ਹੂਤੀ ਹਮਲਾ : ਬ੍ਰਿਟਿਸ਼ ਤੇਲ ਟੈਂਕਰ ’ਤੇ ਸਮੁੰਦਰੀ ਫੌਜ ਦੀ ਟੀਮ ਤਾਇਨਾਤ

Sunday, Jan 28, 2024 - 10:55 AM (IST)

ਹੂਤੀ ਹਮਲਾ : ਬ੍ਰਿਟਿਸ਼ ਤੇਲ ਟੈਂਕਰ ’ਤੇ ਸਮੁੰਦਰੀ ਫੌਜ ਦੀ ਟੀਮ ਤਾਇਨਾਤ

ਨਵੀਂ ਦਿੱਲੀ- ਭਾਰਤੀ ਸਮੁੰਦਰੀ ਫੌਜ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਦੇ ਗਾਈਡਡ ਮਿਜ਼ਾਈਲ ਵਿਨਾਸ਼ਕ ਆਈ. ਐੱਨ. ਐੱਸ. ਵਿਸ਼ਾਖਾਪਟਨਮ ਨੇ ਬ੍ਰਿਟਿਸ਼ ਤੇਲ ਟੈਂਕਰ ਐੱਮ. ਵੀ. ਮਾਰਲਿਨ ਨੇ ਲੁਆਂਡਾ ਵਿਖੇ ਅੱਗ ਬੁਝਾਉਣ ਦੇ ਯਤਨਾਂ ਵਿਚ ਮਦਦ ਲਈ ਇਕ ਟੀਮ ਤਾਇਨਾਤ ਕੀਤੀ ਹੈ, ਜਿਸ ਵਿਚ 22 ਭਾਰਤੀ ਅਤੇ ਇਕ ਬੰਗਲਾਦੇਸ਼ੀ ਚਾਲਕ ਸ਼ਾਮਲ ਹੈ।
ਵਿਦੇਸ਼ੀ ਮੀਡੀਆ ਰਿਪੋਰਟਾਂ ਮੁਤਾਬਕ, ਯਮਨ ਦੇ ਹੂਤੀ ਅੱਤਵਾਦੀਆਂ ਵੱਲੋਂ ਮਿਜ਼ਾਈਲ ਹਮਲੇ ਤੋਂ ਬਾਅਦ ਟੈਂਕਰ ਨੂੰ ਅੱਗ ਲੱਗ ਗਈ। ਇਹ ਅਦਨ ਦੀ ਖਾੜੀ ਦੇ ਪ੍ਰਮੁੱਖ ਸ਼ਿਪਿੰਗ ਰੂਟ ਵਿਚ ਈਰਾਨ ਸਮਰਥਿਤ ਸਮੂਹ ਨੂੰ ਸ਼ਾਮਲ ਕਰਨ ਵਾਲੀ ਇਹ ਤਾਜ਼ਾ ਘਟਨਾ ਹੈ। ਸਮੁੰਦਰੀ ਫੌਜ ਦੇ ਬੁਲਾਰੇ ਨੇ ਕਿਹਾ ਕਿ ਐੱਮ. ਵੀ. ਮਾਰਲਿਨ ਲੁਆਂਡਾ ਦੀ ਅਪੀਲ ’ਤੇ, ਆਈ. ਐੱਨ. ਐੱਸ. ਵਿਸ਼ਾਖਾਪਟਨਮ ਨੇ ਸੰਕਟ ਵਿਚ ਫਸੇ ਜਹਾਜ਼ ’ਤੇ ਸਵਾਰ ਚਾਲਕ ਦਲ ਦੇ ਮੈਂਬਰਾਂ ਦੇ ਅੱਗ ਬੁਝਾਉਣ ਦੇ ਯਤਨਾਂ ਵਿਚ ਸਹਾਇਤਾ ਲਈ ਅੱਗ ਬੁਝਾਊ ਯੰਤਰਾਂ ਦੇ ਨਾਲ ਆਪਣੇ ਐੱਨ. ਬੀ. ਸੀ. ਡੀ. ਟੀਮ ਨੂੰ ਤਾਇਨਾਤ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News