ਘਰ 'ਚ ਅੱਗ ਲੱਗਣ ਨਾਲ 2 ਬੱਚਿਆਂ ਦੀ ਮੌਤ, 150 ਝੌਂਪੜੀਆਂ ਵੀ ਸੜ ਕੇ ਸੁਆਹ

Thursday, May 09, 2019 - 10:49 AM (IST)

ਘਰ 'ਚ ਅੱਗ ਲੱਗਣ ਨਾਲ 2 ਬੱਚਿਆਂ ਦੀ ਮੌਤ, 150 ਝੌਂਪੜੀਆਂ ਵੀ ਸੜ ਕੇ ਸੁਆਹ

ਬਲੀਆ— ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ਦੇ ਦੋਕਟੀ ਖੇਤਰ 'ਚ ਗੈਸ ਰਿਸਾਅ ਨਾਲ ਲੱਗੀ ਅੱਗ 'ਚ 2 ਸਕੇ ਭਰਾਵਾਂ ਦੀ ਮੌਤ ਹੋ ਗਈ ਅਤੇ 150 ਤੋਂ ਵਧ ਰਿਹਾਇਸ਼ੀ ਝੌਂਪੜੀਆਂ ਸੜ ਕੇ ਸੁਆਹ ਹੋ ਗਈਆਂ।  ਪੁਲਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਸ਼ਿਵਪੁਰ ਕਪੂਰ ਦਿਅਰ ਪਿੰਡ 'ਚ ਚਈਤ ਪਾਸਵਾਨ ਦੇ ਘਰ ਬੁੱਧਵਾਰ ਦੇਰ ਰਾਤ ਗੈਸ ਦਾ ਰਿਸਾਅ ਹੋਣ ਕਾਰਨ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਫੈਲਣ ਲੱਗੀ ਅਤੇ ਨੇੜੇ-ਤੇੜੇ ਦੀਆਂ ਝੌਂਪੜੀਆਂ ਇਸ ਦੀ ਲਪੇਟ 'ਚ ਆ ਗਈਆਂ। ਇਸ ਦਰਮਿਆਨ ਚਈਤ ਪਾਸਵਾਨ ਦੇ ਘਰ ਰੱਖਿਆ ਗੈਸ ਸਿਲੰਡਰ ਧਮਾਕੇ ਨਾਲ ਫਟ ਗਿਆ।

ਸੂਚਨਾ 'ਤੇ ਪੁੱਜੀ ਪੁਲਸ ਅਤੇ ਪਿੰਡ ਵਾਸੀਆਂ ਨੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਬ੍ਰਜ ਮੋਹਨ ਬਿੰਦ ਦੇ 2 ਬੇਟੇ ਕਿਸ਼ਨ (7) ਅਤੇ ਅੰਕਿਤ (4) ਦੀ ਸੜ ਕੇ ਮੌਤ ਹੋ ਗਈ ਸੀ ਅਤੇ 150 ਤੋਂ ਵਧ ਝੌਂਪੜੀਆਂ ਅਤੇ ਉਸ 'ਚ ਰੱਖਿਆ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਪੁਲਸ ਨੇ ਲਾਸ਼ਾਂ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।


author

DIsha

Content Editor

Related News