ਘਰ ''ਚ ਲੱਗੀ ਭਿਆਨਕ ਅੱਗ, ਮਾਂ ਅਤੇ 3 ਬੱਚੇ ਜਿਊਂਦੇ ਸੜੇ
Sunday, Jan 19, 2025 - 11:18 AM (IST)
ਗਾਜ਼ੀਆਬਾਦ- ਇਕ ਘਰ 'ਚ ਐਤਵਾਰ ਤੜਕੇ ਅੱਗ ਲੱਗ ਗਈ। ਇਸ ਹਾਦਸੇ 'ਚ ਇਕ ਮਾਂ ਅਤੇ ਉਸ ਦੇ 3 ਬੱਚੇ ਜਿਊਂਦੇ ਸੜ ਗਏ। ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ 'ਚ ਵਾਪਰਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਸੂਚਨਾ ਮਿਲਣ 'ਤੇ ਅੱਗ ਬੁਝਾਊ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਘਰ 'ਚ ਲੱਗੀ ਅੱਗ ਨੂੰ ਬੁਝਾਇਆ। ਅੱਗ ਬੁਝਾਉਣ ਤੋਂ ਬਾਅਦ ਫਾਇਰ ਬ੍ਰਿਗੇਡ ਕਰਮੀਆਂ ਨੇ ਘਰ ਅੰਦਰੋਂ ਲਾਸ਼ਾਂ ਬਰਾਮਦ ਕੀਤੀਆਂ। ਪੁਲਸ ਨੇ ਦੱਸਿਆ ਕਿ ਸਾਰੇ ਮੈਂਬਰ ਤੀਜੀ ਮੰਜ਼ਿਲ 'ਤੇ ਸੌਂ ਰਹੇ ਸਨ।
ਮੁੱਖ ਫਾਇਰ ਬ੍ਰਿਗੇਡ ਅਧਿਕਾਰੀ (ਸੀਐੱਫਓ) ਰਾਹੁਲ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਗੱਡੀਆਂ ਨੇ ਕੰਧ ਤੋੜ ਕੇ ਲਾਸ਼ਾਂ ਬਰਾਮਦ ਕੀਤੀਆਂ ਅਤੇ ਮ੍ਰਿਤਕਾਂ ਦੀ ਪਛਾਣ ਇਕ ਔਰਤ ਗੁਲਬਹਾਰ (32), ਉਸ ਦੇ ਬੇਟਿਆਂ ਜਾਨ (9) ਅਤੇ ਸ਼ਾਨ (8) ਅਤੇ ਜੀਸ਼ਾਨ (7) ਵਜੋਂ ਹੋਈ ਹੈ। ਪੁਲਸ ਨੇ ਕਿਹਾ ਕਿ ਬਹੁਤ ਵੱਧ ਧੂੰਆਂ ਹੋਣ ਕਾਰਨ ਚਾਰੇ ਖ਼ੁਦ ਨੂੰ ਨਹੀਂ ਬਚਾ ਸਕੇ ਪਰ ਦਰਜੀ ਦਾ ਕੰਮ ਕਰਨ ਵਾਲਾ ਪਰਿਵਾਰ ਦਾ ਮੁਖੀਆ ਸ਼ਾਹਨਵਾਜ਼ ਕਿਸੇ ਵੀ ਤਰ੍ਹਾਂ ਬਚ ਗਿਆ। ਸੀਐੱਫਓ ਨੇ ਕਿਹਾ ਕਿ ਪੁਲਸ ਨੇ ਅੱਗ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8