ਼ ਕੋਲ ਦੋ ਦਿਨ ਰੋਂਦਾ ਰਿਹਾ ਬੱਚਾ, ਕੋਰੋਨਾ ਦੇ ਡਰੋਂ ਨਹੀਂ ਲਈ ਕਿਸੇ ਨੇ ਖ਼ਬਰ
ਖ਼ਾਲਸਾ ਏਡ ਦੀ ਟੀਮ ਨੇ ਹਾਲ ਹੀ ਵਿੱਚ ਪੱਛਮੀ ਦਿੱਲੀ ਦੇ ਤਿਲਕ ਨਗਰ ਵਿੱਚ ਜਾ ਕੇ ਇਕ ਸੁਸ਼ੀਲ ਨਾਮ ਦੇ ਵਿਅਕਤੀ ਨੂੰ ਆਕਸੀਜਨ ਮਸ਼ੀਨ ਦੀ ਡਲਿਵਰੀ ਕੀਤੀ ਹੈ। ਜਿਸ ਦਾ ਲਾਈਵ ਵੀਡੀਓ ਵੀ ਕੀਤਾ ਗਿਆ। ਇਸ ਵੀਡੀਓ ਵਿੱਚ ਸੁਸ਼ੀਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਕੋਰੋਨਾ ਵਾਇਰਸ ਤੋਂ ਪੀੜਤ ਹਨ, ਜਿਸ ਕਰਕੇ ਉਨ੍ਹਾਂ ਨੂੰ ਇਸ ਮਸ਼ੀਨ ਦੀ ਜ਼ਰੂਰਤ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖ਼ਾਲਸਾ ਏਡ ਦੇ ਵਲੰਟੀਅਰ ਕਿਸ ਤਰ੍ਹਾਂ ਲੋੜਵੰਦਾਂ ਤੱਕ ਆਕਸਜੀਨ ਮਸ਼ੀਨਾਂ ਦੀ ਸਪਲਾਈ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਇਸ ਮਸ਼ੀਨ ਦੇ ਇਸਤੇਮਾਲ ਕਰਨ ਦੀ ਜਾਣਕਾਰੀ ਵੀ ਦੇ ਰਹੇ ਹਨ।
ਇਹ ਵੀ ਪੜ੍ਹੋ- ਉਤਰਾਖੰਡ ਦੇ ਕੋਟਦਵਾਰ 'ਚ ਬਣਾਏ ਜਾ ਰਹੇ ਸਨ ਨਕਲੀ ਰੇਮਡੇਸਿਵਿਰ ਇੰਜੇਕਸ਼ਨ, ਪੁਲਸ ਨੇ ਕੀਤਾ ਪਰਦਾਫਾਸ਼
ਦੱਸ ਦੇਈਏ ਕਿ ਜਿੱਥੇ ਕਿਤੇ ਵੀ ਆਫ਼ਤ ਆ ਜਾਵੇ ਤਾਂ ਖ਼ਾਲਸਾ ਏਡ ਉੱਥੇ ਪਹੁੰਚ ਜਾਂਦੀ ਹੈ। ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਖ਼ਾਲਸਾ ਏਡ ਨੇ ਨੰਬਰ ਵੀ ਜਾਰੀ ਕੀਤਾ ਹੈ। ਇਹ ਨੰਬਰ ਹੈ-9115-609005। ਲੋੜਵੰਦ ਇਸ ਨੰਬਰ ’ਤੇ ਸੰਪਕਰ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵੈਟਸਐਪ ਸੰਦੇਸ਼ ਜ਼ਰੀਏ ਇਕ ਲਿੰਕ ਮਿਲੇਗਾ, ਜਿਸ ਮਗਰੋਂ ਉਨ੍ਹਾਂ ਨੂੰ ਇਕ ਫਾਰਮ ਭਰਨਾ ਹੋਵੇਗਾ। ਇਸ ਤਰ੍ਹਾਂ ਉਨ੍ਹਾਂ ਨੂੰ ਆਕਸੀਜਨ ਮਸ਼ੀਨ ਦਿੱਤੀ ਜਾਵੇਗੀ। ਖ਼ਾਲਸਾ ਏਡ ਮੁਤਾਬਕ ਸਾਡਾ ਮਕਸਦ ਹੈ ਕੋਰੋਨਾ ਪੀੜਤਾਂ ਦੀ ਜਾਨ ਬਚਾਈ ਜਾ ਸਕੇ। ਖ਼ਾਲਸਾ ਏਡ ਨੇ ਆਕਸੀਜਨ ਮਸ਼ੀਨਾਂ ਵੰਡਣ ਦੀ ਸ਼ੁਰੂਆਤ ਦਿੱਲੀ ਤੋਂ ਕੀਤੀ ਹੈ, ਕਿਉਂਕਿ ਇਹ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰ ਹੈ। ਖ਼ਾਲਸਾ ਏਡ ਮੁਤਾਬਕ ਆਕਸੀਜਨ ਸਿਲੰਡਰ ਦੀ ਵਧੇਰੇ ਘਾਟ ਹੋਣ ਕਾਰਨ ਇਨ੍ਹਾਂ ਮਸ਼ੀਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।